ਲੰਡਨ 'ਚ ਭਾਰਤੀ ਵਿਦਿਆਰਥੀ ਲਾਪਤਾ, ਆਖਰੀ ਵਾਰ ਕੈਨਫੀ ਵਾਰਫ ਇਲਾਕੇ 'ਚ ਗਿਆ ਸੀ ਦੇਖਿਆ

ਜੀਐਸ ਭਾਟੀਆ ਯੂ.ਕੇ. ਦੀ ਲੌਫਬਰੋ ਯੂਨੀਵਰਸਿਟੀ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਆਖਰੀ ਵਾਰ ਲੰਡਨ ਦੇ ਕੈਨਰੀ ਵਾਰਫ 'ਚ ਦੇਖਿਆ ਗਿਆ।

By  KRISHAN KUMAR SHARMA December 17th 2023 02:46 PM -- Updated: December 17th 2023 03:33 PM

ਨਵੀਂ ਦਿੱਲੀ: ਲੰਡਨ ਤੋਂ ਬੇਹੱਦ ਹੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ, ਜਿਥੇ ਇੱਕ ਭਾਰਤੀ ਵਿਦਿਆਰਥੀ ਲਾਪਤਾ ਹੋ ਗਿਆ। ਵਿਦਿਆਰਥੀ ਦੀ ਪਛਾਣ ਜੀਐਸ ਭਾਟੀਆ ਵੱਜੋਂ ਹੋਈ ਹੈ, ਜੋ 15 ਦਸੰਬਰ ਨੂੰ ਲਾਪਤਾ ਹੋ ਗਿਆ। ਜੀਐਸ ਭਾਟੀਆ ਯੂ.ਕੇ. ਦੀ ਲੌਫਬਰੋ ਯੂਨੀਵਰਸਿਟੀ ਦਾ ਵਿਦਿਆਰਥੀ ਦੱਸਿਆ ਜਾ ਰਿਹਾ ਹੈ, ਜਿਸ ਨੂੰ ਆਖਰੀ ਵਾਰ ਲੰਡਨ ਦੇ ਕੈਨਰੀ ਵਾਰਫ 'ਚ ਦੇਖਿਆ ਗਿਆ।

2 ਸਾਲ ਦੇ ਪਰਮਿਟ 'ਤੇ ਯੂ.ਕੇ. ਗਿਆ ਸੀ ਵਿਦਿਆਰਥੀ
ਭਾਟੀਆ ਨੂੰ ਦੋ ਸਾਲ ਦਾ ਯੂ.ਕੇ. ਨਿਵਾਸ ਪਰਮਿਟ ਜਾਰੀ ਕੀਤਾ ਗਿਆ ਸੀ, ਜੋ 2 ਜੂਨ, 2024 ਤੱਕ ਸੀ। ਸੋਸ਼ਲ ਮੀਡੀਆ 'ਤੇ ਪੋਸਟ ਕੀਤੇ ਗਏ ਯੂਨੀਵਰਸਿਟੀ ਪਛਾਣ ਪੱਤਰ ਅਨੁਸਾਰ ਉਹ ਪੋਸਟ ਗ੍ਰੈਜੂਏਟ ਵਿਦਿਆਰਥੀ ਹੈ। 

ਜ਼ਿਕਰਯੋਗ ਹੈ ਕਿ ਇਸਤੋਂ ਪਹਿਲਾਂ ਵੀ ਯੂ.ਕੇ. 'ਚ ਨਵੰਬਰ ਮਹੀਨੇ ਅੰਦਰ ਇੱਕ ਭਾਰਤੀ ਵਿਦਿਆਰਥੀ ਮਿਤਕੁਮਾਰ ਪਟੇਲ ਲਾਪਤਾ ਹੋਇਆ ਸੀ, ਜੋ ਕਿ ਲੰਡਨ ਦੀ ਥਾਮਸ ਨਦੀ ਦੇ ਕੰਢੇ ਮ੍ਰਿਤਕ ਹਾਲਤ 'ਚ ਮਿਲਿਆ ਸੀ। 23 ਸਾਲਾ ਪਟੇਲ ਸਤੰਬਰ ਮਹੀਨੇ 'ਚ ਉੱਚ ਸਿੱਖਿਆ ਲਈ ਯੂ.ਕੇ. ਗਿਆ ਸੀ ਅਤੇ 17 ਨਵੰਬਰ ਨੂੰ ਲਾਪਤਾ ਹੋ ਗਿਆ ਸੀ।

ਇੰਗਲੈਂਡ ਦੇ ਲੈਸਟਰਸ਼ਾਇਰ ਵਿੱਚ ਸਥਿਤ ਲੌਫਬਰੋ ਯੂਨੀਵਰਸਿਟੀ ਵਿੱਚ 130 ਤੋਂ ਵੱਧ ਦੇਸ਼ਾਂ ਦੇ ਲਗਭਗ 18,000 ਅੰਤਰਰਾਸ਼ਟਰੀ ਵਿਦਿਆਰਥੀ ਹਨ।

Related Post