ਸ਼ਹਾਦਤਾਂ ਤੋਂ ਨੌਜਵਾਨ ਪੀੜ੍ਹੀ ਲਵੇ ਪ੍ਰੇਰਨਾ : ਜਥੇਦਾਰ ਗਿਆਨ ਹਰਪ੍ਰੀਤ ਸਿੰਘ

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੋੜਮੇਲ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਦੇ ਨਾਮ ਸੰਦੇਸ਼ ਦਿੱਤਾ। ਉਨ੍ਹਾਂ ਨੇ ਸੰਗਤ ਨੂੰ ਇਨ੍ਹਾਂ ਦਿਨਾਂ ਦਾ ਮਹੱਤਵ ਦੱਸਿਆ।

By  Ravinder Singh December 23rd 2022 02:42 PM

ਚੰਡੀਗੜ੍ਹ : ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਉਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸੰਗਤ ਨੂੰ ਸੰਦੇਸ਼ ਦਿੱਤਾ ਹੈ। ਉਨ੍ਹਾਂ ਕਿਹਾ ਕਿ 20 ਦਸੰਬਰ ਤੋਂ 28-29 ਦਸੰਬਰ ਤੱਕ ਦੇ (shaheedi diwas of vadde sahibzade) ਇਹ ਦਿਨ ਸਾਡੇ ਲਈ ਮਹੱਤਵਪੂਰਨ ਹਨ।


ਉਨ੍ਹਾਂ ਨੇ ਕਿਹਾ ਕਿ ਇਹ ਪੰਦਰਵਾੜਾ ਸਿੱਖ ਭਾਈਚਾਰੇ ਲਈ ਬਹੁਤ ਅਹਿਮ ਹਨ।  ਇਨ੍ਹਾਂ ਦਿਨਾਂ ਵਿੱਚ ਮਹਾਨ ਸ਼ਹਾਦਤਾਂ ਹੋਈਆਂ ਹਨ। ਉਨ੍ਹਾਂ ਨੇ ਕਿਹਾ ਇਨ੍ਹਾਂ ਸ਼ਹਾਦਤਾਂ ਤੋਂ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਲੈਣੀ ਚਾਹੀਦੀ ਹੈ। ਗੁਰੂ ਸਾਹਿਬਾਨ ਨੇ ਸਾਨੂੰ ਸਭ ਦੱਸਿਆ ਕਿ ਜਾਨਾਂ ਤੋਂ ਉਪਰ ਵੀ ਪੰਥ ਤੇ ਸਾਡੇ ਸਿਧਾਂਤ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਹਾਦਤਾਂ ਤੋਂ ਪ੍ਰੇਰਨਾ ਲੈਂਦੇ ਹੋਏ ਸਾਬਿਤ ਸੂਰਤ ਹੋਣ ਦਾ ਪ੍ਰਣ ਲਈਏ। ਜੇਕਰ ਨਸ਼ੇ ਦੇ ਆਦੀ ਹੋ ਗਏ ਹੋ, ਤਾਂ ਉਸ ਨੂੰ ਵੀ ਛੱਡ ਕੇ ਚੰਗੇ ਰਾਹ ਤੁਰੀਏ।

ਇਹ ਵੀ ਪੜ੍ਹੋ : ਪੰਜਾਬ ਰਾਜ ਮਹਿਲਾ ਕਮਿਸ਼ਨ ਖ਼ੁਦ ਨਹੀਂ ਜਾਗਰੂਕ, ਕੇਂਦਰ ਕੋਲੋਂ ਨਹੀਂ ਮੰਗਿਆ ਕੋਈ ਫੰਡ



Related Post