Operation Sindoor 2.0 : ਕਰਨਲ ਸੋਫੀਆ ਕੁਰੈਸ਼ੀ ਬੋਲੀ - ਬ੍ਰਹਮੋਸ ਸਹੂਲਤ ਨੂੰ ਤਬਾਹ ਕਰਨ ਦਾ ਪਾਕਿਸਤਾਨ ਦਾ ਦਾਅਵਾ ਝੂਠਾ: S400 ਡਿਫੈਂਸ ਸਿਸਟਮ ਵੀ ਪੂਰੀ ਤਰ੍ਹਾਂ ਸੁਰੱਖਿਅਤ
ਕਰਨਲ ਸੋਫੀਆ ਕੁਰੈਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ 'ਪੱਛਮੀ ਸਰਹੱਦ ਉੱਤੇ ਡਰੋਨ ਅਤੇ ਲੜਾਕੂ ਜਹਾਜ਼ ਵਰਤ ਰਿਹਾ ਹੈ। ਪਾਕਿਸਤਾਨ ਨੇ ਬਠਿੰਡਾ, ਆਦਮਪੁਰ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਨੇ ਮਿਜ਼ਾਈਲ ਰਾਹੀਂ ਪੰਜਾਬ ਦੇ ਏਅਰਬੇਸ ਨੂੰ ਉਡਾਉਣ ਦੀ ਕੋਸ਼ਿਸ਼' ਕੀਤੀ ਗਈ ਹੈ

Operation Sindoor 2.0 : ਪਾਕਿਸਤਾਨ ਵੱਲੋਂ ਬੀਤੀ ਰਾਤ ਕੀਤੇ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਦੇ ਘੱਟੋ-ਘੱਟ ਚਾਰ ਏਅਰਬੇਸਾਂ 'ਤੇ ਹਮਲਾ ਕੀਤਾ। ਭਾਰਤੀ ਵਿਦੇਸ਼ ਮੰਤਰਾਲੇ ਅਤੇ ਰੱਖਿਆ ਮੰਤਰਾਲੇ ਨੇ ਅੱਜ ਸਵੇਰੇ 10:30 ਵਜੇ ਇੱਕ ਪ੍ਰੈਸ ਕਾਨਫਰੰਸ ਕੀਤੀ। ਇਸ ਵਿੱਚ ਭਾਰਤ ਦੀ ਜਵਾਬੀ ਕਾਰਵਾਈ ਬਾਰੇ ਜਾਣਕਾਰੀ ਦਿੱਤੀ ਗਈ।
ਕਰਨਲ ਸੋਫੀਆ ਕੁਰੈਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ 'ਪੱਛਮੀ ਸਰਹੱਦ ਉੱਤੇ ਡਰੋਨ ਅਤੇ ਲੜਾਕੂ ਜਹਾਜ਼ ਵਰਤ ਰਿਹਾ ਹੈ। ਪਾਕਿਸਤਾਨ ਨੇ ਬਠਿੰਡਾ, ਆਦਮਪੁਰ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ। ਪਾਕਿਸਤਾਨ ਨੇ ਮਿਜ਼ਾਈਲ ਰਾਹੀਂ ਪੰਜਾਬ ਦੇ ਏਅਰਬੇਸ ਨੂੰ ਉਡਾਉਣ ਦੀ ਕੋਸ਼ਿਸ਼' ਕੀਤੀ ਗਈ ਹੈ।
ਭਾਰਤੀ ਫੌਜਾਂ ਵੱਲੋਂ ਵੀ ਪਾਕਿਸਤਾਨ ਨੂੰ ਕਰਾਰਾ ਜਵਾਬ ਦਿੱਤਾ ਜਾ ਰਿਹਾ ਹੈ। ਪਾਕਿਸਤਾਨ ਦੇ 26 ਥਾਵਾਂ 'ਤੇ ਕੀਤੇ ਹਮਲੇ ਭਾਰਤੀ ਫੌਜਾਂ ਨੇ ਨਾਕਾਮ ਕਰ ਦਿੱਤੇ ਹਨ। ਪਾਕਿਸਤਾਨ LOC 'ਤੇ ਭਾਰੀ ਗੋਲੀਬਾਰੀ ਕਰ ਰਿਹਾ ਹੈ। 'ਸਰਹੱਦ ਪਾਰ ਪਾਕਿਸਤਾਨ ਫੌਜਾਂ ਦੀ ਗਿਣਤੀ ਵਧਾਈ ਜਾ ਰਹੀ ਹੈ। ਨਾਗਰਿਕ ਜਹਾਜ਼ਾਂ ਦੀ ਆੜ ਵਿੱਚ ਪਾਕਿਸਤਾਨ ਹਮਲੇ ਕਰ ਰਿਹਾ ਹੈ। 'ਪਾਕਿਸਤਾਨ ਨੇ ਵੱਡੇ ਹਥਿਆਰਾਂ ਦੀ ਵਰਤੋਂ ਕੀਤੀ ਹੈ ਅਤੇ ਭਾਰਤੀ ਫੌਜਾਂ ਨੇ ਹਮਲੇ ਨਾਕਾਮ ਕੀਤੇ ਹਨ।
'ਆਦਮਪੁਰ, ਚੰਡੀਗੜ੍ਹ ਸਣੇ ਕਈ ਟਿਕਾਣਿਆਂ ਨੂੰ ਪਾਕ ਵੱਲੋਂ ਨਿਸ਼ਾਨਾ ਬਣਾਏ ਜਾਣ ਦੇ ਦਾਅਵੇ ਝੂਠੇ ਨਿਕਲੇ ਹਨ। ਕਰਨਲ ਸੋਫੀਆ ਕੁਰੈਸ਼ੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਕਿਸਤਾਨ ਜੰਮੂ-ਕਸ਼ਮੀਰ ਅਤੇ ਪੰਜਾਬ ਦੇ ਰਿਹਾਇਸ਼ੀ ਇਲਾਕੇ ਨਿਸ਼ਾਨੇ ਉੱਤੇ ਲੈ ਰਿਹਾ ਹੈ। ਪਾਕਿਸਤਾਨੀ ਹਮਲੇ ਵਿੱਚ ਪਠਾਨਕੋਟ-ਭੁਜ ਏਅਰਬੇਸ ਨੂੰ ਨੁਕਸਾਨ, ਬ੍ਰਹਮੋਸ ਸਹੂਲਤ ਨੂੰ ਤਬਾਹ ਕਰਨ ਦਾ ਪਾਕਿਸਤਾਨ ਦਾ ਦਾਅਵਾ ਝੂਠਾ ਹੈ ਅਤੇ S400 ਡਿਫੈਂਸ ਸਿਸਟਮ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ।