ਇਲੀਨੌਸ ਯੂਨੀ. ਨੇੜੇ ਮ੍ਰਿਤਕ ਮਿਲਿਆ ਭਾਰਤੀ ਮੂਲ ਦਾ ਅਮਰੀਕੀ ਵਿਦਿਆਰਥੀ, ਮੌਤ ਬਣੀ ਰਹੱਸ

By  KRISHAN KUMAR SHARMA February 23rd 2024 11:57 AM

ਅਮਰੀਕਾ 'ਚ ਭਾਰਤੀ ਮੂਲ ਦੇ ਇੱਕ ਵਿਦਿਆਰਥੀ ਦੀ ਮੌਤ ਹੋਣ ਦੀ ਦੁਖਦਾਈ ਖ਼ਬਰ ਹੈ। ਦੱਸਿਆ ਜਾ ਰਿਹਾ ਹੈ ਕਿ ਇਲੀਨੋਇਸ ਯੂਨੀਵਰਸਿਟੀ ਦੇ ਵਿਦਿਆਰਥੀ ਅਕੁਲ ਧਵਨ ਦੀ ਦੋਸਤਾਂ ਨਾਲ ਨਾਈਟ ਆਊਟ ਦੌਰਾਨ ਨੇੜਲੇ ਕਲੱਬ ਵਿੱਚ ਦਾਖਲ ਹੋਣ ਤੋਂ ਇਨਕਾਰ ਕਰਨ ਤੋਂ ਬਾਅਦ ਕਥਿਤ ਤੌਰ 'ਤੇ ਹਾਈਪੋਥਰਮੀਆ ਕਾਰਨ ਮੌਤ ਹੋ ਗਈ।

ਪੁਲਿਸ ਅਨੁਸਾਰ ਅਕੁਲ ਧਵਨ ਪਿਛਲੇ ਸ਼ਨੀਵਾਰ ਤੜਕੇ 1.30 ਵਜੇ ਲਾਪਤਾ ਹੋ ਗਿਆ ਸੀ ਅਤੇ ਲਗਭਗ 10 ਘੰਟੇ ਬਾਅਦ ਇਲੀਨੋਇਸ ਯੂਨੀਵਰਸਿਟੀ ਕੈਂਪਸ ਦੇ ਨੇੜੇ ਇੱਕ ਇਮਾਰਤ ਦੇ ਵਰਾਂਡੇ ਵਿੱਚ ਮ੍ਰਿਤਕ ਪਾਇਆ ਗਿਆ। ਹਾਲਾਂਕਿ ਕੈਂਪਸ ਪੁਲਿਸ ਉਸਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੀ ਹੈ।

ਧਵਨ ਉਸ ਸ਼ਾਮ ਦੋਸਤਾਂ ਨਾਲ ਸ਼ਰਾਬ ਪੀ ਰਿਹਾ ਸੀ ਪਰ ਰਾਤ ਕਰੀਬ 11:30 ਵਜੇ ਹਾਲਾਤ ਬਦਲ ਗਏ। ਧਵਨ ਦੇ ਦੋਸਤ ਕੈਂਪਸ ਦੇ ਨੇੜੇ ਸਥਿਤ ਕੈਨੋਪੀ ਕਲੱਬ ਵਿੱਚ ਦਾਖਲ ਹੋਏ, ਜਿੱਥੇ ਉਹ ਉਸ ਰਾਤ ਪਹਿਲਾਂ ਹੀ ਮੌਜੂਦ ਸਨ, ਪਰ ਪੁਲਿਸ ਦੇ ਅਨੁਸਾਰ ਸਟਾਫ ਨੇ ਧਵਨ ਨੂੰ ਅੰਦਰ ਵੜਨ ਤੋਂ ਇਨਕਾਰ ਕਰ ਦਿੱਤਾ।

ਨਿਗਰਾਨੀ ਫੁਟੇਜ ਦਰਸਾਉਂਦੀ ਹੈ ਕਿ ਉਸ ਨੇ "ਕਈ ਵਾਰ ਕਲੱਬ ਦੇ ਅੰਦਰ ਵਾਪਸ ਜਾਣ ਦੀ ਕੋਸ਼ਿਸ਼ ਕੀਤੀ, ਪਰ ਸਟਾਫ ਨੇ ਉਸਨੂੰ ਵਾਰ-ਵਾਰ ਮੋੜ ਦਿੱਤਾ"। ਕੰਸਾਸ ਸਿਟੀ ਸਟਾਰ ਦੇ ਅਨੁਸਾਰ, ਧਵਨ ਨੇ ਉਸ ਲਈ ਬੁਲਾਏ ਗਏ ਦੋ ਰਾਈਡਸ਼ੇਅਰ ਨੂੰ ਵੀ ਇਨਕਾਰ ਕਰ ਦਿੱਤਾ ਸੀ।

ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਮੁਢਲੀ ਜਾਣਕਾਰੀ ਤੋਂ ਵਿਦਿਆਰਥੀ ਦੀ ਮੌਤ ਪਿੱਛੇ ਕੋਈ ਅਪਰਾਧਿਕ ਜਾਂ ਹਿੰਸਕ ਗਤੀਵਿਧੀ ਸਾਹਮਣੇ ਨਹੀਂ ਆਈ ਹੈ। ਸ਼ੁਰੂਆਤੀ ਤੌਰ 'ਤੇ ਮੌਤ ਨੂੰ ਹਾਦਸਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਮਾਮਲੇ ਦੀ ਜਾਂਚ ਜਾਰੀ ਹੈ।

ਮੀਡੀਆ ਰਿਪੋਰਟ ਅਨੁਸਾਰ, ਧਵਨ ਦੀ ਮੌਤ ਦੀ ਰਾਤ ਨੂੰ ਤਾਪਮਾਨ 27 ਡਿਗਰੀ ਫਾਰਨਹੀਟ (-2.7 ਡਿਗਰੀ ਸੈਲਸੀਅਸ) ਤੱਕ ਡਿੱਗ ਗਿਆ।

ਮਾਪਿਆਂ ਨੇ ਮੌਤ ਨੂੰ ਲੈ ਕੇ ਖੜੇ ਕੀਤੇ ਸਵਾਲ

ਦੂਜੇ ਪਾਸੇ, ਵਿਦਿਆਰਥੀ ਦੇ ਪਿਤਾ ਈਸ਼ ਧਵਨ ਅਤੇ ਮਾਂ ਰਿਤੂ ਧਵਨ ਨੇ ਬੁੱਧਵਾਰ ਨੂੰ ਕਿਹਾ ਕਿ ਫੋਨ 'ਤੇ ਲੋਕੇਸ਼ਨ-ਟਰੈਕਿੰਗ ਡਾਟਾ ਦੇ ਆਧਾਰ 'ਤੇ ਉਨ੍ਹਾਂ ਦਾ ਬੇਟਾ 400 ਫੁੱਟ ਦੀ ਦੂਰੀ 'ਤੇ ਮਿਲਿਆ ਹੈ, ਜਿੱਥੋਂ ਉਹ ਲਾਪਤਾ ਦੱਸਿਆ ਗਿਆ ਸੀ।

ਈਸ਼ ਧਵਨ ਨੇ ਅਖਬਾਰ ਨੂੰ ਕਿਹਾ, "ਇਹ ਹੈਰਾਨ ਕਰਨ ਵਾਲੀ ਗੱਲ ਹੈ ਕਿ ਇੱਕ ਬਲਾਕ ਤੋਂ ਵੀ ਘੱਟ ਦੂਰ ਰਹਿਣ ਵਾਲਾ ਬੱਚਾ ਨਹੀਂ ਲੱਭ ਸਕਿਆ। ਕਲਪਨਾ ਕਰੋ ਕਿ ਮਾਪੇ ਹੋਣ ਦੇ ਨਾਤੇ ਸਾਡੇ ਮਨਾਂ 'ਤੇ ਕੀ ਬੀਤ ਰਿਹਾ ਹੋਵੇਗਾ। ਅਸੀਂ ਹਰ ਮਿੰਟ ਕਲਪਨਾ ਕਰਦੇ ਹਾਂ ਕਿ ਸਾਡੇ ਬੇਟੇ ਦੀ ਯੂਨੀਵਰਸਿਟੀ ਕੈਂਪਸ ਵਿੱਚ ਠੰਡ ਨਾਲ ਮੌਤ ਹੋ ਗਈ ਹੈ।"

Related Post