Indigo Crisis : ਇੰਡੀਗੋ ਦੀਆਂ 550 ਤੋਂ ਵੱਧ ਉਡਾਣਾਂ ਰੱਦ, ਯਾਤਰੀਆਂ ਚ ਹਾਹਾਕਾਰ, ਹਵਾਈ ਅੱਡਿਆਂ ਤੇ ਫਸੇ ਕਈ ਮਰੀਜ਼, ਸਰਕਾਰ ਨੇ ਕੰਪਨੀ ਨੂੰ ਪਾਈ ਝਾੜ

Indigo Crisis : ਰਿਪੋਰਟਾਂ ਅਨੁਸਾਰ, 4 ਨਵੰਬਰ ਨੂੰ ਦੇਸ਼ ਭਰ ਵਿੱਚ 550 ਇੰਡੀਗੋ ਉਡਾਣਾਂ ਰੱਦ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਲਗਭਗ 191 ਉਡਾਣਾਂ ਦਿੱਲੀ, ਮੁੰਬਈ, ਅਹਿਮਦਾਬਾਦ ਅਤੇ ਹੈਦਰਾਬਾਦ ਸਮੇਤ ਰੂਟਾਂ 'ਤੇ ਸਨ।

By  KRISHAN KUMAR SHARMA December 5th 2025 10:49 AM -- Updated: December 5th 2025 11:00 AM

Indigo Crisis : ਭਾਰਤ ਦੀ ਪ੍ਰੀਮੀਅਮ ਏਅਰਲਾਈਨ ਇੰਡੀਗੋ ਨੂੰ ਸੰਚਾਲਨ ਸੰਬੰਧੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਰਵਾਰ ਨੂੰ, ਏਅਰਲਾਈਨ ਨੇ ਉਡਾਣਾਂ ਰੱਦ ਕਰਨ ਦਾ ਰਿਕਾਰਡ ਬਣਾਇਆ। ਰਿਪੋਰਟਾਂ ਅਨੁਸਾਰ, 4 ਨਵੰਬਰ ਨੂੰ ਦੇਸ਼ ਭਰ ਵਿੱਚ 550 ਇੰਡੀਗੋ ਉਡਾਣਾਂ ਰੱਦ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਲਗਭਗ 191 ਉਡਾਣਾਂ ਦਿੱਲੀ, ਮੁੰਬਈ, ਅਹਿਮਦਾਬਾਦ ਅਤੇ ਹੈਦਰਾਬਾਦ ਸਮੇਤ ਰੂਟਾਂ 'ਤੇ ਸਨ। ਵੱਡੇ ਪੱਧਰ 'ਤੇ ਰੱਦ ਹੋਣ ਕਾਰਨ ਹਵਾਈ ਅੱਡਿਆਂ 'ਤੇ ਹਫੜਾ-ਦਫੜੀ ਮਚ ਗਈ। ਏਅਰਲਾਈਨ ਨੇ ਇੱਕ ਬਿਆਨ ਜਾਰੀ ਕੀਤਾ।

ਡੀਜੀਸੀਏ ਨੇ ਪਾਈ ਝਾੜ

ਇੰਡੀਗੋ ਏਅਰਲਾਈਨਜ਼ ਨੂੰ ਆਪਣੀਆਂ ਵਾਰ-ਵਾਰ ਉਡਾਣਾਂ ਵਿੱਚ ਦੇਰੀ ਅਤੇ ਰੱਦ ਹੋਣ ਕਾਰਨ ਸਰਕਾਰ ਵੱਲੋਂ ਸਖ਼ਤ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ। ਸ਼ਹਿਰੀ ਹਵਾਬਾਜ਼ੀ ਮੰਤਰੀ ਦੀ ਪ੍ਰਧਾਨਗੀ ਹੇਠ ਇੱਕ ਅਹਿਮ ਮੀਟਿੰਗ ਹੋਈ, ਜਿਸ ਵਿੱਚ ਏਅਰਲਾਈਨ, ਏਏਆਈ, ਏਟੀਸੀ, ਡੀਜੀਸੀਏ ਅਤੇ ਹਵਾਬਾਜ਼ੀ ਸਕੱਤਰ ਦੇ ਪ੍ਰਤੀਨਿਧੀਆਂ ਨੇ ਸ਼ਿਰਕਤ ਕੀਤੀ। ਇੰਡੀਗੋ ਵੱਲੋਂ ਰੋਜ਼ਾਨਾ 170 ਤੋਂ 200 ਉਡਾਣਾਂ ਰੱਦ ਕਰਨ 'ਤੇ ਗੰਭੀਰ ਚਿੰਤਾ ਪ੍ਰਗਟਾਈ ਗਈ।

ਕੰਪਨੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਜਲਦੀ ਤੋਂ ਜਲਦੀ ਸਟਾਫ ਦੀ ਭਰਤੀ ਸ਼ੁਰੂ ਕਰੇ ਅਤੇ ਯਾਤਰੀਆਂ ਨੂੰ ਅਸੁਵਿਧਾ ਤੋਂ ਬਚਣ ਲਈ ਹਰ 15 ਦਿਨਾਂ ਵਿੱਚ ਭਰਤੀ ਪ੍ਰਕਿਰਿਆ ਬਾਰੇ ਅਪਡੇਟ ਪ੍ਰਦਾਨ ਕਰੇ। ਯਾਤਰਾ ਸੀਜ਼ਨ ਦੌਰਾਨ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਏਟੀਸੀ ਅਤੇ ਹਵਾਈ ਅੱਡੇ ਦੇ ਡਾਇਰੈਕਟਰਾਂ ਨੂੰ ਵੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।

15-15 ਘੰਟਿਆਂ ਤੋਂ ਯਾਤਰੀ ਹੋ ਰਹੇ ਪ੍ਰੇਸ਼ਾਨ, ਨਹੀਂ ਮਿਲ ਰਿਹਾ ਪਾਣੀ

ਇੰਡੀਗੋ ਦੀਆਂ ਉਡਾਣਾਂ ਵਿੱਚ ਦੇਰੀ ਅਤੇ ਰੱਦ ਹੋਣ ਕਾਰਨ ਯਾਤਰੀਆਂ ਨੂੰ ਕਾਫ਼ੀ ਪਰੇਸ਼ਾਨੀ ਹੋ ਰਹੀ ਹੈ। ਲੋਕ ਘੰਟਿਆਂ ਤੋਂ ਹਵਾਈ ਅੱਡੇ 'ਤੇ ਆਪਣੀਆਂ ਉਡਾਣਾਂ ਦੀ ਉਡੀਕ ਕਰ ਰਹੇ ਹਨ।

ਉਡਾਣਾਂ ਵਿੱਚ ਦੇਰੀ ਤੋਂ ਬਾਅਦ ਹਵਾਈ ਅੱਡੇ 'ਤੇ ਹਫੜਾ-ਦਫੜੀ ਮਚ ਗਈ ਹੈ। ਬਹੁਤ ਸਾਰੇ ਯਾਤਰੀ ਘੰਟਿਆਂ ਤੋਂ ਬਿਨਾਂ ਖਾਣੇ ਜਾਂ ਪਾਣੀ ਦੇ ਆਪਣੀਆਂ ਉਡਾਣਾਂ ਦੀ ਉਡੀਕ ਕਰ ਰਹੇ ਹਨ। ਇਸ ਨਾਲ ਯਾਤਰੀਆਂ ਵਿੱਚ ਗੁੱਸਾ ਵੀ ਫੈਲ ਗਿਆ ਹੈ।

ਇਸ ਦੌਰਾਨ ਇੱਕ ਮੁੰਬਈ ਦੇ 90 ਫ਼ੀਸਦੀ ਪੋਲੀਓ ਅੰਗਹੀਨ ਅਤੇ ਹਾਰਟ ਦਾ 62 ਸਾਲਾ ਮਰੀਜ਼ ਵੀ 15 ਘੰਟਿਆਂ ਤੋਂ ਬੰਗਲੌਰ ਤੋਂ ਹਵਾਈ ਅੱਡੇ 'ਤੇ ਫਸਿਆ ਹੋਇਆ ਹੈ। ਉਸ ਦੇ ਮੁੰਡੇ ਨੇ ਮੁੰਬਈ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸ ਦੇ ਪਿਤਾ ਜੀ ਨੇ 2 ਦਸੰਬਰ ਤੋਂ ਬੰਗਲੌਰ ਵਿਖੇ ਸੈਮੀਨਾਰ ਅਟੈਂਡ ਕਰਨ ਗਏ ਸਨ, ਜਿਸ ਤੋਂ ਬਾਅਦ ਕੱਲ ਵਾਪਸ ਆਉਣਾ ਸੀ, ਪਰ ਉਹ ਬੀਤੀ ਸ਼ਾਮ 6 ਵਜੇ ਤੋਂ ਵੀਲ੍ਹਚੇਅਰ 'ਤੇ ਬੈਠੇ ਹੋਏ ਹਨ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਜੀ ਹਾਰਟ ਦੇ ਵੀ ਮਰੀਜ਼ ਹਨ।

Related Post