Pathankot News : ਲੱਦਾਖ ਚ ਸ਼ਹੀਦ ਹੋਏ ਲੈਫ਼ਟੀਨੈਂਟ ਕਰਨਲ ਭਾਨੂ ਪ੍ਰਤਾਪ ਨੂੰ ਨਮ ਅੱਖਾਂ ਹੇਠ ਵਿਦਾਇਗੀ, ਭਰਾ ਨੇ ਵਿਖਾਈ ਚਿਖਾ ਨੂੰ ਅਗਨੀ

Lieutenant Colonel Bhanu Pratap Singh Cremation : ਭਾਨੂੰ ਪ੍ਰਤਾਪ ਨੂੰ ਉਨ੍ਹਾਂ ਦੇ ਭਰਾ ਨੇ ਪਠਾਨਕੋਟ ਦੇ ਚੱਕੀ ਪੁਲ ਨੇੜੇ ਸ਼ਮਸ਼ਾਨਘਾਟ ਵਿੱਚ ਚਿਖਾ ਵਿਖਾਈ। ਇਸ ਮੌਕੇ ਫੌਜ ਦੇ ਕਈ ਸੀਨੀਅਰ ਅਧਿਕਾਰੀਆਂ ਸਮੇਤ ਪਿੰਡ ਵਾਸੀ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੀ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ।

By  KRISHAN KUMAR SHARMA July 31st 2025 05:21 PM -- Updated: July 31st 2025 08:35 PM

Pathankot News : ਲੱਦਾਖ ਵਿੱਚ ਸ਼ਹੀਦ ਹੋਏ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਨੂੰ ਨਮ ਅੱਖਾਂ ਹੇਠ ਅੰਤਿਮ ਵਿਦਾਇਗੀ (Lieutenant Colonel Bhanu Pratap Singh Cremation) ਦਿੱਤੀ ਗਈ। ਭਾਨੂੰ ਪ੍ਰਤਾਪ ਨੂੰ ਉਨ੍ਹਾਂ ਦੇ ਭਰਾ ਨੇ ਪਠਾਨਕੋਟ ਦੇ ਚੱਕੀ ਪੁਲ ਨੇੜੇ ਸ਼ਮਸ਼ਾਨਘਾਟ ਵਿੱਚ ਚਿਖਾ ਵਿਖਾਈ। ਇਸ ਮੌਕੇ ਫੌਜ ਦੇ ਕਈ ਸੀਨੀਅਰ ਅਧਿਕਾਰੀਆਂ ਸਮੇਤ ਪਿੰਡ ਵਾਸੀ ਤੇ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੀ ਸ਼ਰਧਾਂਜਲੀ ਦੇਣ ਲਈ ਪਹੁੰਚੇ ਸਨ।

ਜਾਣਕਾਰੀ ਅਨੁਸਾਰ ਲੱਦਾਖ ਵਿੱਚ ਪਹਾੜ ਖਿਸਕਣ ਕਾਰਨ ਤੋਂ ਬਾਅਦ ਇੱਕ ਚੱਟਾਨ ਫੌਜੀ ਗੱਡੀ ਉਪਰ ਡਿੱਗ ਗਹੀ ਸੀ, ਜਿਸ ਵਿੱਚ ਪਠਾਨਕੋਟ ਦੇ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਮਨਕੋਟੀਆ ਅਤੇ ਗੁਰਦਾਸਪੁਰ ਦੇ ਨਾਇਕ ਦਲਜੀਤ ਸਿੰਘ ਸ਼ਹੀਦ ਹੋ ਗਏ ਸਨ, ਜਦਕਿ ਗੱਡੀ ਵਿੱਚ ਬੈਠੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ।

ਵੀਰਵਾਰ ਲੈਫਟੀਨੈਂਟ ਕਰਨਲ ਭਾਨੂ ਪ੍ਰਤਾਪ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਘਰ ਪਹੁੰਚੀ ਅਤੇ ਦੁਪਹਿਰ ਲਗਭਗ 3:00 ਵਜੇ ਪਠਾਨਕੋਟ ਦੇ ਚੱਕੀ ਪੁਲ ਨੇੜੇ ਸ਼ਮਸ਼ਾਨਘਾਟ ਵਿੱਚ ਉਨ੍ਹਾਂ ਨੂੰ ਫੌਜੀ ਸਨਮਾਨਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ। ਭਾਨੂ ਪ੍ਰਤਾਪ ਸਿੰਘ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਭਰਾ ਨੇ ਕੀਤਾ, ਸੀਨੀਅਰ ਫੌਜੀ ਅਧਿਕਾਰੀ ਵੀ ਸ਼ਰਧਾਂਜਲੀ ਦੇ ਫੁੱਲ ਭੇਟ ਕਰਨ ਲਈ ਇੱਥੇ ਪਹੁੰਚੇ।

ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਵੀ ਸਤਿਕਾਰ ਦੇ ਫੁੱਲ ਭੇਟ ਕਰਨ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਮੇਸ਼ਾ ਇਸ ਪਰਿਵਾਰ ਦੇ ਨਾਲ ਖੜ੍ਹੀ ਹੈ। ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ ਤਾਂ ਉਸ ਦਾ ਹੱਲ ਕੀਤਾ ਜਾਵੇਗਾ।

Related Post