AFG vs ENG Match : ਇਬਰਾਹਿਮ ਜਾਦਰਾਨ ਨੇ ਰਚਿਆ ਇਤਿਹਾਸ, 177 ਦੌੜਾਂ ਬਣਾ ਸਚਿਨ, ਸਚਿਨ ਤੇ ਕੋਹਲੀ ਤੱਕ ਦੇ ਤੋੜੇ ਰਿਕਾਰਡ

ICC Champions Trophy 2025 : ਅਫਗਾਨਿਸਤਾਨ ਦੀ ਟੀਮ ਲਈ 23 ਸਾਲਾ ਨੌਜਵਾਨ ਨੇ ਧਮਾਕੇਦਾਰ ਸੈਂਕੜਾ ਲਗਾਇਆ ਅਤੇ ਇਸ ਤੋਂ ਬਾਅਦ ਇਸ ਪਾਰੀ ਨੂੰ 150 ਦੌੜਾਂ ਤੋਂ ਪਾਰ ਲੈ ਕੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਵੀ ਅੱਗੇ ਨਿਕਲ ਗਏ।

By  KRISHAN KUMAR SHARMA February 26th 2025 07:00 PM -- Updated: February 26th 2025 07:09 PM

Ibrahim Zadran creates history : ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਇਬਰਾਹਿਮ ਜ਼ਦਰਾਨ ਨੇ ਆਈਸੀਸੀ ਚੈਂਪੀਅਨਜ਼ ਟਰਾਫੀ (Champions Trophy 2025) 'ਚ ਇੰਗਲੈਂਡ ਖਿਲਾਫ ਖੇਡੀ ਅਜਿਹੀ ਪਾਰੀ ਜੋ ਹਮੇਸ਼ਾ ਯਾਦ ਰੱਖੀ ਜਾਵੇਗੀ। ਟੂਰਨਾਮੈਂਟ ਦਾ ਪਹਿਲਾ ਮੈਚ ਹਾਰਨ ਤੋਂ ਬਾਅਦ ਕਰੋ ਜਾਂ ਮਰੋ ਦਾ ਮੈਚ ਖੇਡ ਰਹੀ ਅਫਗਾਨਿਸਤਾਨ ਦੀ ਟੀਮ ਲਈ 23 ਸਾਲਾ ਨੌਜਵਾਨ ਨੇ ਧਮਾਕੇਦਾਰ ਸੈਂਕੜਾ ਲਗਾਇਆ ਅਤੇ ਇਸ ਤੋਂ ਬਾਅਦ ਇਸ ਪਾਰੀ ਨੂੰ 150 ਦੌੜਾਂ ਤੋਂ ਪਾਰ ਲੈ ਕੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ, ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਤੋਂ ਵੀ ਅੱਗੇ ਨਿਕਲ ਗਏ।

ਅਫਗਾਨਿਸਤਾਨ ਦੇ ਨੌਜਵਾਨ ਸਨਸਨੀ ਇਬਰਾਹਿਮ ਜ਼ਦਰਾਨ ਨੇ ਚੈਂਪੀਅਨਸ ਟਰਾਫੀ 'ਚ ਇੰਗਲੈਂਡ ਖਿਲਾਫ ਰਿਕਾਰਡ ਤੋੜ ਪਾਰੀ ਖੇਡੀ। ਇਸ ਮੈਚ 'ਚ ਅਫਗਾਨਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ 37 ਦੌੜਾਂ 'ਤੇ 3 ਵਿਕਟਾਂ ਗੁਆ ਦਿੱਤੀਆਂ। ਮੁਸੀਬਤ 'ਚ ਕਪਤਾਨ ਹਸ਼ਮਤੁੱਲਾ ਸ਼ਹੀਦੀ ਦੇ ਨਾਲ ਮਿਲ ਕੇ ਪਹਿਲਾਂ ਪਾਰੀ ਨੂੰ ਕਲੀਨੇਟ ਕੀਤਾ ਅਤੇ ਫਿਰ ਆਪਣਾ ਕੰਮ ਸ਼ੁਰੂ ਕੀਤਾ। ਉਸਨੇ 65 ਗੇਂਦਾਂ ਵਿੱਚ ਅਰਧ ਸੈਂਕੜਾ ਪੂਰਾ ਕੀਤਾ ਅਤੇ 106 ਗੇਂਦਾਂ ਵਿੱਚ 6 ਚੌਕੇ ਅਤੇ 3 ਛੱਕੇ ਲਗਾ ਕੇ ਸੈਂਕੜਾ ਬਣਾਇਆ।

ਚੈਂਪੀਅਨਸ ਟਰਾਫ਼ੀ ਦਾ ਨਵਾਂ ਬਾਦਸ਼ਾਹ ਜਾਦਰਾਨ

ਇਬਰਾਹਿਮ ਜਾਦਰਾਨ ਦਾ ਨਾਂ ਹੁਣ ਚੈਂਪੀਅਨਜ਼ ਟਰਾਫੀ ਦੇ ਇਤਿਹਾਸ ਵਿੱਚ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਹ 23 ਸਾਲਾ ਅਫਗਾਨ ਓਪਨਰ ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਇਸ ਐਡੀਸ਼ਨ ਵਿੱਚ ਉਸ ਨੇ ਇੰਗਲੈਂਡ ਦੇ ਬੇਨ ਡਕੇਟ ਵੱਲੋਂ ਬਣਾਏ 165 ਦੌੜਾਂ ਦੇ ਰਿਕਾਰਡ ਨੂੰ ਤੋੜ ਦਿੱਤਾ। ਇਬਰਾਹਿਮ ਨੇ 146 ਗੇਂਦਾਂ 'ਚ 12 ਚੌਕਿਆਂ ਅਤੇ 6 ਛੱਕਿਆਂ ਦੀ ਮਦਦ ਨਾਲ 177 ਦੌੜਾਂ ਬਣਾ ਕੇ ਇਸ ਸੂਚੀ 'ਚ ਚੋਟੀ 'ਤੇ ਰਿਹਾ।

ਸਚਿਨ…ਰੋਹਿਤ ਅਤੇ ਵਿਰਾਟ ਛੱਡੇ ਪਿੱਛੇ

ਇਬਰਾਹਿਮ ਜ਼ਾਦਰਾਨ ਨੇ ਇੰਗਲੈਂਡ ਖਿਲਾਫ ਚੈਂਪੀਅਨਸ ਟਰਾਫੀ 'ਚ 150 ਦੌੜਾਂ ਦੇ ਅੰਕੜੇ 'ਤੇ ਪਹੁੰਚ ਕੇ ਇਤਿਹਾਸ ਰਚ ਦਿੱਤਾ ਸੀ। ਟੂਰਨਾਮੈਂਟ 'ਚ ਇਸ ਤੋਂ ਪਹਿਲਾਂ ਕਿਸੇ ਵੀ ਏਸ਼ੀਆਈ ਬੱਲੇਬਾਜ਼ ਨੇ ਇੰਨੀ ਵੱਡੀ ਪਾਰੀ ਨਹੀਂ ਖੇਡੀ ਸੀ। ਅਫਗਾਨਿਸਤਾਨ ਦੇ ਇਬਰਾਹਿਮ ਜ਼ਦਰਾਨ ਚੈਂਪੀਅਨਸ ਟਰਾਫੀ 'ਚ 150 ਦੌੜਾਂ ਬਣਾਉਣ ਵਾਲੇ ਪਹਿਲੇ ਏਸ਼ੀਆਈ ਬਣ ਗਏ ਹਨ।

Related Post