Ishan Kishan Birthday: ਈਸ਼ਾਨ ਕਿਸ਼ਨ ਅੱਜ ਮਨ੍ਹਾਂ ਰਹੇ ਹਨ 26ਵਾਂ ਜਨਮਦਿਨ, ਇਸ ਮੌਕੇ ਜਾਣੋ ਉਹ ਕਿਨ੍ਹੀ ਜਾਇਦਾਦ ਦਾ ਮਾਲਕ ਹੈ?

Ishan Kishan Birthday: ਈਸ਼ਾਨ ਕਿਸ਼ਨ ਸਾਰੇ ਮਸ਼ਹੂਰ ਕ੍ਰਿਕਟਰਾਂ 'ਚੋ ਇੱਕ ਹੈ। ਜੋ ਅੱਜ ਯਾਨੀ 18 ਜੁਲਾਈ ਨੂੰ ਆਪਣਾ 26ਵਾਂ ਜਨਮਦਿਨ ਮਨਾ ਰਿਹਾ ਹੈ ਉਹ ਟੀ-20 ਅਤੇ ਵਨਡੇ 'ਚ ਆਪਣਾ ਡੈਬਿਊ ਕਰ ਚੁੱਕਾ ਹੈ।

By  Amritpal Singh July 18th 2024 11:07 AM

Ishan Kishan Birthday: ਈਸ਼ਾਨ ਕਿਸ਼ਨ ਸਾਰੇ ਮਸ਼ਹੂਰ ਕ੍ਰਿਕਟਰਾਂ 'ਚੋ ਇੱਕ ਹੈ। ਜੋ ਅੱਜ ਯਾਨੀ 18 ਜੁਲਾਈ ਨੂੰ ਆਪਣਾ 26ਵਾਂ ਜਨਮਦਿਨ ਮਨਾ ਰਿਹਾ ਹੈ ਉਹ ਟੀ-20 ਅਤੇ ਵਨਡੇ 'ਚ ਆਪਣਾ ਡੈਬਿਊ ਕਰ ਚੁੱਕਾ ਹੈ। ਦੱਸ ਦਈਏ ਕਿ ਵਨਡੇ ਕ੍ਰਿਕਟ 'ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਬਣਾਉਣ ਵਾਲੇ ਈਸ਼ਾਨ ਕਿਸ਼ਨ ਨੇ ਛੋਟੀ ਉਮਰ 'ਚ ਹੀ ਕਾਫੀ ਨਾਂ ਅਤੇ ਪੈਸਾ ਕਮਾ ਲਿਆ ਹੈ। ਤਾਂ ਆਉ ਜਾਣਦੇ ਹਾਂ ਉਹ ਹਰ ਮਹੀਨੇ ਕਿੰਨੀ ਕਮਾਈ ਕਰਦੇ ਹਨ ਅਤੇ ਉਹ ਕਿਨ੍ਹੀ ਜਾਇਦਾਦ ਦੇ ਮਾਲਕ ਹਨ।

ਈਸ਼ਾਨ ਕਿਸ਼ਨ ਭਾਰਤੀ ਟੀਮ ਦਾ ਨੌਜਵਾਨ ਵਿਕਟਕੀਪਰ ਬੱਲੇਬਾਜ਼ ਹੈ। ਸੀਮਤ ਓਵਰਾਂ ਦੇ ਫਾਰਮੈਟ 'ਚ ਉਸ ਦੇ ਲਗਾਤਾਰ ਚੰਗੇ ਪ੍ਰਦਰਸ਼ਨ ਕਾਰਨ ਹੀ ਉਸ ਨੂੰ ਟੈਸਟ 'ਚ ਡੈਬਿਊ ਕਰਨ ਦਾ ਮੌਕਾ ਮਿਲਿਆ। ਮੀਡੀਆ ਰਿਪੋਰਟਾਂ ਮੁਤਾਬਕ ਉਸ ਨੇ ਬਹੁਤ ਘੱਟ ਸਮੇਂ 'ਚ ਬਹੁਤ ਕਮਾਈ ਕੀਤੀ ਹੈ। ਪਿਛਲੇ ਸਾਲ ਉਸਦੀ ਆਮਦਨ 'ਚ ਕਾਫੀ ਵਾਧਾ ਹੋਇਆ ਹੈ। ਉਹ ਆਪਣੀ ਮਿਹਨਤ ਸਦਕਾ ਛੋਟੀ ਉਮਰ 'ਚ ਹੀ ਕਰੋੜਪਤੀ ਬਣ ਗਿਆ ਹੈ। ਉਹ ਮਹਿਜ਼ 26 ਸਾਲ ਦਾ ਹੈ ਅਤੇ ਹਰ ਮਹੀਨੇ ਕਰੋੜਾਂ ਦੀ ਕਮਾਈ ਕਰਦਾ ਹੈ।

ਈਸ਼ਾਨ ਕਿਸ਼ਨ ਦੀ ਜਾਇਦਾਦ

ਈਸ਼ਾਨ ਕਿਸ਼ਨ ਹਰ ਮਹੀਨੇ 1.2 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਦਾ ਹੈ। ਉਸ ਨੂੰ ਇੰਡੀਅਨ ਪ੍ਰੀਮੀਅਰ ਲੀਗ ਤੋਂ 15.75 ਕਰੋੜ ਰੁਪਏ ਮਿਲਦੇ ਹਨ। ਨਾਲ ਹੀ ਉਹ ਕਈ ਇਸ਼ਤਿਹਾਰਾਂ ਤੋਂ ਵੀ ਕਾਫੀ ਕਮਾਈ ਕਰਦਾ ਹੈ। ਇੱਕ ਅੰਦਾਜ਼ੇ ਮੁਤਾਬਕ ਉਸ ਕੋਲ ਇਸ ਵੇਲੇ ਕਰੀਬ 66 ਕਰੋੜ ਰੁਪਏ ਦੀ ਜਾਇਦਾਦ ਹੈ। ਜੇਕਰ ਉਹ ਇਸੇ ਤਰ੍ਹਾਂ ਨਾਮ ਕਮਾਉਂਦਾ ਰਿਹਾ ਤਾਂ ਉਹ ਦਿਨ ਦੂਰ ਨਹੀਂ ਜਦੋਂ ਉਸਦੀ ਦੌਲਤ ਅਰਬਾਂ 'ਚ ਹੋ ਜਾਵੇਗੀ।

 ਈਸ਼ਾਨ ਕਿਸ਼ਨ ਦਾ ਕ੍ਰਿਕਟ ਕਰੀਅਰ

ਹੁਣ ਤੱਕ ਈਸ਼ਾਨ ਕਿਸ਼ਨ ਨੇ 27 ਟੀ-20 ਅੰਤਰਰਾਸ਼ਟਰੀ ਮੈਚਾਂ 'ਚ 25.12 ਦੀ ਔਸਤ ਅਤੇ 122.74 ਦੀ ਸਟ੍ਰਾਈਕ ਰੇਟ ਨਾਲ ਕੁੱਲ 653 ਦੌੜਾਂ ਬਣਾਈਆਂ ਹਨ। ਨਾਲ ਹੀ ਹੁਣ ਤੱਕ ਖੇਡੇ ਗਏ 14 ਵਨਡੇ ਮੈਚਾਂ 'ਚ ਉਸ ਨੇ 42.5 ਦੀ ਔਸਤ ਅਤੇ 106.03 ਦੀ ਸਟ੍ਰਾਈਕ ਰੇਟ ਨਾਲ ਕੁੱਲ 510 ਦੌੜਾਂ ਬਣਾਈਆਂ ਹਨ। ਇਸ ਤੋਂ ਇਲਾਵਾ ਈਸ਼ਾਨ ਦੇ ਨਾਂ ਵਨਡੇ 'ਚ ਸਭ ਤੋਂ ਤੇਜ਼ ਦੋਹਰਾ ਸੈਂਕੜਾ ਲਗਾਉਣ ਦਾ ਰਿਕਾਰਡ ਵੀ ਦਰਜ ਹੈ। ਉਹ ਵੈਸਟਇੰਡੀਜ਼ ਖਿਲਾਫ ਆਪਣੇ ਡੈਬਿਊ ਟੈਸਟ 'ਚ ਸਿਰਫ 1 ਦੌੜਾਂ ਹੀ ਬਣਾ ਸਕਿਆ ਸੀ। 


Related Post