Ludhiana News : ਬੈਗ ਦੀ ਦੁਕਾਨ ਤੇ ਮਿਲੇ ਸ਼ੱਕੀ ਥੈਲੇ ਚੋਂ ਨਿਕਲਿਆ IED ਬੰਬ , ਮਚਿਆ ਹੜਕੰਪ ,ਜਾਂਚ ਚ ਜੁਟੀ ਪੁਲਿਸ
Ludhiana News : ਲੁਧਿਆਣਾ ਦੇ ਦਰੇਸੀ ਥਾਣੇ ਦੇ ਇਲਾਕੇ ਵਿੱਚ IED ਬੰਬ ਮਿਲਣ ਦਾ ਮਾਮਲਾ ਸਹਿਮੇ ਆਇਆ ਹੈ। ਜਾਣਕਾਰੀ ਅਨੁਸਾਰ ਲਗਭਗ ਚਾਰ ਦਿਨ ਪਹਿਲਾਂ ਬੈਗ ਦੀ ਦੁਕਾਨ 'ਤੇ ਇੱਕ ਸ਼ੱਕੀ ਵਿਅਕਤੀ ਇੱਕ ਥੈਲਾ ਰੱਖ ਗਿਆ ਸੀ। ਜਿਸ ਵਿੱਚ ਪਹਿਲਾਂ ਪੋਟਾਸ਼ , ਪੈਟਰੋਲ ਤੇ ਮਾਚਸ ਹੋਣ ਦੀ ਗੱਲ ਆਖੀ ਜਾ ਰਹੀ ਸੀ ਪਰ ਹੁਣ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ IED ਬੰਬ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ ਹੈ
Ludhiana News : ਲੁਧਿਆਣਾ ਦੇ ਦਰੇਸੀ ਥਾਣੇ ਦੇ ਇਲਾਕੇ ਵਿੱਚ IED ਬੰਬ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਲਗਭਗ ਚਾਰ ਦਿਨ ਪਹਿਲਾਂ ਬੈਗ ਵਾਲੀ ਦੁਕਾਨ 'ਤੇ ਇੱਕ ਸ਼ੱਕੀ ਵਿਅਕਤੀ ਇੱਕ ਥੈਲਾ ਰੱਖ ਗਿਆ ਸੀ। ਜਿਸ ਵਿੱਚ ਪਹਿਲਾਂ ਪੋਟਾਸ਼ , ਪੈਟਰੋਲ ਤੇ ਮਾਚਸ ਹੋਣ ਦੀ ਗੱਲ ਆਖੀ ਜਾ ਰਹੀ ਸੀ ਪਰ ਹੁਣ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ IED ਬੰਬ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਹੜਕੰਪ ਮਚ ਗਿਆ ਹੈ।
ਦਰਅਸਲ 'ਚ ਕਰੀਬ 4 ਦਿਨ ਪਹਿਲਾਂ ਇੱਕ ਵਿਅਕਤੀ ਅਟੈਚੀ ਖਰੀਦਣ ਲਈ ਬੈਗ ਵਾਲੀ ਦੁਕਾਨ 'ਤੇ ਆਇਆ ਸੀ। ਉਸ ਵਿਅਕਤੀ ਨੇ ਦੁਕਾਨਦਾਰ ਨੂੰ 500 ਰੁਪਏ ਅਡਵਾਂਸ ਦੇ ਦਿੱਤੇ ਅਤੇ ਕਿਹਾ ਕਿ ਥੋੜੀ ਦੇਰ ਬਾਅਦ ਆ ਕੇ ਅਟੈਚੀ ਲੈ ਜਾਵੇਗਾ। ਉਹ ਆਪਣੇ ਨਾਲ ਲਿਆਇਆ ਇੱਕ ਥੈਲਾ ਦੁਕਾਨ 'ਤੇ ਹੀ ਰੱਖ ਗਿਆ ਸੀ।
ਬੀਤੀ ਰਾਤ ਜਦੋਂ ਬੈਗ ਵਿੱਚੋਂ ਪੈਟਰੋਲ ਦੀ ਬਦਬੂ ਆਈ ਤਾਂ ਦੁਕਾਨਦਾਰ ਨੇ ਬਿਲਡਿੰਗ ਦੇ ਮਾਲਕ ਨੂੰ ਸੁਚੇਤ ਕੀਤਾ। ਬਿਲਡਿੰਗ ਹਰਬੰਸ ਟਾਵਰ ਦੇ ਮਾਲਕ ਰਿੰਕੂ ਮੌਕੇ 'ਤੇ ਪਹੁੰਚੇ ਅਤੇ ਵਾਰਡ 9 ਦੇ ਇੱਕ ਪ੍ਰਮੁੱਖ ਨਿਵਾਸੀ ਨਿਤਿਨ ਬੱਤਰਾ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਸ਼ੱਕੀ ਥੈਲੇ ਨੂੰ ਦੇਖ ਕੇ ਤੁਰੰਤ ਦਰੇਸੀ ਪੁਲਿਸ ਸਟੇਸ਼ਨ ਨੂੰ ਸੂਚਿਤ ਕੀਤਾ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਪੁਲਿਸ ਸਟੇਸ਼ਨ ਪਹੁੰਚੇ ਅਤੇ ਮਾਮਲੇ ਦੀ ਜਾਣਕਾਰੀ ਪ੍ਰਾਪਤ ਕੀਤੀ। ਪੁਲਿਸ ਨੇ ਘਟਨਾ ਦੇ ਸਬੰਧ ਵਿੱਚ ਦੋ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਇਹ ਆਰੋਪੀ ਯੂਟਿਊਬ ਤੋਂ ਬੰਬ ਬਣਾਉਣਾ ਸਿੱਖ ਰਹੇ ਸਨ।
ਪੁਲਿਸ ਕਰ ਰਹੀ ਹੈ ਸੀਸੀਟੀਵੀ ਜਾਂਚ
ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਕਿਹਾ ਸੀ ਕਿ ਪੁਲਿਸ ਬਸਤੀ ਜੋਧੇਵਾਲ ਇਲਾਕੇ ਵਿੱਚ ਦੇਰ ਰਾਤ ਮਿਲੇ ਇੱਕ ਸ਼ੱਕੀ ਬੈਗ ਦੀ ਜਾਂਚ ਕਰ ਰਹੀ ਹੈ। ਕਮਿਸ਼ਨਰ ਨੇ ਸਾਰੇ ਅਧਿਕਾਰੀਆਂ ਨੂੰ ਬਸਤੀ ਜੋਧੇਵਾਲ, ਲਾਡੋਵਾਲ ਅਤੇ ਬਸਤੀ ਜੋਧੇਵਾਲ ਦੇ ਆਲੇ-ਦੁਆਲੇ ਦੀਆਂ ਗਲੀਆਂ ਅਤੇ ਬਾਜ਼ਾਰਾਂ ਵਿੱਚ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਲਈ ਭੇਜਿਆ ਹੈ। ਪੁਲਿਸ ਦੁਕਾਨਦਾਰ ਤੋਂ ਵੀ ਪੁੱਛਗਿੱਛ ਕਰ ਰਹੀ ਹੈ ਕਿ ਕੀ ਉਸਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ।
ਕਰਮਚਾਰੀ ਬੋਲਿਆ : ਮਾਸਕ ਪਹਿਨ ਕੇ ਆਇਆ ਸੀ ਆਰੋਪੀ
ਦੁਕਾਨ ਦੇ ਕਰਮਚਾਰੀ ਸੰਨੀ ਨੇ ਦੱਸਿਆ ਕਿ ਦੁਕਾਨ ਵਿੱਚ ਇੱਕ ਵਿਅਕਤੀ ਮੂੰਹ 'ਤੇ ਮਾਸਕ ਲਗਾ ਕੇ ਆਇਆ ਸੀ। ਉਸਨੇ ਆ ਕੇ ਇੱਕ ਅਟੈਚੀ ਪਸੰਦ ਕੀਤਾ। ਉਸਨੇ ਕਿਹਾ ਕਿ ਉਸਨੇ ਬਾਜ਼ਾਰ 'ਚੋਂ ਕੁਝ ਹੋਰ ਸਮਾਨ ਖਰੀਦਣਾ ਹੈ। ਉਸ ਦੇ ਕੋਲ ਇੱਕ ਬਾਕਸ ਹੈ ਅਤੇ ਬਾਕਸ 'ਚ ਬੱਚਿਆਂ ਦੀ ਕਾਰ ਸੀ। ਇਹ ਕਹਿਣ ਤੋਂ ਬਾਅਦ ਉਹ ਵਿਅਕਤੀ ਦੁਕਾਨ 'ਚੋ ਚਲਾ ਗਿਆ। ਲਗਭਗ ਚਾਰ ਦਿਨਾਂ ਬਾਅਦ ਜਦੋਂ ਦੁਕਾਨ ਵਿੱਚੋਂ ਪੈਟਰੋਲ ਦੀ ਬਦਬੂ ਆਈ ਤਾਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਥੈਲੇ 'ਚੋਂ ਪੈਟਰੋਲ ਦੀਆਂ ਥੈਲੀਆਂ ਅਤੇ ਕੁਝ ਤਾਰਾਂ ਮਿਲੀਆਂ ਸੀ।