Jalandhar News : ਪਤਨੀ ਨੂੰ ਲੈਣ ਜਾ ਰਹੇ ਸ਼ਖਸ ’ਤੇ ਲੁਟੇਰਿਆਂ ਵੱਲੋਂ ਕਾਤਲਾਨਾ ਹਮਲਾ, ਨਕਦੀ ਲੈਕੇ ਹੋਏ ਫਰਾਰ
ਪੀੜਤ ਨੇ ਦੱਸਿਆ ਕਿ ਜਦੋਂ ਲੁਟੇਰਿਆਂ ਨੇ ਉਸ ਨੂੰ ਜੇਬ ’ਚੋਂ ਪੈਸੇ ਕੱਢਣ ਲਈ ਕਿਹਾ ਤਾਂ ਉਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਮਗਰੋਂ ਲੁਟੇਰਿਆਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸਦੇ ਸਿਰ ’ਤੇ ਸੱਟ ਲੱਗ ਗਈ ਅਤੇ ਉਹ ਡਿੱਗ ਗਿਆ।
Jalandhar News : ਪੰਜਾਬ ’ਚ ਲੁੱਟਖੋਹ ਤੇ ਕਤਲ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਹੈ ਜਿੱਥੇ ਲੁੱਟ ਦੀ ਨੀਅਤ ਨਾਲ ਲੁਟੇਰਿਆਂ ਨੇ ਇੱਕ ਵਿਅਕਤੀ ’ਤੇ ਕਾਤਲਾਨਾ ਹਮਲਾ ਕਰ ਦਿੱਤਾ।
ਦੱਸ ਦਈਏ ਕਿ ਸ਼ਹਿਰ ਦੇ ਭਾਰਗਵ ਕੈਂਪ ਇਲਾਕੇ ਵਿੱਚ ਮਾਤਾ ਰਾਣੀ ਚੌਕ ਨੇੜੇ ਦੇਰ ਰਾਤ ਇੱਕ ਵਿਆਹ ਸਮਾਗਮ ਤੋਂ ਆਪਣੀ ਪਤਨੀ ਨੂੰ ਲੈਣ ਜਾ ਰਹੇ ਵਿਅਕਤੀ ’ਤੇ ਲੁਟੇਰਿਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਿਆ।
ਨਿਊ ਸੰਤ ਨੰਗਰ ਦੇ ਰਹਿਣ ਵਾਲੇ ਪੀੜਤ ਰਾਜ ਕੁਮਾਰ ਨੇ ਦੱਸਿਆ ਕਿ ਉਹ ਦੇਰ ਰਾਤ ਰਿਸ਼ਤੇਦਾਰ ਦੇ ਵਿਆਹ ਤੋਂ ਮਾਂ ਨੂੰ ਘਰ ਛੱਡ ਕੇ ਆਪਣੀ ਪਤਨੀ ਨੂੰ ਵਾਪਸ ਲੈਣ ਲਈ ਜਾ ਰਿਹਾ ਸੀ ਜਦੋ ਉਹ ਭਾਰਗਵ ਕੈਂਪ ਦੇ ਕੋਲ ਪਹੁੰਚਿਆਂ ਤਾਂ ਉਸ ’ਤੇ ਲੁਟੇਰਿਆਂ ਨੇ ਆਵਾਜ਼ ਮਾਰੀ ਪਰ ਉਹ ਰੁਕਿਆ ਨਹੀਂ ਅਤੇ ਗਲੀਆਂ ਵਿੱਚੋਂ ਜਾਣ ਲੱਗਿਆ ਤਾਂ ਲੁਟੇਰਿਆਂ ਨੇ ਉਸਦਾ ਪਿੱਛਾ ਕੀਤਾ। ਇਸ ਤੋਂ ਬਾਅਦ ਲੁਟੇਰੇ ਰਾਣੀ ਚੌਂਕ ਦੇ ਕੋਲ ਉਸਦੇ ਅੱਗੇ ਬਾਈਕ ਲਗਾ ਕੇ ਰੋਕ ਲਿਆ।
ਪੀੜਤ ਨੇ ਦੱਸਿਆ ਕਿ ਜਦੋਂ ਲੁਟੇਰਿਆਂ ਨੇ ਉਸ ਨੂੰ ਜੇਬ ’ਚੋਂ ਪੈਸੇ ਕੱਢਣ ਲਈ ਕਿਹਾ ਤਾਂ ਉਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਜਿਸ ਮਗਰੋਂ ਲੁਟੇਰਿਆਂ ਨੇ ਉਸ ’ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਸਦੇ ਸਿਰ ’ਤੇ ਸੱਟ ਲੱਗ ਗਈ ਅਤੇ ਉਹ ਡਿੱਗ ਗਿਆ। ਜਿਸ ਦਾ ਫਾਇਦਾ ਚੁੱਕਦੇ ਹੋਏ ਲੁਟੇਰੇ ਉਸ ਜੇਬ ਤੋਂ ਕਰੀਬ 7 ਹਜਾਰ ਰੁਪਏ ਨਗਦੀ ਤੇ ਹੱਥ ’ਚ ਪਾਇਆ ਹੋਇਆ ਬ੍ਰੇਸਲੈਟ ਲੈ ਕੇ ਫਰਾਰ ਹੋ ਗਏ। ਲੁੱਟ ਦੀ ਸ਼ਿਕਾਇਤ ਉਸ ਨੇ ਥਾਣਾ ਭਾਰਗਵ ਕੈਂਪ ਦੀ ਪੁਲਿਸ ਨੂੰ ਦਿੱਤੀ ਅਤੇ ਮੁਲਜ਼ਮਾਂ ਨੂੰ ਕਾਬੂ ਕਰਨ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : Ferozepur 'ਚ 8 ਸਾਲਾ ਬੱਚੇ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ,ਛੱਤ 'ਤੇ ਪਤੰਗ ਉਡਾਉਂਦੇ ਸਮੇਂ ਆਇਆ ਹਾਰਟ ਅਟੈਕ