Weather Update: ਪੰਜਾਬ ਸਣੇ ਉੱਤਰ ਭਾਰਤ ’ਚ ਅੱਤ ਦੀ ਗਰਮੀ ਦਾ ਕਹਿਰ ਜਾਰੀ, ਦੱਖਣ ਚ ਭਾਰੀ ਮੀਂਹ ਕਾਰਨ ਰੈੱਡ ਅਲਰਟ

ਦੱਸ ਦਈਏ ਕਿ ਜਿੱਥੇ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤੱਕ ਉੱਤਰੀ ਭਾਰਤ ਵਿੱਚ ਅੱਤ ਦੀ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਬਹੁਤ ਜ਼ਰੂਰੀ ਹੋਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।

By  Aarti May 23rd 2024 10:38 AM

South India Rain News: ਦੇਸ਼ਭਰ ਵਿਚ ਮੌਸਮ ਦਾ ਬਦਲਿਆ ਮਿਜ਼ਾਜ ਵੱਖੋ-ਵੱਖਰੇ ਰੰਗ ਦਿਖਾ ਰਿਹਾ ਹੈ। ਅਸਮਾਨ ਤੋਂ ਪੈ ਰਹੀ ਅੱਗ ਜਿੱਥੇ ਪੂਰੇ ਉੱਤਰ-ਪੱਛਮੀ ਭਾਰਤ ਨੂੰ ਝੁਲਸਾ ਰਹੀ ਹੈ, ਉੱਥੇ ਹੀ ਦੱਖਣੀ ਭਾਰਤ ਵਿੱਚ ਤੇਜ਼ ਮੀਂਹ ਲੋਕਾਂ ਲਈ ਆਫ਼ਤ ਬਣ ਗਿਆ ਹੈ।

ਦੱਸ ਦਈਏ ਕਿ ਜਿੱਥੇ ਮੌਸਮ ਵਿਭਾਗ ਨੇ ਅਗਲੇ ਪੰਜ ਦਿਨਾਂ ਤੱਕ ਉੱਤਰੀ ਭਾਰਤ ਵਿੱਚ ਅੱਤ ਦੀ ਗਰਮੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੈ। ਲੋਕਾਂ ਨੂੰ ਬਹੁਤ ਜ਼ਰੂਰੀ ਹੋਣ 'ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਉੱਥੇ ਹੀ ਦੂਜੇ ਪਾਸੇ ਸੁਦੂਰ ਦੱਖਣ ਦੇ ਰਾਜ ਕੇਰਲ 'ਚ ਭਾਰੀ ਮੀਂਹ ਕਾਰਨ ਦੋ ਜ਼ਿਲਿਆਂ 'ਚ ਰੈੱਡ ਅਲਰਟ ਅਤੇ 9 ਜ਼ਿਲਿਆਂ 'ਚ ਆਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਮੌਸਮ ਵਿਭਾਗ ਨੇ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਕੇਰਲ ਦੇ ਰੈੱਡ ਅਲਰਟ ਜ਼ਿਲ੍ਹਿਆਂ ਵਿੱਚ 20 ਸੈਂਟੀਮੀਟਰ ਤੱਕ ਮੀਂਹ ਦਰਜ ਕੀਤਾ ਗਿਆ ਹੈ। ਤਾਮਿਲਨਾਡੂ ਦੇ ਕੋਇੰਬਟੂਰ ਤੋਂ ਇਲਾਵਾ ਕੰਨਿਆਕੁਮਾਰੀ ਅਤੇ ਸ਼ਿਵਗੰਗਈ ਜ਼ਿਲ੍ਹਿਆਂ ਵਿੱਚ ਵੀ 12 ਤੋਂ 14 ਸੈਂਟੀਮੀਟਰ ਮੀਂਹ ਦਰਜ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਪੱਛਮੀ ਉੱਤਰ ਪ੍ਰਦੇਸ਼, ਦਿੱਲੀ, ਰਾਜਸਥਾਨ, ਪੰਜਾਬ ਅਤੇ ਹਰਿਆਣਾ ਦੇ ਜ਼ਿਆਦਾਤਰ ਖੇਤਰਾਂ ਵਿੱਚ ਦਿਨ ਦਾ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਰਹਿਣ ਦੀ ਭਵਿੱਖਬਾਣੀ ਕੀਤੀ ਹੈ। ਜਦਕਿ ਜੰਮੂ ਡਿਵੀਜ਼ਨ ਵਿੱਚ ਸੱਤਵੇਂ ਦਿਨ ਪਾਰਾ 40.0 ਡਿਗਰੀ ਰਿਹਾ। ਆਉਣ ਵਾਲੇ ਦਿਨਾਂ ’ਚ ਗਰਮੀ ਤੋਂ ਬਿਲਕੁੱਲ ਵੀ ਰਾਹਤ ਮਿਲਦੀ ਹੋਈ ਨਜ਼ਰ ਨਹੀਂ ਆ ਰਹੀ ਹੈ। 

ਇਸ ਤੋਂ ਇਲਾਵਾ ਪਹਾੜੀ ਰਾਜਾਂ ਦੇ ਮੈਦਾਨੀ ਖੇਤਰ ਵੀ ਝੁਲਸ ਰਹੇ ਹਨ। ਜੰਮੂ ਡਿਵੀਜ਼ਨ ਵਿੱਚ ਬੁੱਧਵਾਰ ਨੂੰ ਲਗਾਤਾਰ ਸੱਤਵੇਂ ਦਿਨ ਪਾਰਾ 40 ਡਿਗਰੀ ਤੋਂ ਉੱਪਰ ਰਿਹਾ। ਇੱਕ ਹਫ਼ਤੇ ਤੋਂ ਲਗਾਤਾਰ ਪੈ ਰਹੀ ਗਰਮੀ ਦੇ ਕਾਰਨ ਜਨਜੀਵਨ ਪ੍ਰਭਾਵਿਤ ਹੋਇਆ ਹੈ। ਹਿਮਾਚਲ ਵਿੱਚ ਘੱਟ ਹੋਈ ਬਾਰਿਸ਼ ਅਤੇ ਬਰਫਬਾਰੀ ਅਤੇ ਵੱਧ ਰਹੇ ਤਾਪਮਾਨ ਕਾਰਨ ਪਾਣੀ ਦੇ ਜ਼ਿਆਦਾਤਰ ਸਰੋਤ ਸੁੱਕ ਰਹੇ ਹਨ ਅਤੇ ਪੀਣ ਵਾਲੇ ਪਾਣੀ ਸਪਲਾਈ ਦੀਆਂ ਕਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ।

ਇਹ ਵੀ ਪੜ੍ਹੋ: Police Jeep In Patient Ward: ਰਿਸ਼ੀਕੇਸ਼ AIIMS ਦੇ ਜਨਰਲ ਵਾਰਡ ’ਚ ਭੱਜੀ ਪੁਲਿਸ ਦੀ ਜੀਪ, ਮਰੀਜ ਹੋਏ ਹੈਰਾਨ, ਜਾਣੋ ਪੂਰਾ ਮਾਮਲਾ

Related Post