Jalandhar ਪੁਲਿਸ ਵੱਲੋਂ ਜਿੰਮ ਦੇ ਬਾਹਰ ਹੋਈ ਫਾਇਰਿੰਗ ਮਾਮਲੇ ਚ 2 ਫਰਾਰ ਆਰੋਪੀ ਗ੍ਰਿਫਤਾਰ , 2 ਪਿਸਟਲ ਅਤੇ 2 ਜਿੰਦਾ ਕਾਰਤੂਸ ਬਰਾਮਦ

Jalandhar News : ਕਮਿਸ਼ਨਰੇਟ ਪੁਲਿਸ ਜਲੰਧਰ ਨੇ ਜਿੰਮ ਆਫ ਦ ਗਰਿੱਡ ਨੇੜੇ ਮਾਡਲ ਟਾਊਨ ਜਲੰਧਰ ਵਿੱਚ ਹੋਈ ਫਾਇਰਿੰਗ ਘਟਨਾ ਵਿੱਚ ਸ਼ਾਮਲ 2 ਫਰਾਰ ਆਰੋਪੀਆਂ ਨੂੰ 02 ਪਿਸਟਲ .32 ਬੋਰ ਅਤੇ 02 ਜਿੰਦਾ ਰੌਂਦ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ

By  Shanker Badra December 1st 2025 06:52 PM

Jalandhar News : ਕਮਿਸ਼ਨਰੇਟ ਪੁਲਿਸ ਜਲੰਧਰ ਨੇ ਜਿੰਮ ਆਫ ਦ ਗਰਿੱਡ ਨੇੜੇ ਮਾਡਲ ਟਾਊਨ ਜਲੰਧਰ ਵਿੱਚ ਹੋਈ ਫਾਇਰਿੰਗ ਘਟਨਾ ਵਿੱਚ ਸ਼ਾਮਲ 2 ਫਰਾਰ ਆਰੋਪੀਆਂ ਨੂੰ 02 ਪਿਸਟਲ .32 ਬੋਰ ਅਤੇ 02 ਜਿੰਦਾ ਰੌਂਦ ਸਮੇਤ ਗ੍ਰਿਫ਼ਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।

ਪੁਲਿਸ ਕਮਿਸ਼ਨਰ ਜਲੰਧਰ ਧੰਨਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕਾਰਵਾਈ DCP/Inv ਸ੍ਰੀ ਮਨਪ੍ਰੀਤ ਸਿੰਘ ਢਿੱਲੋਂ, ADCP/Inv ਸ੍ਰੀ ਜੇਅੰਤ ਪੁਰੀ, ADCP-II ਸ਼੍ਰੀ ਹਰਿੰਦਰ ਸਿੰਘ ਗਿੱਲ ਅਤੇ ACP (D) ਸ੍ਰੀ ਅਮਰਬੀਰ ਸਿੰਘ ਦੀ ਨਿਗਰਾਨੀ ਹੇਠ ਇੰਸਪੈਕਟਰ ਸੁਰਿੰਦਰ ਕੁਮਾਰ, ਇੰਚਾਰਜ CIA-ਸਟਾਫ ਅਤੇ ਐਸ.ਐਚ.ਓ ਬਲਵਿੰਦਰ ਕੁਮਾਰ ਦੀਆਂ ਪੁਲਿਸ ਟੀਮਾਂ ਵੱਲੋਂ ਕੀਤੀ ਗਈ।

ਉਨ੍ਹਾਂ ਦੱਸਿਆ ਕਿ ਮੁਕੱਦਮਾ ਨੰਬਰ 122 ਮਿਤੀ 02.07.2025 ਅ/ਧ 109, 62, 61(2) BNS, 25-54-59 Arms Act ਥਾਣਾ ਡਵੀਜ਼ਨ ਨੰਬਰ 6 ਜਲੰਧਰ ਵਿੱਚ ਦਰਜ ਕੀਤਾ ਗਿਆ ਸੀ। ਇਸ ਮੁਕੱਦਮੇ ਵਿੱਚ ਪੁਲਿਸ ਵੱਲੋਂ ਪਹਿਲਾਂ ਮਿਤੀ 23.07.2025 ਨੂੰ ਭੁਪਿੰਦਰ ਸਿੰਘ ਪੁੱਤਰ ਲੇਟ ਨਿਰਮਲ ਸਿੰਘ ਵਾਸੀ ਗੜੁਪੜ, ਥਾਣਾ ਔੜ, ਜ਼ਿਲ੍ਹਾ SBS ਨਗਰ ਨੂੰ ਗ੍ਰਿਫਤਾਰ ਕਰਕੇ ਉਸ ਤੋਂ 01 ਪਿਸਟਲ .32 ਬੋਰ ਅਤੇ 01 ਜਿੰਦਾ ਰੌਂਦ ਬਰਾਮਦ ਕੀਤਾ ਗਿਆ ਸੀ।

ਮੁੱਕਦਮੇ ਵਿੱਚ ਅੱਗੇ ਕਾਰਵਾਈ ਕਰਦਿਆਂ ਮਿਤੀ 30.11.2025 ਨੂੰ ਖੂਫੀਆ ਸੋਰਸਾਂ ਅਤੇ ਟੈਕਨੀਕਲ ਇਨਪੁੱਟਸ ਦੇ ਅਧਾਰ ਤੇ ਜਲੰਧਰ ਪੁਲਿਸ ਵਲੋ ਵਾਰਦਾਤ ਵਿੱਚ ਸ਼ਾਮਲ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੋਸ਼ੀਆਂ ਦੀ ਪਛਾਣ ਰੱਜਤ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਫੋਲੜੀਵਾਲ ਥਾਣਾ ਸਦਰ ਜਲੰਧਰ ਅਤੇ ਹਰਦੀਪ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਪਿੰਡ ਫੋਲੜੀਵਾਲ ਥਾਣਾ ਸਦਰ ਜਲੰਧਰ ਵਜੋਂ ਹੋਈ ਹੈ। ਪੁਲਿਸ ਨੇ ਉਨ੍ਹਾਂ ਤੋਂ 02 ਪਿਸਟਲ .32 ਬੋਰ ਅਤੇ 02 ਜਿੰਦਾ ਰੌਂਦ ਬਰਾਮਦ ਕੀਤੇ ਹਨ।

ਦੋਸ਼ੀ ਰੱਜਤ ਖਿਲਾਫ ਪਹਿਲਾਂ ਤੋਂ 1 ਮੁਕੱਦਮਾ ਅਤੇ ਦੋਸ਼ੀ ਹਰਦੀਪ ਸਿੰਘ ਖਿਲਾਫ 2 ਮੁਕੱਦਮੇ ਦਰਜ ਹਨ। ਗ੍ਰਿਫਤਾਰ ਦੋਸ਼ੀਆਂ ਪੁਲਿਸ ਰਿਮਾਂਡ ‘ਤੇ  ਹਨ ਅਤੇ ਡੂੰਘਾਈ ਨਾਲ ਪੁੱਛਗਿੱਛ ਜਾਰੀ ਹੈ।

Related Post