International Kabaddi Player Arrested : ਫਿਰੌਤੀ ਮੰਗਣ ਦੇ ਮਾਮਲੇ ’ਚ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗ੍ਰਿਫ਼ਤਾਰ, 30 ਲੱਖ ਰੁਪਏ ਦੀ ਕੀਤੀ ਗਈ ਸੀ ਮੰਗ
ਦਰਅਸਲ ਉਨ੍ਹਾਂ ਨੇ ਲੋਪੋਕੇ ਥਾਣੇ ਅਧੀਨ ਪੈਂਦੇ ਪਿੰਡ ਭੀਲੋਵਾਲ ਦੇ ਇੱਕ ਡਾਕਟਰ ਨੂੰ ਫ਼ੋਨ ਕਰਕੇ 30 ਲੱਖ ਦੀ ਫਿਰੌਤੀ ਮੰਗੀ ਸੀ, ਪਰ ਜਦੋਂ ਡਾਕਟਰ ਨੇ ਪੈਸੇ ਨਹੀਂ ਦਿੱਤੇ ਤਾਂ ਉਨ੍ਹਾਂ ਨੇ 4 ਜੂਨ ਨੂੰ ਡਾਕਟਰ ਦੇ ਘਰ ਦੇ ਬਾਹਰ ਗੋਲੀਬਾਰੀ ਕਰ ਦਿੱਤੀ।
International Kabaddi Player Arrested : ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਲਾਲ ਸਿੰਘ ਨੂੰ ਗ੍ਰਿਫ਼ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ ਇਸਦੇ 5 ਹੋਰ ਸਾਥੀ ਫਰਾਰ ਦੱਸੇ ਜਾ ਰਹੇ ਹਨ। ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।ਪੁਲਿਸ ਨੇ ਇਹ ਕਾਰਵਾਈ ਫਿਰੌਤੀ ਮੰਗਣ ਦੇ ਮਾਮਲੇ ’ਚ ਕੀਤੀ ਹੈ।
ਦਰਅਸਲ ਉਨ੍ਹਾਂ ਨੇ ਲੋਪੋਕੇ ਥਾਣੇ ਅਧੀਨ ਪੈਂਦੇ ਪਿੰਡ ਭੀਲੋਵਾਲ ਦੇ ਇੱਕ ਡਾਕਟਰ ਨੂੰ ਫ਼ੋਨ ਕਰਕੇ 30 ਲੱਖ ਦੀ ਫਿਰੌਤੀ ਮੰਗੀ ਸੀ, ਪਰ ਜਦੋਂ ਡਾਕਟਰ ਨੇ ਪੈਸੇ ਨਹੀਂ ਦਿੱਤੇ ਤਾਂ ਉਨ੍ਹਾਂ ਨੇ 4 ਜੂਨ ਨੂੰ ਡਾਕਟਰ ਦੇ ਘਰ ਦੇ ਬਾਹਰ ਗੋਲੀਬਾਰੀ ਕਰ ਦਿੱਤੀ।
ਇਸ ਤੋਂ ਬਾਅਦ, ਪੁਲਿਸ ਨੇ ਮਾਮਲੇ ਦੀ ਜਾਂਚ ਕਰਦਿਆਂ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਸੋਹਲ ਦੇ ਰਹਿਣ ਵਾਲੇ ਗੁਰਲਾਲ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਉਸ ਤੋਂ ਇੱਕ ਗੈਰ-ਕਾਨੂੰਨੀ 30 ਬੋਰ ਪਿਸਤੌਲ ਬਰਾਮਦ ਕੀਤਾ। ਗੁਰਲਾਲ ਤੋਂ ਇਲਾਵਾ, ਪੁਲਿਸ ਨੂੰ ਲੋੜੀਂਦੇ ਪੰਜ ਲੋਕਾਂ ਵਿੱਚੋਂ ਤਿੰਨ ਵੀ ਕਬੱਡੀ ਖਿਡਾਰੀ ਹਨ।