ਜਲੰਧਰ ਪੁਲਿਸ ਨੂੰ ਨਸ਼ੇ ਖਿਲਾਫ਼ ਵੱਡੀ ਕਾਮਯਾਬੀ, 22 ਕਿੱਲੋਂ ਤੋਂ ਵੱਧ ਨਸ਼ੇ ਪਦਾਰਥ ਸਮੇਤ ਲੁਧਿਆਣਾ ਵਾਸੀ ਗ੍ਰਿਫ਼ਤਾਰ
Jalandhar : ਪੁਲਿਸ ਜਾਣਕਾਰੀ ਅਨੁਸਾਰ, ਲੁਧਿਆਣਾ ਦੇ ਸੰਜੇ ਗਾਂਧੀ ਨਗਰ ਦੇ ਯੁਵਰਾਜ ਪੁੱਤਰ ਪ੍ਰਿੰਸ ਕੁਮਾਰ ਨੂੰ ਕੁਮਾਰ ਨੇ ਕਾਰਵਾਈ ਕਰਦੇ ਹੋਏ 10 ਜਨਵਰੀ ਨੂੰ ਥਾਣਾ ਰਾਮਾਮੰਡੀ ਅਧੀਨ ਗ੍ਰਿਫ਼ਤਾਰ ਕੀਤਾ ਸੀ, ਜਿਸ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੀ ਧਾਰਾ 20 ਅਧੀਨ ਐਫ.ਆਈ.ਆਰ ਨੰਬਰ 7 ਦਰਜ ਕੀਤੀ ਗਈ ਹੈ।
Jalandhar News : ਜਲੰਧਰ ਪੁਲਿਸ ਨੂੰ ਨਸ਼ਿਆਂ ਖਿਲਾਫ਼ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ, ਜਦੋਂ ਇੱਕ ਨੌਜਵਾਨ ਨੂੰ 22 ਕਿੱਲੋ ਤੋਂ ਵੱਧ ਨਸ਼ੀਲੇ ਪਦਾਰਥ ਸਮੇਤ ਕਾਬੂ ਕਰ ਲਿਆ ਗਿਆ।
ਪੁਲਿਸ ਜਾਣਕਾਰੀ ਅਨੁਸਾਰ, ਲੁਧਿਆਣਾ ਦੇ ਸੰਜੇ ਗਾਂਧੀ ਨਗਰ ਦੇ ਯੁਵਰਾਜ ਪੁੱਤਰ ਪ੍ਰਿੰਸ ਕੁਮਾਰ ਨੂੰ ਕੁਮਾਰ ਨੇ ਕਾਰਵਾਈ ਕਰਦੇ ਹੋਏ 10 ਜਨਵਰੀ ਨੂੰ ਥਾਣਾ ਰਾਮਾਮੰਡੀ ਅਧੀਨ ਗ੍ਰਿਫ਼ਤਾਰ ਕੀਤਾ ਸੀ, ਜਿਸ ਖਿਲਾਫ਼ ਐਨ.ਡੀ.ਪੀ.ਐਸ. ਐਕਟ ਦੀ ਧਾਰਾ 20 ਅਧੀਨ ਐਫ.ਆਈ.ਆਰ ਨੰਬਰ 7 ਦਰਜ ਕੀਤੀ ਗਈ ਹੈ।
ਪੁਲਿਸ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕਿ ਮੁਲਜ਼ਮ ਦੀ ਟਾਟਾ ਏਸ ਗੱਡੀ ਨੰਬਰ PB-10-GX-4925 ਨੂੰ ਰੋਕ ਕੇ ਤਲਾਸ਼ੀ ਲਈ ਗਈ, ਜਿਸ ਵਿੱਚੋਂ 22 ਕਿਲੋਗ੍ਰਾਮ 300 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ, ਜੋ ਕਿ ਐਨ.ਡੀ.ਪੀ.ਐਸ. ਐਕਟ ਅਨੁਸਾਰ ਵਪਾਰਕ ਮਾਤਰਾ ਵਿੱਚ ਆਉਂਦਾ ਹੈ।
ਮਾਮਲੇ ਦੀ ਹੋਰ ਜਾਂਚ ਜਾਰੀ ਹੈ ਤਾਂ ਜੋ ਅੱਗੇ ਅਤੇ ਪਿੱਛੇ ਦੇ ਸਾਰੇ ਸੰਬੰਧ ਜੋੜੇ ਜਾ ਸਕਣ ਅਤੇ ਇਸ ਗੈਰਕਾਨੂੰਨੀ ਧੰਦੇ ਨਾਲ ਜੁੜੇ ਹਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ।