ਪੰਜਾਬ ਦੀਆਂ ਵੱਖ-ਵੱਖ ਚਰਚਾਂ ’ਚ ਇਨਕਮ ਟੈਕਸ ਵੱਲੋਂ ਛਾਪਾ, ਖੰਗਾਲੇ ਜਾ ਰਹੇ ਰਿਕਾਰਡ

ਪੰਜਾਬ ਦੀਆਂ ਵੱਖ-ਵੱਖ ਚਰਚਾਂ ’ਚ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਦੌਰਾਨ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਰਿਕਾਰਡਾਂ ਨੂੰ ਖੰਗਾਲਿਆਂ ਜਾ ਰਿਹਾ ਹੈ।

By  Aarti January 31st 2023 11:56 AM -- Updated: January 31st 2023 01:48 PM

ਚੰਡੀਗੜ੍ਹ: ਪੰਜਾਬ ਦੀਆਂ ਵੱਖ-ਵੱਖ ਚਰਚਾਂ ’ਚ ਇਨਕਮ ਟੈਕਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਛਾਪੇਮਾਰੀ ਦੌਰਾਨ ਇਨਕਮ ਟੈਕਸ ਦੀਆਂ ਟੀਮਾਂ ਵੱਲੋਂ ਰਿਕਾਰਡਾਂ ਨੂੰ ਖੰਗਾਲਿਆਂ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਨਕਮ ਟੈਕਸ ਵੱਲੋਂ ਇਹ ਛਾਪੇਮਾਰੀ ਸਵੇਰੇ 6 ਵਜੇ ਤੋਂ ਚੱਲ ਰਹੀ ਹੈ। 

ਦੱਸ ਦਈਏ ਕਿ ਮੁਹਾਲੀ ਅਤੇ ਅੰਮ੍ਰਿਤਸਰ ’ਚ ਛਾਪੇਮਾਰੀ ਜਾਰੀ ਹੈ। ਜਦਕਿ ਜਲੰਧਰ ਦੇ ਪਿੰਡ ਤਾਜਪੁਰ ਅਤੇ ਕਪੂਰਥਲਾ ਦੇ ਪਿੰਡ ਖੋਜੈ ਵਾਲਾ ਵਿਖੇ ਛਾਪੇਮਾਰੀ ਕੀਤੀ ਗਈ। ਇਸ ਦੌਰਾਨ ਕਈ ਤਰ੍ਹਾਂ ਦੇ ਰਿਕਾਰਡਾਂ ਨੂੰ ਖੰਗਾਲਿਆ ਜਾ ਰਿਹਾ ਹੈ। 

ਮਿਲੀ ਜਾਣਕਾਰੀ ਮੁਤਾਬਿਕ ਚੰਡੀਗੜ੍ਹ ਦੇ ਨਾਲ ਲੱਗਦੇ ਮੁੱਲਾਪੁਰ ਪਾਸਟਰ ਬਿਜੇਂਦਰ ਸਿੰਘ ਦੇ ਘਰ ਚ ਵੀ ਇਨਕਮ ਟੈਕਸ ਵਿਭਾਗ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਸਵੇਰ ਕਰੀਬ 8 ਵਜੇ ਤੋਂ ਇਹ ਛਾਪੇਮਾਰੀ ਜਾਰੀ ਹੈ। 


ਫਿਲਹਾਲ ਇਸ ਛਾਪੇਮਾਰੀ ਦੇ ਕੀ ਕਾਰਨ ਹਨ ਅਤੇ ਇਸ ਛਾਪੇਮਾਰੀ ਦੌਰਾਨ ਕੀ ਕੁਝ ਬਰਾਮਦ ਹੋਇਆ ਹੈ। ਇਹ ਆਉਣ ਵਾਲਾ ਸਮਾਂ ਹੀ ਦੱਸੇਗਾ।

ਇਹ ਵੀ ਪੜ੍ਹੋ: ਗੁਰਦਾਸਪੁਰ ’ਚ ਬਾਰਡਰ ’ਤੇ ਮੁੜ ਦਿਖਿਆ ਪਾਕਿਸਤਾਨੀ ਡਰੋਨ, BSF ਨੇ ਕੀਤੀ 14 ਰਾਊਂਡ ਫਾਇਰਿੰਗ

Related Post