Jalandhar ਪੁਲਿਸ ਵੱਲੋਂ ਜ਼ੋਮੈਟੋ ਡਿਲਿਵਰੀ ਬੁਆਏ ਤੋਂ ਮੋਟਰਸਾਈਕਲ ਖੋਹਣ ਦੇ ਮਾਮਲੇ ਚ 3 ਦੋਸ਼ੀ ਗ੍ਰਿਫ਼ਤਾਰ
Jalandhar News : ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਧੰਨਪ੍ਰੀਤ ਕੌਰ, ਕਮਿਸ਼ਨਰ ਆਫ ਪੁਲਿਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮਨਪ੍ਰੀਤ ਸਿੰਘ DCP (ਇੰਨਵੈਸਟੀਗੇਸ਼ਨ) ਜਲੰਧਰ, ਹਰਿੰਦਰ ਸਿੰਘ ਗਿੱਲ ਏ.ਡੀ.ਸੀ.ਪੀ. ਸਿਟੀ-2 ਅਤੇ ਸਰਵਨਜੀਤ ਸਿੰਘ, ਏ.ਸੀ.ਪੀ. ਕੈਂਟ ਜਲੰਧਰ ਦੀ ਅਗਵਾਈ ਹੇਠ ਥਾਣਾ ਸਦਰ ਜਲੰਧਰ ਪੁਲਿਸ ਵੱਲੋਂ ਮੋਟਰਸਾਈਕਲ ਖੋਹ ਮਾਮਲੇ ਵਿੱਚ 3 ਦੋਸ਼ੀ ਕਾਬੂ ਕੀਤੇ ਗਏ ਅਤੇ ਖੋਹ ਕੀਤੇ ਮੋਟਰਸਾਈਕਲ ਸਮੇਤ ਇੱਕ ਐਕਟਿਵਾ ਬਰਾਮਦ ਕੀਤੀ ਗਈ
Jalandhar News : ਕਮਿਸ਼ਨਰੇਟ ਪੁਲਿਸ ਜਲੰਧਰ ਵੱਲੋਂ ਅਪਰਾਧੀਆਂ ਖ਼ਿਲਾਫ਼ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡੀ ਸਫ਼ਲਤਾ ਹਾਸਲ ਕਰਦਿਆਂ ਧੰਨਪ੍ਰੀਤ ਕੌਰ, ਕਮਿਸ਼ਨਰ ਆਫ ਪੁਲਿਸ ਜਲੰਧਰ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਮਨਪ੍ਰੀਤ ਸਿੰਘ DCP (ਇੰਨਵੈਸਟੀਗੇਸ਼ਨ) ਜਲੰਧਰ, ਹਰਿੰਦਰ ਸਿੰਘ ਗਿੱਲ ਏ.ਡੀ.ਸੀ.ਪੀ. ਸਿਟੀ-2 ਅਤੇ ਸਰਵਨਜੀਤ ਸਿੰਘ, ਏ.ਸੀ.ਪੀ. ਕੈਂਟ ਜਲੰਧਰ ਦੀ ਅਗਵਾਈ ਹੇਠ ਥਾਣਾ ਸਦਰ ਜਲੰਧਰ ਪੁਲਿਸ ਵੱਲੋਂ ਮੋਟਰਸਾਈਕਲ ਖੋਹ ਮਾਮਲੇ ਵਿੱਚ 3 ਦੋਸ਼ੀ ਕਾਬੂ ਕੀਤੇ ਗਏ ਅਤੇ ਖੋਹ ਕੀਤੇ ਮੋਟਰਸਾਈਕਲ ਸਮੇਤ ਇੱਕ ਐਕਟਿਵਾ ਬਰਾਮਦ ਕੀਤੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਧਨਪ੍ਹੀਤ ਕੌਰ ਨੇ ਦੱਸਿਆ ਕਿ ਮਿਤੀ 24.12.2025 ਨੂੰ ਮੁੱਕਦਮਾ ਨੰਬਰ 331 ਅ/ਧ 304(2), 3(5) BNS ਨੂੰ ਰਾਮੂ ਪੁੱਤਰ ਸੁਆਮੀ ਦਿਆਲ ਵਾਸੀ ਪਿੰਡ ਮੂਸੇਪੁਰ PO ਬੋਦਰਲੀ ਬਜਾਰ, ਤਹਿਸੀਲ ਕਹਿਸਲਜੰਗ ਜਿਲਾ ਬਹਿਰਾਈਚ ਉੱਤਰ ਪ੍ਰਦੇਸ਼ ਹਾਲ ਵਾਸੀ ਨੇੜੇ ਹਾਰਟ ਜਿੰਮ ਕਿਰਾਏਦਾਰ ਸੋਨੂੰ ਬੂਟਾ ਪਿੰਡ ਜਲੰਧਰ ਜੋ ZOMATO ਦਾ ਕੰਮ ਕਰਦਾ ਦੇ ਬਿਆਨ ਦੇ ਆਧਾਰ 'ਤੇ ਦਰਜ ਕੀਤਾ ਗਿਆ ਸੀ। ਮੱਦਈ ਮੁਕੱਦਮਾ ਦੇ ਦੱਸਿਆ ਕਿ ਰਾਤ ਨੂੰ ਉਹ ਆਪਣੇ ਮੋਟਰਸਾਈਕਲ 'ਤੇ ਫੂਡ ਦੀ ਡਿਲਵਰੀ ਦੇਣ ਲਈ ਜਾ ਰਿਹਾ ਸੀ ਤਾਂ ਨੈਰੋਲਿਕ ਗਡਾਊਨ ਪੇਟ ਦੇ ਨੇੜੇ ਪੁੱਜਾ ਤਾਂ ਤਿੰਨ ਨਾਮਲੂਮ ਵਿਅਕਤੀਆਂ ਨੇ ਉਸ ਪਾਸੋ ਉਸਦਾ ਮੋਟਰਸਾਈਕਲ ਨੰਬਰੀ PB08- FL-2994 ਮਾਰਕਾ ਹੀਰੋ ਸੈਪਲੰਡਰ ਰੰਗ ਕਾਲਾ ਖੋਹ ਕੀਤਾ।
ਮੁਕੱਦਮੇ 'ਤੇ ਤੁਰੰਤ ਕਾਰਵਾਈ ਕਰਦਿਆ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਵਾਰਦਾਤ ਵਿੱਚ ਸ਼ਾਮਲ 03 ਦੋਸ਼ੀਆਂ ਨੂੰ ਸਫਲਤਾਪੂਰਵਕ ਕਾਬੂ ਕਰ ਲਿਆ ਹੈ। ਦੋਸ਼ੀਆਂ ਦੀ ਪਛਾਣ 1. ਕੁਲਵੰਤ ਕੁਮਾਰ ਉਰਫ ਕਰਨ ਪੁੱਤਰ ਮੁੱਖਣ ਲਾਲ, ਵਾਸੀ ਪਿੰਡ ਤਾਜਪੁਰ, ਕਿਰਾਏਦਾਰ ਮੱਖਣ, ਥਾਣਾ ਲਾਬੜਾ, ਜਲੰਧਰ 2. ਕਰਮਜੀਤ ਉਰਫ ਸ਼ੁਗਲੀ ਪੁੱਤਰ ਸੰਤੋਖ ਲਾਲ, ਵਾਸੀ ਭਗਵਾਨਪੁਰ, ਥਾਣਾ ਲਾਬੜਾ, ਜ਼ਿਲ੍ਹਾ ਜਲੰਧਰ 3.ਆਰੀਅਨ ਸਿੰਘ ਪੁੱਤਰ ਹਰਵਿੰਦਰ ਸਿੰਘ, ਵਾਸੀ ਭਗਵਾਨਪੁਰ, ਥਾਣਾ ਲਾਬੜਾ, ਜ਼ਿਲ੍ਹਾ ਜਲੰਧਰ। ਇਕ ਦੋਸ਼ੀ ਈਵਨ, ਵਾਸੀ ਤਾਜਪੁਰ ਕਲੋਨੀ, ਜਲੰਧਰ ਗ੍ਰਿਫਤਾਰੀ ਕਰਨੀ ਬਾਕੀ ਹੈ। ਜਲੰਧਰ ਪੁਲਿਸ ਵੱਲੋਂ ਫਰਾਰ ਦੋਸ਼ੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ ਅਤੇ ਜਲਦ ਹੀ ਉਸਨੂੰ ਵੀ ਕਾਬੂ ਕਰ ਲਿਆ ਜਾਵੇਗਾ।
ਬਰਾਮਦਗੀ ਦਾ ਵੇਰਵਾ:
1. ਖੋਹ ਕੀਤਾ ਮੋਟਰਸਾਈਕਲ ਨੰਬਰ PB08-FL-2994, ਮਾਰਕਾ ਹੀਰੋ ਸਪਲੈਂਡਰ, ਰੰਗ ਕਾਲਾ
2. ਐਕਟਿਵਾ ਨੰਬਰ PB08-FD-9382 (ਜਿਸ ’ਤੇ ਸਵਾਰ ਹੋ ਕੇ ਦੋਸ਼ੀ ਵਾਰਦਾਤ ਕਰਨ ਆਏ ਸਨ)
3. ਇਕ ਲਾਲ ਰੰਗ ਦਾ ਬੈਗ, ਜਿਸ ’ਤੇ ZOMATO ਲਿਖਿਆ ਹੋਇਆ
4. ਇਕ ਡੰਡਾ
ਦੋਸ਼ੀ ਆਰੀਅਨ ਸਿੰਘ ਖ਼ਿਲਾਫ਼ ਮੁੱਕਦਮਾ ਨੰਬਰ 114 ਮਿਤੀ 16.11.2023, ਅ/ਧ 323, 379-B, 411 BNS, ਥਾਣਾ ਭਾਰਗੋ ਕੈਂਪ, ਜਲੰਧਰ ਦਰਜ ਹੈ।