Ind vs Eng 3rd Test: ਅਸ਼ਵਿਨ ਨੇ ਤੋੜਿਆ ਕੁੰਬਲੇ ਦਾ ਰਿਕਾਰਡ, ਸਭ ਤੋਂ ਤੇਜ਼ ਲਈਆਂ 500 ਵਿਕਟਾਂ

By  KRISHAN KUMAR SHARMA February 16th 2024 06:52 PM

Ind vs Eng 3rd Test: ਭਾਰਤ ਅਤੇ ਇੰਗਲੈਂਡ ਵਿਚਾਲੇ ਚੱਲ ਰਹੇ ਕ੍ਰਿਕਟ ਦੇ ਤੀਜੇ ਟੈਸਟ ਮੈਚ ਵਿੱਚ ਆਰ. ਅਸ਼ਵਿਨ (Ravichandran Ashwin) ਨੇ ਵੱਡੀ ਉਪਲਬੱਧੀ ਹਾਸਲ ਕੀਤੀ ਹੈ। ਭਾਰਤੀ ਗੇਂਦਬਾਜ਼ ਨੇ 500 ਵਿਕਟਾਂ ਹਾਸਲ ਕਰਕੇ ਨਵਾਂ ਮੁਕਾਮ ਹਾਸਲ ਕੀਤਾ ਹੈ। ਅਸ਼ਵਿਨ (R Ashwin) ਨੇ ਇਹ ਰਿਕਾਰਡ ਕਾਇਮ ਕਰਦਿਆਂ ਭਾਰਤ ਦੇ ਸਾਬਕਾ ਦਿੱਗਜ਼ ਕ੍ਰਿਕਟਰ ਅਨਿਲ ਕੁੰਬਲੇ (Anil Kumble) ਨੂੰ ਪਿੱਛੇ ਛੱਡ ਦਿੱਤਾ ਹੈ। ਦੱਸ ਦਈਏ ਕਿ ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਂਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੈਚ ਚੱਲ ਰਿਹਾ ਹੈ।

ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡੀ ਜਾ ਰਹੀ ਟੈਸਟ ਸੀਰੀਜ਼ ਦਾ ਤੀਜਾ ਮੈਚ ਅਸ਼ਵਿਨ ਲਈ ਯਾਦਗਾਰ ਬਣ ਗਿਆ। ਮੈਚ ਵਿੱਚ ਉਹ ਵੱਡਾ ਰਿਕਾਰਡ ਬਣਾਉਣ ਤੋਂ ਸਿਰਫ਼ ਇੱਕ ਵਿਕਟ ਦੂਰ ਖੜ੍ਹਾ ਸੀ। ਇੰਗਲੈਂਡ ਖਿਲਾਫ ਪਹਿਲੀ ਪਾਰੀ 'ਚ ਸਲਾਮੀ ਬੱਲੇਬਾਜ਼ ਜੈਕ ਕ੍ਰਾਊਲੀ ਦਾ ਵਿਕਟ ਲੈ ਕੇ ਇਕ ਅਜਿਹਾ ਰਿਕਾਰਡ ਬਣਾਇਆ, ਜੋ ਇਕ ਸੁਪਨੇ ਵਰਗਾ ਲੱਗਦਾ ਹੈ। ਟੈਸਟ ਕ੍ਰਿਕਟ 'ਚ ਇਸ ਗੇਂਦਬਾਜ਼ ਨੇ ਭਾਰਤ ਲਈ ਸਭ ਤੋਂ ਤੇਜ਼ 500 ਟੈਸਟ ਵਿਕਟਾਂ (500 Wickets) ਲੈਣ ਦਾ ਰਿਕਾਰਡ ਬਣਾਇਆ ਹੈ।

ਸਭ ਤੋਂ ਤੇਜ਼ ਵਿਕਟਾਂ 'ਚ ਕੁੰਬਲੇ ਨੂੰ ਛੱਡਿਆ ਪਿਛੇ

ਆਰ ਅਸ਼ਵਿਨ ਭਾਰਤ ਲਈ ਟੈਸਟ ਕ੍ਰਿਕਟ 'ਚ ਸਭ ਤੋਂ ਤੇਜ਼ 500 ਵਿਕਟਾਂ ਲੈਣ ਵਾਲੇ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਇਸ ਮਾਮਲੇ 'ਚ ਅਨੁਭਵੀ ਅਨਿਲ ਕੁੰਬਲੇ ਨੂੰ ਪਿੱਛੇ ਛੱਡ ਦਿੱਤਾ। ਵਿਸ਼ਵ ਕ੍ਰਿਕਟ 'ਚ ਸਭ ਤੋਂ ਤੇਜ਼ 500 ਟੈਸਟ ਵਿਕਟਾਂ ਲੈਣ ਦੇ ਮਾਮਲੇ 'ਚ ਸ਼੍ਰੀਲੰਕਾ ਦੇ ਸਾਬਕਾ ਸਪਿਨਰ ਮੁਥੱਈਆ ਮੁਰਲੀਧਰਨ ਪਹਿਲੇ ਨੰਬਰ 'ਤੇ ਹਨ। ਤੀਜਾ ਨੰਬਰ ਭਾਰਤ ਦੇ ਅਨਿਲ ਕੁੰਬਲੇ ਦਾ ਆਉਂਦਾ ਹੈ। ਆਸਟਰੇਲੀਆ ਦੇ ਮਹਾਨ ਸਪਿਨਰ ਸ਼ੇਨ ਵਾਰਨ ਦਾ ਨਾਂ ਚੌਥੇ ਸਥਾਨ 'ਤੇ ਹੈ।

ਮੁਥੱਈਆ ਮੁਰਲੀਧਰਨ ਨੇ ਸਿਰਫ 144 ਟੈਸਟ ਪਾਰੀਆਂ 'ਚ ਗੇਂਦਬਾਜ਼ੀ ਕਰਦੇ ਹੋਏ 500 ਵਿਕਟਾਂ ਪੂਰੀਆਂ ਕਰਨ ਦਾ ਕਾਰਨਾਮਾ ਕੀਤਾ ਸੀ। ਭਾਰਤ ਦੇ ਆਰ ਅਸ਼ਵਿਨ 184 ਪਾਰੀਆਂ ਤੋਂ ਬਾਅਦ ਅਜਿਹਾ ਕਰਨ ਵਿੱਚ ਕਾਮਯਾਬ ਹੋਏ ਹਨ। ਭਾਰਤੀ ਦਿੱਗਜ ਅਨਿਲ ਕੁੰਬਲੇ ਨੇ 188 ਪਾਰੀਆਂ 'ਚ ਇਹ ਖਾਸ ਉਪਲਬਧੀ ਹਾਸਲ ਕੀਤੀ ਸੀ, ਜਦਕਿ ਆਸਟ੍ਰੇਲੀਆ ਦੇ ਸ਼ੇਨ ਵਾਰਨ ਨੇ 201 ਪਾਰੀਆਂ ਖੇਡ ਕੇ 500 ਟੈਸਟ ਵਿਕਟਾਂ ਪੂਰੀਆਂ ਕੀਤੀਆਂ ਸਨ।

Related Post