ਚੰਡੀਗੜ੍ਹ 'ਚ IAS ਅਧਿਕਾਰੀਆਂ ਨੇ ਬੁਲਾਈ ਵਿਸ਼ੇਸ਼ ਇਕੱਤਰਤਾ, ਅਫ਼ਸਰਸ਼ਾਹੀ ਨੇ ਅਸਤੀਫ਼ੇ ਦੀ ਦਿੱਤੀ ਚਿਤਾਵਨੀ

ਪੀ.ਸੀ.ਐੱਸ ਅਫਸਰਾਂ ਦੀ ਹੜਤਾਲ ਨੂੰ ਲੈ ਕੇ ਪਹਿਲਾਂ ਤੋਂ ਹੀ ਮੁਸ਼ਕਲਾਂ ਵਿੱਚ ਘਿਰੀ ਮਾਨ ਸਰਕਾਰ ਦੀ ਆਈ.ਏ.ਐੱਸ ਐਸੋਸੀਏਸ਼ਨ ਨਾਲ ਵੀ ਪ੍ਰਸ਼ਾਸਨਿਕ ਮਤਭੇਦ ਸਾਹਮਣੇ ਆ ਰਿਹਾ ਹੈ।

By  Jasmeet Singh January 11th 2023 01:44 PM

ਚੰਡੀਗੜ੍ਹ, 11 ਜਨਵਰੀ: ਪੀ.ਸੀ.ਐੱਸ ਅਫਸਰਾਂ ਦੀ ਹੜਤਾਲ ਨੂੰ ਲੈ ਕੇ ਪਹਿਲਾਂ ਤੋਂ ਹੀ ਮੁਸ਼ਕਲਾਂ ਵਿੱਚ ਘਿਰੀ ਮਾਨ ਸਰਕਾਰ ਦੀ ਆਈ.ਏ.ਐੱਸ ਐਸੋਸੀਏਸ਼ਨ ਨਾਲ ਵੀ ਪ੍ਰਸ਼ਾਸਨਿਕ ਮਤਭੇਦ ਸਾਹਮਣੇ ਆ ਰਿਹਾ ਹੈ। 

ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਇੱਕ ਮਹਿਲਾ ਆਈ.ਏ.ਐੱਸ.ਅਧਿਕਾਰੀ ਵਿਰੁੱਧ ਕੀਤੀ ਗਈ ਕਾਰਵਾਈ ਦੇ ਸਬੰਧ ਵਿੱਚ ਆਈ.ਏ.ਐੱਸ. ਆਫੀਸਰਜ਼ ਐਸੋਸੀਏਸ਼ਨ ਨੇ ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਵੇਣੂ ਪ੍ਰਸਾਦ ਦੀ ਪ੍ਰਧਾਨਗੀ ਹੇਠ ਅੱਜ ਸ਼ਾਮੀ 5 ਬੀਜ ਵਜੇ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਗਸੀਪਾ ਦਫ਼ਤਰ 'ਚ ਮੀਟਿੰਗ ਸੱਦੀ ਹੈ। 

ਕਾਬਲੇਗੌਰ ਹੈ ਕਿ ਐਸੋਸੀਏਸ਼ਨ ਦਾ ਕਹਿਣਾ ਕਿ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਤਾਇਨਾਤ ਸਾਰੇ ਡੀ.ਸੀ. ਅਤੇ ਹੋਰ ਆਈ.ਏ.ਐੱਸ ਅਧਿਕਾਰੀਆਂ ਨੂੰ ਵੀ ਇਸ ਵਿਸ਼ੇਸ਼ ਇਕੱਤਰਤਾ 'ਚ ਲਾਜ਼ਮੀ ਤੌਰ ’ਤੇ ਚੰਡੀਗੜ੍ਹ ਪਹੁੰਚਣ ਦਾ ਸੁਨੇਹਾ ਦਿੱਤਾ ਗਿਆ ਹੈ ਤਾਂ ਜੋ ਸੂਬਾ ਸਰਕਾਰ ’ਤੇ ਦਬਾਅ ਬਣਾਇਆ ਜਾ ਸਕੇ।

ਸੂਤਰਾਂ ਦੀ ਮੰਨੀਏ ਤਾਂ ਉੱਕਤ ਮੀਟਿੰਗ ਵਿੱਚ ਐਸੋਸੀਏਸ਼ਨ ਪੀ.ਐਸ.ਆਈ.ਈ.ਸੀ ਦੀ ਸਾਬਕਾ ਐੱਮ.ਡੀ. ਨੀਲਿਮਾ ਖ਼ਿਲਾਫ਼ ਵਿਜੀਲੈਂਸ ਵੱਲੋਂ ਦਰਜ ਐੱਫ.ਆਈ.ਆਰ ਬਿਨਾਂ ਸ਼ਰਤ ਵਾਪਸ ਲੈਣ ਤੱਕ ਸੂਬਾ ਸਰਕਾਰ ਦਾ ਬਾਈਕਾਟ ਕਰਨ ਦਾ ਮਤਾ ਪਾਸ ਕਰ ਸਕਦੀ ਹੈ। 

ਇਸ ਤੋਂ ਪਹਿਲਾਂ ਨੀਲੀਮਾ ਦੇ ਪਤੀ ਆਈ.ਏ.ਐੱਸ ਅਧਿਕਾਰੀ ਅਮਿਤ ਕੁਮਾਰ ਨੇ ਸੋਮਵਾਰ ਨੂੰ ਸੀ.ਐੱਮ ਨਾਲ ਐਸੋਸੀਏਸ਼ਨ ਦੀ ਮੀਟਿੰਗ ਤੋਂ ਬਾਅਦ ਕਿਹਾ ਸੀ ਕਿ ਜੇਕਰ ਨੀਲੀਮਾ ਦੇ ਖ਼ਿਲਾਫ਼ ਐੱਫ.ਆਈ.ਆਰ ਵਾਪਸ ਨਾ ਲਈ ਗਈ ਤਾਂ ਉਹ ਸਿਵਲ ਸੇਵਾ ਛੱਡ ਦੇਣਗੇ। 

ਮੁੱਖ ਸਕੱਤਰ ਦੀ PCS ਅਫ਼ਸਰਾਂ ਨੂੰ ਸਖ਼ਤ ਚਿਤਾਵਨੀ, 2 ਵਜੇ ਤੱਕ ਡਿਊਟੀ ’ਤੇ ਪਹੁੰਚਣ ਨਹੀਂ ਤਾਂ...

ਸੂਬੇ ਭਰ ’ਚ ਹੜਤਾਲ ’ਤੇ ਗਏ ਪੀ.ਸੀ.ਐੱਸ ਅਫਸਰਾਂ ਖਿਲਾਫ ਸਰਕਾਰ ਵੱਡਾ ਐਕਸ਼ਨ ਕਰਨ ਦੀ ਤਿਆਰੀ ਕਰ ਰਹੀ ਹੈ। ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਹੜਤਾਲ ’ਤੇ ਗਏ ਅਫਸਰਾਂ ਨੂੰ ਦੁਪਹਿਰ 2 ਵਜੇ ਤੱਕ ਡਿਊਟੀ ’ਤੇ ਵਾਪਸ ਆਉਣ ਦੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਇਹ ਵੀ ਕਿਹਾ ਹੈ ਕਿ ਜੇਕਰ ਅਜਿਹਾ ਨਹੀਂ ਹੁੰਦਾ ਹੈ ਤਾਂ ਅਫ਼ਸਰਾਂ ਨੂੰ ਸਸਪੈਂਡ ਕਰ ਦਿੱਤਾ ਜਾਵੇਗਾ। ਸੀ.ਐੱਮ ਮਾਨ ਦੇ ਹੁਕਮਾਂ ਤੋਂ ਬਾਅਦ ਹੁਣ ਮੁੱਖ ਸਕੱਤਰ ਵੱਲੋਂ ਵੀ ਪੀ.ਸੀ.ਐੱਸ ਅਫ਼ਸਰਾਂ ਨੂੰ ਚਿੱਠੀ ਲਿਖੀ ਹੈ।  ਇਸ ਤੋਂ ਇਲਾਵਾ ਮੁੱਖ ਸਕੱਤਰ ਨੇ ਵੀ ਸਾਫ ਕਿਹਾ ਹੈ ਕਿ ਸੀ.ਐੱਮ ਮਾਨ ਦੇ ਹੁਕਮਾਂ ਮੁਤਾਬਿਕ ਅਫ਼ਸਰ 2 ਵਜੇ ਤੱਕ ਆਪਣੀ ਡਿਊਟੀ ’ਤੇ ਵਾਪਸ ਆ ਜਾਣ ਨਹੀਂ ਤਾਂ ਉਨ੍ਹਾਂ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੂਰੀ ਖ਼ਬਰ ਪੜ੍ਹਨ ਲਈ ਇਥੇ ਕਲਿੱਕ ਕਰੋ.......

Related Post