India Badminton Team: ਬੈਡਮਿੰਟਨ ਟੀਮ ਨੇ ਹਾਰ ਕੇ ਵੀ ਰਚਿਆ ਇਤਿਹਾਸ, ਜਾਣੋ ਹੁਣ ਤੱਕ ਭਾਰਤ ਦੇ ਨਾਂਅ ਕਿੰਨੇ ਹੋਏ ਮੈਡਲ

19ਵੀਂ ਏਸ਼ੀਆਈ ਖੇਡਾਂ ਦੇ 8ਵੇਂ ਦਿਨ ਭਾਰਤੀ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ ਰਿਹਾ। ਐਤਵਾਰ ਨੂੰ ਭਾਰਤੀ ਖਿਡਾਰੀਆਂ ਨੇ 13 ਸੋਨ, 21 ਚਾਂਦੀ ਅਤੇ 19 ਕਾਂਸੀ ਸਮੇਤ ਕੁੱਲ 15 ਤਗਮੇ ਜਿੱਤੇ।

By  Aarti October 1st 2023 08:22 PM -- Updated: October 1st 2023 09:17 PM

19th Asian Games IND vs CHINA: 19ਵੀਂ ਏਸ਼ੀਆਈ ਖੇਡਾਂ ਦੇ 8ਵੇਂ ਦਿਨ ਭਾਰਤੀ ਖਿਡਾਰੀਆਂ ਦਾ ਜ਼ਬਰਦਸਤ ਪ੍ਰਦਰਸ਼ਨ ਰਿਹਾ। ਐਤਵਾਰ ਨੂੰ ਭਾਰਤੀ ਖਿਡਾਰੀਆਂ ਨੇ 13 ਸੋਨ, 21 ਚਾਂਦੀ ਅਤੇ 19 ਕਾਂਸੀ ਸਮੇਤ ਕੁੱਲ 15 ਤਗਮੇ ਜਿੱਤੇ। ਇਨ੍ਹਾਂ ਤਮਗਿਆਂ ਦੀ ਮਦਦ ਨਾਲ ਭਾਰਤ ਦੇ ਕੁੱਲ ਤਮਗਿਆਂ ਦੀ ਸੂਚੀ ਵਿਚ 53 ਤਗਮੇ ਹੋ ਗਏ ਹਨ।

ਦੱਸ ਦਈਏ ਕਿ ਭਾਰਤੀ ਪੁਰਸ਼ ਟੀਮ ਐਤਵਾਰ ਨੂੰ ਚੀਨ ਵਿੱਚ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ ਮੇਜ਼ਬਾਨ ਚੀਨ ਤੋਂ ਫਾਈਨਲ ਵਿੱਚ 2-3 ਨਾਲ ਹਾਰ ਗਈ, ਜਿਸ ਨਾਲ ਭਾਰਤ ਲਈ ਪਹਿਲਾ ਚਾਂਦੀ ਦਾ ਤਗ਼ਮਾ ਜਿੱਤਿਆ। ਏਸ਼ਿਆਈ ਖੇਡਾਂ ਵਿੱਚ ਟੀਮ ਮੁਕਾਬਲਿਆਂ ਵਿੱਚ ਇਹ ਭਾਰਤ ਦਾ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ।

ਏਸ਼ੀਆਈ ਖੇਡਾਂ 2023 ਦਾ ਅੱਠਵਾਂ ਦਿਨ ਭਾਰਤ ਲਈ ਬਹੁਤ ਯਾਦਗਾਰ ਰਿਹਾ। ਦਿਨ ਦੀ ਸ਼ੁਰੂਆਤ ਟਰੈਪ ਸ਼ੂਟਿੰਗ ਵਿੱਚ ਸੋਨ ਤਗਮੇ ਨਾਲ ਕੀਤੀ। ਇਸ ਤੋਂ ਬਾਅਦ ਦੇਸ਼ ਦੀਆਂ ਧੀਆਂ ਨੇ ਵੀ ਇਸੇ ਖੇਡ ਵਿੱਚ ਚਾਂਦੀ ਦਾ ਤਗਮਾ ਜਿੱਤਿਆ।ਅਵਿਨਾਸ਼ ਸਾਬਲ ਨੇ ਸਟੀਪਲਚੇਜ਼ ਵਿੱਚ ਭਾਰਤ ਨੂੰ ਪਹਿਲਾ ਸੋਨ ਤਗਮਾ ਦਿਵਾ ਕੇ ਇਤਿਹਾਸ ਰਚ ਦਿੱਤਾ।

ਇਹ ਵੀ ਪੜ੍ਹੋ: 19th Asian Games: ਏਸ਼ੀਅਨ ਖੇਡਾਂ ਦਾ 8ਵਾਂ ਦਿਨ; ਭਾਰਤ ਦੇ ਨਾਂਅ ਦੋ ਹੋਰ ਗੋਲਡ ਮੈਡਲ, ਇੱਥੇ ਪੜ੍ਹੋ ਪੂਰੀ ਜਾਣਕਾਰੀ

Related Post