PTC News
Search
🔍 Search

IPL 2027 Team Purse Detail : ਖਿਡਾਰੀਆਂ ਨੂੰ ਰਿਲੀਜ਼ ਕਰਨ ਪਿੱਛੋਂ ਆਈਪੀਐਲ ਟੀਮਾਂ ਕੋਲ ਕਿੰਨੇ ਰੁਪਏ ਬਚੇ ? ਹੋਰ ਕਿੰਨੇ ਖਿਡਾਰੀ ਹੋ ਸਕਦੇ ਹਨ ਖਰੀਦ ?

ਕੁਝ ਟੀਮਾਂ ਨੇ ਭਵਿੱਖ ਦੀਆਂ ਰਣਨੀਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੌਜਵਾਨ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਇਨ੍ਹਾਂ ਫੈਸਲਿਆਂ ਨੇ ਟੀਮਾਂ ਦੇ ਪਰਸ (IPL 2027 Team Purse) ਵਿੱਚ ਕਰੋੜਾਂ ਰੁਪਏ ਜੋੜ ਦਿੱਤੇ ਹਨ, ਜਿਸਨੂੰ ਉਹ 16 ਦਸੰਬਰ ਨੂੰ ਹੋਣ ਵਾਲੀ ਮਿੰਨੀ ਨਿਲਾਮੀ ਵਿੱਚ ਖਰਚ ਕਰ ਸਕਦੇ ਹਨ।

By  KRISHAN KUMAR SHARMA November 18th 2026 12:00 PM -- Updated: November 18th 2026 12:09 PM

IPL Auction 2027 : ਆਈਪੀਐਲ ਦੀ ਮਿੰਨੀ ਨਿਲਾਮੀ ਤੋਂ ਪਹਿਲਾਂ, ਕਈ ਫ੍ਰੈਂਚਾਇਜ਼ੀਜ਼ ਨੇ ਆਪਣੀਆਂ ਟੀਮਾਂ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਹਨ। ਕੁਝ ਟੀਮਾਂ ਨੇ ਸਟਾਰ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ, ਜਦੋਂ ਕਿ ਕੁਝ ਨੇ ਭਵਿੱਖ ਦੀਆਂ ਰਣਨੀਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨੌਜਵਾਨ ਖਿਡਾਰੀਆਂ ਨੂੰ ਰਿਲੀਜ਼ ਕੀਤਾ ਹੈ। ਇਨ੍ਹਾਂ ਫੈਸਲਿਆਂ ਨੇ ਟੀਮਾਂ ਦੇ ਪਰਸ (IPL 2027 Team Purse) ਵਿੱਚ ਕਰੋੜਾਂ ਰੁਪਏ ਜੋੜ ਦਿੱਤੇ ਹਨ, ਜਿਸਨੂੰ ਉਹ 16 ਦਸੰਬਰ ਨੂੰ ਹੋਣ ਵਾਲੀ ਮਿੰਨੀ ਨਿਲਾਮੀ ਵਿੱਚ ਖਰਚ ਕਰ ਸਕਦੇ ਹਨ।

ਹਰੇਕ ਟੀਮ ਦੇ ਪਰਸ ਵਿੱਚ ਕਿੰਨੇ ਪੈਸੇ ਬਚੇ ਹਨ?

  • ਲਖਨਊ ਸੁਪਰ ਜਾਇੰਟਸ - 47.45 ਕਰੋੜ ਰੁਪਏ
  • ਕੋਲਕਾਤਾ ਨਾਈਟ ਰਾਈਡਰਜ਼ - 41.65 ਕਰੋੜ ਰੁਪਏ
  • ਸਨਰਾਈਜ਼ਰਜ਼ ਹੈਦਰਾਬਾਦ - 40.15 ਕਰੋੜ ਰੁਪਏ
  • ਦਿੱਲੀ ਕੈਪੀਟਲਜ਼ - 39.5 ਕਰੋੜ ਰੁਪਏ
  • ਮੁੰਬਈ ਇੰਡੀਅਨਜ਼ - 32.6 ਕਰੋੜ ਰੁਪਏ
  • ਚੇਨਈ ਸੁਪਰ ਕਿੰਗਜ਼ - 28.05 ਕਰੋੜ ਰੁਪਏ
  • ਰਾਜਸਥਾਨ ਰਾਇਲਜ਼ - 27.05 ਕਰੋੜ ਰੁਪਏ
  • ਪੰਜਾਬ ਕਿੰਗਜ਼ - 18.6 ਕਰੋੜ ਰੁਪਏ
  • ਰਾਇਲ ਚੈਲੇਂਜਰਜ਼ ਬੰਗਲੌਰ - 14.15 ਕਰੋੜ ਰੁਪਏ
  • ਗੁਜਰਾਤ ਟਾਈਟਨਜ਼ - 8.75 ਕਰੋੜ ਰੁਪਏ

ਕਿੰਨੇ ਸਲਾਟ ਖਾਲੀ ਹਨ?

ਜੇਕਰ ਗੱਲ ਕੀਤੀ ਜਾਵੇ ਖਿਡਾਰੀਆਂ ਨੂੰ ਖਰੀਦਣ ਦੀ ਤਾਂ ਦਿੱਲੀ ਕੈਪੀਟਲਜ਼ ਕੋਲ 9 ਸਲਾਟ, ਮੁੰਬਈ ਇੰਡੀਅਨਜ਼ ਕੋਲ 9 ਸਲਾਟ, ਕੋਲਕਾਤਾ ਨਾਈਟ ਰਾਈਡਰਜ਼ ਕੋਲ 8 ਸਲਾਟ, ਲਖਨਊ ਸੁਪਰ ਜਾਇੰਟਸ ਕੋਲ 7 ਸਲਾਟ, ਸਨਰਾਈਜ਼ਰਸ ਹੈਦਰਾਬਾਦ ਕੋਲ 7 ਸਲਾਟ, ਚੇਨਈ ਸੁਪਰ ਕਿੰਗਜ਼ ਕੋਲ 6 ਸਲਾਟ, ਪੰਜਾਬ ਕਿੰਗਜ਼ ਕੋਲ 6 ਸਲਾਟ, ਰਾਜਸਥਾਨ ਰੋਇਲਜ਼ ਕੋਲ 6 ਸਲਾਟ, ਰਾਜਸਥਾਨ ਰੌਇਲਜ਼ ਕੋਲ 5 ਸਲਾਟ ਅਤੇ ਗੁਜਰਾਤ ਟਾਈਟਨਜ਼ ਕੋਲ 3 ਸਲਾਟ ਖਾਲੀ ਹਨ।

ਕਿੰਨੇ ਵਿਦੇਸ਼ੀ ਖਿਡਾਰੀਆਂ ਦੇ ਸਲਾਟ ਖਾਲੀ ਹਨ?

  • ਦਿੱਲੀ ਕੈਪੀਟਲਜ਼ - 4 ਵਿਦੇਸ਼ੀ ਸਲਾਟਸ
  • ਕੋਲਕਾਤਾ ਨਾਈਟ ਰਾਈਡਰਜ਼ - 3 ਵਿਦੇਸ਼ੀ ਸਲਾਟ
  • ਲਖਨਊ ਸੁਪਰ ਜਾਇੰਟਸ - 3 ਵਿਦੇਸ਼ੀ ਸਲਾਟਸ
  • ਸਨਰਾਈਜ਼ਰਸ ਹੈਦਰਾਬਾਦ - 3 ਵਿਦੇਸ਼ੀ ਸਲਾਟ
  • ਰਾਜਸਥਾਨ ਰਾਇਲਜ਼ - 3 ਵਿਦੇਸ਼ੀ ਸਲਾਟਸ
  • ਚੇਨਈ ਸੁਪਰ ਕਿੰਗਜ਼ - 2 ਵਿਦੇਸ਼ੀ ਸਲਾਟਸ
  • ਗੁਜਰਾਤ ਟਾਈਟਨਸ - 2 ਵਿਦੇਸ਼ੀ ਸਲਾਟ
  • ਰਾਇਲ ਚੈਲੇਂਜਰਜ਼ ਬੰਗਲੌਰ - 1 ਵਿਦੇਸ਼ੀ ਸਲਾਟ

ਇਹ ਵੀ ਪੜ੍ਹੋ...ਲਸ਼ਕਰ ਕਮਾਂਡਰ ਢੇਰ, ਲਤੀਫ਼ ਭੱਟ ਦੇ ਸਿਰ 'ਤੇ 15 ਲੱਖ ਰੁਪਏ ਦਾ ਸੀ ਇਨਾਮ

ਦਿੱਲੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ, ਨਿਹੰਗ ਸਿੰਘਾਂ ਨੇ ਮੁਲਜ਼ਮ ਨੂੰ ਫੜ ਕੇ ਪੁਲਿਸ ਹਵਾਲੇ ਕੀਤਾ

Related Post