Amritsar News : ਭਾਰਤ ਸਰਕਾਰ ਨੇ 3 ਪਾਕਿਸਤਾਨੀ ਕੈਦੀ ਕੀਤੇ ਰਿਹਾਅ, ਪਾਕਿਸਤਾਨ ਦੇ ਮੁਹੰਮਦ ਇਕਬਾਲ ਦੀ 30 ਸਾਲ ਬਾਅਦ ਹੋਵੇਗੀ ਘਰ ਵਾਪਸੀ

Amritsar News : ਅੰਮ੍ਰਿਤਸਰ ਅਟਾਰੀ-ਵਾਘਾ ਬਾਰਡਰ ’ਤੇ ਅੱਜ ਇੱਕ ਮਹੱਤਵਪੂਰਨ ਵਿਕਾਸ ਦੇਖਣ ਨੂੰ ਮਿਲਿਆ ਜਦੋਂ ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇ ਆਦੇਸ਼ ਜਾਰੀ ਕੀਤੇ ਗਏ। ਰਿਹਾਅ ਹੋਣ ਵਾਲਿਆਂ ਵਿੱਚ ਪਾਕਿਸਤਾਨ ਦੇ ਪੰਜਾਬ ਰਾਜ ਦਾ ਰਹਿਣ ਵਾਲਾ ਮੁਹੰਮਦ ਇਕਬਾਲ ਵੀ ਸ਼ਾਮਲ ਹੈ, ਜੋ ਲਗਭਗ 30 ਸਾਲਾਂ ਤੋਂ ਭਾਰਤੀ ਜੇਲਾਂ ਵਿੱਚ ਕੈਦ ਸੀ। ਮੁਹੰਮਦ ਇਕਬਾਲ ਨੂੰ 18 ਸਾਲ ਦੀ ਉਮਰ ਵਿੱਚ ਐਨਡੀਪੀਐਸ ਐਕਟ ਦੇ ਤਹਿਤ 10 ਕਿਲੋ ਹੈਰੋਇਨ ਸਮੇਤ ਗੁਰਦਾਸਪੁਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਸੀ

By  Shanker Badra November 28th 2025 03:06 PM -- Updated: November 28th 2025 03:10 PM

Amritsar News :  ਅੰਮ੍ਰਿਤਸਰ ਅਟਾਰੀ-ਵਾਘਾ ਬਾਰਡਰ ’ਤੇ ਅੱਜ ਇੱਕ ਮਹੱਤਵਪੂਰਨ ਵਿਕਾਸ ਦੇਖਣ ਨੂੰ ਮਿਲਿਆ ਜਦੋਂ ਭਾਰਤ ਸਰਕਾਰ ਵੱਲੋਂ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇ ਆਦੇਸ਼ ਜਾਰੀ ਕੀਤੇ ਗਏ। ਰਿਹਾਅ ਹੋਣ ਵਾਲਿਆਂ ਵਿੱਚ ਪਾਕਿਸਤਾਨ ਦੇ ਪੰਜਾਬ ਰਾਜ ਦਾ ਰਹਿਣ ਵਾਲਾ ਮੁਹੰਮਦ ਇਕਬਾਲ ਵੀ ਸ਼ਾਮਲ ਹੈ, ਜੋ ਲਗਭਗ 30 ਸਾਲਾਂ ਤੋਂ ਭਾਰਤੀ ਜੇਲਾਂ ਵਿੱਚ ਕੈਦ ਸੀ। ਮੁਹੰਮਦ ਇਕਬਾਲ ਨੂੰ 18 ਸਾਲ ਦੀ ਉਮਰ ਵਿੱਚ ਐਨਡੀਪੀਐਸ ਐਕਟ ਦੇ ਤਹਿਤ 10 ਕਿਲੋ  ਹੈਰੋਇਨ ਸਮੇਤ ਗੁਰਦਾਸਪੁਰ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਅਦਾਲਤ ਨੇ ਉਸ ਨੂੰ 30 ਸਾਲ ਕੈਦ ਦੀ ਸਜ਼ਾ ਸੁਣਾਈ ਸੀ।

ਮੁਹੰਮਦ ਇਕਬਾਲ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਸਦੀ ਜ਼ਿੰਦਗੀ ਦੇ 30 ਕੀਮਤੀ ਸਾਲ ਜੇਲ ਦੀਆਂ ਦਿਵਾਰਾਂ ਅੰਦਰ ਬਤੀਤ ਹੋ ਗਏ। ਉਹ ਕਹਿੰਦਾ ਹੈ ਕਿ ਉਹ ਲਾਲਚ ਵਿਚ ਫਸ ਗਿਆ ਸੀ, ਜਿਸ ਕਾਰਨ ਉਸਦੀ ਪੂਰੀ ਜ਼ਿੰਦਗੀ ਬਰਬਾਦ ਹੋ ਗਈ। ਉਸ ਨੇ ਕਿਹਾ ਕਿ ਉਹ ਗਲਤ ਰਸਤੇ ’ਤੇ ਜਾਣ ਵਾਲੇ ਨੌਜਵਾਨਾਂ ਨੂੰ ਸਨੇਹਾ ਦੇਣਾ ਚਾਹੁੰਦਾ ਹੈ ਕਿ ਲਾਲਚ ਵਿੱਚ ਆ ਕੇ ਕਦੇ ਵੀ ਗਲਤ ਕੰਮ ਨਾ ਕਰੋ। ਇਕਬਾਲ ਨੇ ਭਾਰਤ ਸਰਕਾਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ “ਅੱਜ ਦਾ ਦਿਨ ਮੇਰੇ ਲਈ ਈਦ ਵਰਗਾ ਹੈ। 30 ਸਾਲ ਬਾਅਦ ਆਪਣੇ ਘਰ, ਆਪਣੇ ਦੇਸ਼ ਵਾਪਸ ਜਾਣ ਦੀ ਖੁਸ਼ੀ ਸ਼ਬਦਾਂ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ।”

ਉਸਨੇ ਦੱਸਿਆ ਕਿ ਉਸਦੀ ਗ੍ਰਿਫ਼ਤਾਰੀ ਤੋਂ ਬਾਅਦ ਉਸਦੀ ਪਤਨੀ ਵੀ ਉਸਨੂੰ ਛੱਡ ਗਈ ਸੀ। ਗੁਰਦਾਸਪੁਰ ਜੇਲ ਤੋਂ ਬਾਅਦ ਉਸ ਨੂੰ ਰਾਜਸਥਾਨ ਜੇਲ ਭੇਜਿਆ ਗਿਆ, ਜਿੱਥੇ ਉਸ ਨੇ ਆਪਣੀ ਸਜ਼ਾ ਦਾ ਵੱਡਾ ਹਿੱਸਾ ਕੱਟਿਆ। ਇਕਬਾਲ ਨੇ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਕੈਦੀਆਂ ਦੀ ਸਜ਼ਾ ਪੂਰੀ ਹੋ ਚੁੱਕੀ ਹੈ, ਉਹਨਾਂ ਨੂੰ ਮਨੁੱਖਤਾ ਦੇ ਨਾਤੇ ਰਿਹਾਅ ਕੀਤਾ ਜਾਵੇ।

ਇਸ ਮੌਕੇ ਪ੍ਰੋਟੋਕੋਲ ਅਧਿਕਾਰੀ ਅਰੁਣ ਮਾਹਲ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਤਿੰਨ ਪਾਕਿਸਤਾਨੀ ਕੈਦੀਆਂ ਨੂੰ ਰਿਹਾਈ ਦੇਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਵਿੱਚੋਂ ਦੋ ਰਾਜਸਥਾਨ ਜੇਲ੍ਹ ਤੋਂ ਅਤੇ ਇੱਕ ਦਿੱਲੀ ਪੁਲਿਸ ਵੱਲੋਂ ਲਿਆਂਦਾ ਗਿਆ ਹੈ। ਮਾਹਲ ਨੇ ਕਿਹਾ ਕਿ ਇਹ ਸਾਰੇ ਕੈਦੀ ਆਪਣੀ ਕਾਨੂੰਨੀ ਸਜ਼ਾ ਪੂਰੀ ਕਰ ਚੁੱਕੇ ਹਨ ਅਤੇ ਉਨ੍ਹਾਂ ਦੇ ਕਸਟਮ, ਇਮੀਗ੍ਰੇਸ਼ਨ ਅਤੇ ਦਸਤਾਵੇਜ਼ ਕਲੀਅਰ ਕਰਕੇ ਉਨ੍ਹਾਂ ਨੂੰ ਪਾਕਿਸਤਾਨ ਰੇਂਜਰ ਦੇ ਹਵਾਲੇ ਕਰ ਦਿੱਤਾ ਜਾਵੇਗਾ।

ਬਾਰਡਰ ’ਤੇ ਮਾਹੌਲ ਮਨੁੱਖਤਾ ਅਤੇ ਰਹਿਮਦਲੀ ਦੀ ਮਿਸਾਲ ਪੇਸ਼ ਕਰਦਾ ਨਜ਼ਰ ਆਇਆ। ਲੰਮੇ ਸਮੇਂ ਬਾਅਦ ਘਰ ਵਾਪਸੀ ਕਰਦੇ ਮੁਹੰਮਦ ਇਕਬਾਲ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਅੰਸੂ ਸਪਸ਼ਟ ਦਿਖਾਈ ਦੇ ਰਹੇ ਸਨ। ਉਹ ਕਹਿੰਦਾ ਹੈ—“ਮੇਰੇ ਲਈ ਅੱਜ ਸਭ ਤੋਂ ਖੁਸ਼ੀ ਦਾ ਦਿਨ ਹੈ… ਮੇਰੇ ਲਈ ਇਹ ਈਦ ਤੋਂ ਵੀ ਵੱਧ ਹੈ।”

Related Post