Giani Harpreet Singh vs Manpreet Ayali : ਸਾਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਮਨਜ਼ੂਰ ਨਹੀਂ ਹੈ : ਇਕਬਾਲ ਸਿੰਘ ਝੂੰਦਾਂ

Giani Harpreet Singh vs Manpreet Ayali : ਇਕਬਾਲ ਸਿੰਘ ਝੂੰਦਾਂ ਨੇ ਆਖਿਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਹੁਕਮਾਂ ਅਤੇ ਪੰਥਕ ਇਕੱਠ ਦੀ ਪੈਰਵੀ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੰਥਕ ਤੌਰ 'ਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਮਨਜ਼ੂਰ ਨਹੀਂ ਹੈ।

By  KRISHAN KUMAR SHARMA July 21st 2026 09:27 PM -- Updated: July 21st 2026 09:48 PM

Giani Harpreet Singh vs Manpreet Ayali : ਪੰਜਾਬ ਦੀ ਸਿੱਖ ਸਿਆਸਤ 'ਚ ਪੰਥਕ ਏਕਤਾ ਦੇ ਵੱਡਾ ਹੋਕਾ ਦੇਣ ਲਈ ਆਪ-ਮੁਹਾਰੇ ਹੋ ਕੇ ਬਣਾਇਆ ਗਿਆ ਪੁਨਰ ਸੁਰਜੀਤ ਅਕਾਲੀ ਦਲ (Akali Dal Punar Surjit) ਹੁਣ ਪੂਰੀ ਤਰ੍ਹਾਂ ਖੇਰੂੰ-ਖੇਰੂੰ ਹੁੰਦਾ ਨਜ਼ਰ ਆ ਰਿਹਾ ਹੈ। ਪਾਰਟੀ ਦੇ ਸੀਨੀਅਰ ਆਗੂ ਇਕਬਾਲ ਸਿੰਘ ਝੂੰਦਾ (Iqbal Singh Jhundan) ਵੀ ਆਪਣੇ ਵੱਡੀ ਗਿਣਤੀ ਸਾਥੀਆਂ ਦੇ ਨਾਲ ਵੱਖਰੇ ਧੜੇ ਵਿੱਚ ਖੜੇ ਵਿਖਾਈ ਦੇ ਰਹੇ ਹਨ। (Sikh Siyasat)

ਦੱਸ ਦਈਏ ਕਿ ਪੁਨਰ ਸੁਰਜੀਤ ਪਾਰਟੀ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੰਗਲਵਾਰ ਨੂੰ ਬੀਬੀ ਸਤਵੰਤ ਕੌਰ ਨੂੰ ਇੱਕ ਚਿੱਠੀ ਲਿਖ ਕੇ ਆਖਿਆ ਗਿਆ ਹੈ ਕਿ ਮਨਪ੍ਰੀਤ ਸਿੰਘ ਇਆਲੀ, ਸਿਰਫ਼ ਆਪਣਾ ਸਵਾਰਥ ਦੇਖ ਰਹੇ ਹਨ। ਉਨ੍ਹਾਂ ਨੇ ਇਸ ਚਿੱਠੀ ਵਿੱਚ ਮਨਪ੍ਰੀਤ ਇਆਲੀ ਸਮੇਤ ਇਕਬਾਲ ਸਿੰਘ ਝੂੰਦਾਂ ਤੇ ਹੋਰਨਾਂ ਆਗੂਆਂ 'ਤੇ ਵੀ ਗੰਭੀਰ ਇਲਜ਼ਾਮ ਲਾਏ ਹਨ।

ਪੜ੍ਹੋ ਪੂਰੀ ਖ਼ਬਰ... ਗਿਆਨੀ ਹਰਪ੍ਰੀਤ ਸਿੰਘ ਦੀ ਚਿੱਠੀ ਨੇ ਸਿੱਖ ਸਿਆਸਤ 'ਚ ਲਿਆਂਦਾ ਭੂਚਾਲ, ਮਨਪ੍ਰੀਤ ਇਆਲੀ ਨੂੰ ਦੱਸਿਆ AAP ਦਾ 'ਹੱਥਠੋਕਾ'

ਇਕਬਾਲ ਝੂੰਦਾਂ ਧੜੇ ਨੇ ਕੀਤੀ ਪ੍ਰੈਸ ਕਾਨਫ਼ਰੰਸ

ਗਿਆਨੀ ਹਰਪ੍ਰੀਤ ਸਿੰਘ ਦੇ ਪੱਤਰ ਲਿਖਣ ਤੋਂ ਪਹਿਲਾਂ, ਇਕਬਾਲ ਸਿੰਘ ਝੂੰਦਾਂ ਆਪਣੇ ਕਈ ਸਾਥੀਆਂ ਸਮੇਤ ਅੱਜ ਵਾਰਸ ਪੰਜਾਬ ਜਥੇਬੰਦੀ ਦੇ ਨਾਲ ਮਿਲ ਕੇ ਇੱਕ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਏ, ਜਿਸ ਦੇ ਵਿੱਚ ਉਹਨਾਂ ਨੇ ਖੁੱਲ ਕੇ ਇਹ ਗੱਲ ਆਖੀ ਹੈ ਕਿ ਅਸੀਂ ਹੁਣ ਸਾਰੇ ਪੰਥਕ ਕੌਂਸਲ ਲਹਿਰ ਦਾ ਹਿੱਸਾ ਹਾਂ। ਇਹ ਪੰਥਕ ਕੌਂਸਲ ਲਹਿਰ ਬੀਬੀ ਸਤਵੰਤ ਕੌਰ ਹੋਰਾਂ ਵੱਲੋਂ ਚਲਾਈ ਗਈ ਹੈ ਅਤੇ ਸਭ ਨੂੰ ਇਕੱਠੇ ਹੋਣ ਦੀ ਗੱਲ ਆਖੀ ਗਈ ਹੈ। ਅਸੀਂ ਪੰਥਕ ਕੌਂਸਲ ਲਹਿਰ ਤਹਿਤ ਸਭ ਨੂੰ ਇਕੱਠੇ ਹੋਣ ਦੀ ਅਪੀਲ ਕਰਦੇ ਹਾਂ..। ਇਸ ਪ੍ਰੈੱਸ ਕਾਨਫਰੰਸ ਦੇ ਵਿੱਚ ਮਨਪ੍ਰੀਤ ਇਆਲੀ ਅਤੇ ਅੰਮ੍ਰਿਤਪਾਲ ਦੇ ਪਿਤਾ ਵੀ ਮੌਜੂਦ ਰਹੇ।

ਸਾਨੂੰ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਮਨਜੂਰੀ ਨਹੀਂ : ਝੂੰਦਾਂ

ਇਕਬਾਲ ਸਿੰਘ ਝੂੰਦਾਂ ਨੇ ਆਖਿਆ ਕਿ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੇ ਗਏ ਹੁਕਮਾਂ ਅਤੇ ਪੰਥਕ ਇਕੱਠ ਦੀ ਪੈਰਵੀ ਕਰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਸਾਨੂੰ ਪੰਥਕ ਤੌਰ 'ਤੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਮਨਜ਼ੂਰ ਨਹੀਂ ਹੈ, ਪੰਥਕ ਤੌਰ 'ਤੇ ਬੀਬੀ ਸਤਵੰਤ ਕੌਰ ਦੀ ਅਗਵਾਈ ਅਤੇ ਰਾਜਨੀਤਿਕ ਤੌਰ 'ਤੇ ਭਾਈ ਅੰਮ੍ਰਿਤ ਪਾਲ ਦੀ ਅਗਵਾਈ ਨਹੀਂ ਛੱਡ ਸਕਦੇ।

ਉਨ੍ਹਾਂ ਨੇ ਅਕਾਲੀ ਦਲ ਪੁਨਰ ਸਰਜੀਤ ਨੂੰ ਲੈ ਕੇ ਕਿਹਾ ਕਿ ਸਾਡੀ ਭਰਤੀ ਪੰਥਕ ਮਜ਼ਬੂਤੀ ਲਈ ਕੀਤੀ ਗਈ ਸੀ, ਪਰ ਜੋ ਵੀ ਇਸ ਸਿਧਾਂਤ ਤੋਂ ਪਿੱਛੇ ਹਟਦਾ ਹੈ ਉਹਨੂੰ ਮੰਨਿਆ ਨਹੀਂ ਜਾ ਸਕਦਾ।

ਪੱਤਰਕਾਰਾਂ ਵੱਲੋਂ ਪੁੱਛੇ ਇੱਕ ਸਵਾਲ ਦੇ ਜਵਾਬ ਵਿੱਚ ਇਕਬਾਲ ਸਿੰਘ ਝੂੰਦਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਰਾਜਨੀਤਿਕ ਤੌਰ 'ਤੇ ਭਾਈ ਅੰਮ੍ਰਿਤਪਾਲ ਦੀ ਅਗਵਾਈ ਮਨਜ਼ੂਰ ਹੈ।

ਇਹ ਵੀ ਪੜ੍ਹੋ... Punjab Vidhan Sabha Monsoon Session ਦੀਆਂ ਤਰੀਕਾਂ ਐਲਾਨ; AAP ਸਰਕਾਰ ਦੇ ਕਾਰਜਕਾਲ ਦਾ ਇਹ ਆਖਰੀ ਸੈਸ਼ਨ ਹੋਵੇਗਾ

Related Post