Loot Of Punjab Minerals: ਹਿਮਾਚਲ ਦੀ ਸਰਹੱਦ ਤੇ ਲੱਗੇ ਕਰੇਸ਼ਰਾਂ ਵੱਲੋਂ ਪੰਜਾਬ ਦੇ ਪਹਾੜਾਂ ਤੇ ਗੈਰਕਾਨੂੰਨੀ ਮਾਈਨਿੰਗ

ਹਿਮਾਚਲ ਦੀ ਸਰਹੱਦ 'ਤੇ ਲੱਗੇ ਕਰੇਸ਼ਰਾਂ ਵੱਲੋਂ ਪੰਜਾਬ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਕੇ ਪਹਾੜਾ ਨੂੰ ਤਬਾਹ ਕੀਤਾ ਜਾ ਰਿਹਾ ਹੈ।

By  Jasmeet Singh February 24th 2023 07:05 PM
Loot Of Punjab Minerals: ਹਿਮਾਚਲ ਦੀ ਸਰਹੱਦ ਤੇ ਲੱਗੇ ਕਰੇਸ਼ਰਾਂ ਵੱਲੋਂ ਪੰਜਾਬ ਦੇ ਪਹਾੜਾਂ ਤੇ ਗੈਰਕਾਨੂੰਨੀ ਮਾਈਨਿੰਗ

ਯੋਗੇਸ਼ (ਹੁਸ਼ਿਆਰਪੁਰ): ਹਿਮਾਚਲ ਦੀ ਸਰਹੱਦ 'ਤੇ ਲੱਗੇ ਕਰੇਸ਼ਰਾਂ ਵੱਲੋਂ ਪੰਜਾਬ ਦੇ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕਰਕੇ ਪਹਾੜਾ ਨੂੰ ਤਬਾਹ ਕੀਤਾ ਜਾ ਰਿਹਾ ਹੈ। ਅਜਿਹਾ ਮਾਮਲਾ ਸਾਹਮਣੇ ਆਇਆ ਹੈ ਗੜ੍ਹਸ਼ੰਕਰ ਦੇ ਪਿਛੜੇ ਇਲਾਕੇ ਦੇ ਪਿੰਡ ਕੋਕੋਵਾਲ ਮਜਾਰੀ ਦਾ, ਜਿੱਥੇ ਦੇ ਪਹਾੜਾ ਨੂੰ ਹਿਮਾਚਲ ਦੀ ਸਰਹੱਦ 'ਤੇ ਲੱਗੇ ਕਰੇਸ਼ਰਾਂ ਵੱਲੋਂ ਗੈਰਕਾਨੂੰਨੀ ਤਰੀਕ ਨਾਲ ਮਾਈਨਿੰਗ ਕੀਤੀ ਜਾ ਰਹੀ ਹੈ। 

ਜਿਸਦੇ ਸਬੰਧ ਦੇ ਵਿੱਚ ਪਿੰਡ ਕੋਕੋਵਾਲ ਮਜਾਰੀ ਦੀ ਪੰਚਾਇਤ ਵਲੋਂ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਕਰਨ 'ਤੇ ਅੱਜ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਤਪਨ ਭਨੋਟ ਦੀ ਅਗੁਵਾਈ ਦੇ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਪੁਲਿਸ ਪ੍ਰੋਟੈਕਸ਼ਨ ਦੇ ਵਿੱਚ ਮੌਕੇ 'ਤੇ ਪਹੁੰਚ ਕੇ ਮਾਈਨਿੰਗ ਵਾਲੀ ਥਾਂ ਦਾ ਜਾਇਜ਼ਾ ਲੈਕੇ ਪੰਜਾਬ ਦੀ ਹਦਬੰਧੀ ਕੀਤੀ ਗਈ। 

ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਕੋਕੋਵਾਲ ਮਜਾਰੀ ਦੀ ਜ਼ਮੀਨ ਨੂੰ ਹਿਮਾਚਲ ਦੀ ਸਰਹੱਦ 'ਤੇ ਲੱਗੇ ਕਰੇਸ਼ਰਾਂ ਵੱਲੋਂ ਨੁਕਸਾਨੀਆਂ ਜਾ ਰਿਹਾ, ਉਨ੍ਹਾਂ ਦੀ ਸ਼ਿਕਾਇਤ ਜੰਗਲਾਤ ਵਿਭਾਗ ਅਤੇ ਹੋਰ ਉੱਚ ਅਧਿਕਾਰੀਆਂ ਨੂੰ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਸਬੰਧਿਤ ਵਿਭਾਗ ਪਹਿਲਾਂ ਵੀ ਮਿਣਤੀ ਕਰਨ ਦੇ ਲਈ ਆਏ ਸਨ ਪਰ ਕਰੇਸ਼ਰ ਮਾਲਿਕਾਂ ਵੱਲੋਂ ਸ਼ਰਾਰਤੀ ਅਨਸਰਾਂ ਦੀ ਬਦੌਲਤ ਮਿਣਤੀ ਨਹੀਂ ਹੋਣ ਦਿੱਤੀ। 

ਜਿਸਦੇ ਕਾਰਨ ਅੱਜ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਤਪਨ ਭਨੋਟ ਦੇ ਨਾਲ ਸਬੰਧਿਤ ਵਿਭਾਗ ਦੇ ਅਧਿਕਾਰੀ ਪੁਲਿਸ ਪ੍ਰੋਟੈਕਸ਼ਨ ਦੀ ਮੱਦਦ ਦੇ ਨਾਲ ਪੰਜਾਬ ਦੀ ਹਦਬੰਧੀ ਕੀਤੀ ਗਈ, ਜਿਸਦੇ ਵਿੱਚ ਇਹ ਸਪਸ਼ਟ ਹੋਇਆ ਕਿ ਪੰਜਾਬ ਦਾ ਕੁੱਝ ਹਿਸੇ ਦੇ ਗੈਰਕਾਨੂੰਨੀ ਤਰੀਕੇ ਨਾਲ ਮਾਈਨਿੰਗ ਕੀਤੀ ਹੋਈ ਹੈ।

ਇਸ ਸਬੰਧ ਦੇ ਵਿੱਚ ਡਿਊਟੀ ਮੈਜਿਸਟਰੇਟ ਤਹਿਸੀਲਦਾਰ ਤਪਨ ਭਨੋਟ ਨੇ ਕਿਹਾ ਕਿ ਜੰਗਲਾਤ ਵਿਭਾਗ ਦੀ ਮੰਗ ਨੂੰ ਮੁੱਖ ਰੱਖਦੇ ਹੋਏ ਉਨ੍ਹਾਂ ਵੱਲੋਂ ਡਿਊਟੀ ਮੈਜਿਸਟਰੇਟ ਦੇ ਤੌਰ 'ਤੇ ਸਬੰਧਿਤ ਵਿਭਾਗ ਨੂੰ ਨਾਲ ਲੈਕੇ ਅਤੇ ਪੁਲਿਸ ਪ੍ਰੋਟੈਕਸ਼ਨ ਦੀ ਮੱਦਦ ਨਾਲ ਪੰਜਾਬ ਦੀ ਹਦਬੰਧੀ ਕੀਤੀ ਗਈ ਹੈ।

Related Post