ਜਥੇਦਾਰ ਸ੍ਰੀ ਅਕਾਲ ਤਖਤ , ਪੰਥ ਨੂੰ ਜਵਾਬਦੇਹ , ਨਾ ਕਿ ਸਿਰੋਂ ਮੋਨੇ ਤੇ ਦਾਹੜੀ ਕੱਟੇ ਮੁੱਖ ਮੰਤਰੀ ਨੂੰ : ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ

Jathedar Kuldeep Singh Gargajj : ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿਰੋਂ ਮੋਨੇ ਤੇ ਦਾੜੀ ਕੱਟੇ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਵਾਬਦੇਹ ਨਹੀਂ ਹੈ।

By  KRISHAN KUMAR SHARMA November 21st 2025 02:15 PM -- Updated: November 21st 2025 02:27 PM

ਸ੍ਰੀ ਆਨੰਦਪੁਰ ਸਾਹਿਬ (ਬੀ.ਐੱਸ. ਚਾਨਾ) : ਬੀਤੇ ਕੱਲ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਥੇਦਾਰ ਕੁਲਦੀਪ ਸਿੰਘ ਗੜਗੱਜ, ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ 'ਤੇ ਚੁੱਕੇ ਗਏ ਸਵਾਲਾਂ 'ਤੇ ਅੱਜ ਪ੍ਰਤੀਕਿਰਿਆ ਦਿੰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਸਿਰੋਂ ਮੋਨੇ ਤੇ ਦਾੜੀ ਕੱਟੇ ਮੁੱਖ ਮੰਤਰੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਜਵਾਬਦੇਹ ਨਹੀਂ ਹੈ।

ਉਨ੍ਹਾਂ ਆਖਿਆ ਕਿ ਅੱਜ ਸਮੁੱਚਾ ਪੰਥ ਸ੍ਰੀ ਆਨੰਦਪੁਰ ਸਾਹਿਬ ਵਿਖੇ ਸ਼ਤਾਬਦੀਆਂ ਮਨਾ ਰਿਹਾ ਤੇ ਜੇਕਰ ਗੁਰੂ ਦਾ ਇਹ ਪੰਥ ਉਹਨਾਂ ਨੂੰ ਕੋਈ ਸਵਾਲ ਕਰੇਗਾ ਤਾਂ ਜਥੇਦਾਰ ਗੁਰੂ ਦੇ ਪੰਥ ਨੂੰ ਜਵਾਬਦੇਹ ਹਨ।

ਜਥੇਦਾਰ ਗੜਗੱਜ ਨੇ ਕਿਹਾ ਕਿ ਬਹੁਤ ਸਰਕਾਰਾਂ ਆਈਆਂ ਤੇ ਬਹੁਤ ਸਰਕਾਰਾਂ ਗਈਆਂ ਉਹਨਾਂ ਨੇ ਕਦੇ ਸਰਕਾਰਾਂ ਦੀ ਪਰਵਾਹ ਨਹੀਂ ਕੀਤੀ। ਉਹਨਾਂ ਆਖਿਆ ਕਿ ਸਾਡੇ ਲਈ ਅਸਲੀ ਸਰਕਾਰ ਗੁਰੂ ਕਲਗੀਧਰ ਦੀ ਸਰਕਾਰ ਹੈ। ਇਸ ਮੌਕੇ ਉਨ੍ਹਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੀ ਮੌਜੂਦ ਸਨ।

ਸੀਐਮ ਮਾਨ ਨੇ ਕੀ ਕਿਹਾ ਸੀ ?

ਦੱਸ ਦਈਏ ਕਿ CM ਮਾਨ ਨੇ ਬੀਤੇ ਦਿਨ ਸੀਐਮ ਮਾਨ ਨੇ ਹਮਲਾ ਕਰਦਿਆਂ ਕਿਹਾ ਸੀ ਕਿ ਇਨ੍ਹਾਂ ਲੋਕਾਂ ਨੇ ਹਮੇਸ਼ਾ ਧਰਮ ਦੇ ਨਾਂ 'ਤੇ ਵੋਟਾਂ ਮੰਗੀਆਂ ਹਨ ਅਤੇ ਜਦੋਂ ਵੀ ਇਨ੍ਹਾਂ 'ਤੇ ਕੋਈ ਮੁਸੀਬਤ ਆਉਂਦੀ ਹੈ ਜਾਂ ਕੋਈ ਇਨ੍ਹਾਂ ਦੀ ਨਿੰਦਾ ਕਰਦਾ ਹੈ, ਤਾਂ ਇਹ ਧਰਮ ਨੂੰ ਆਪਣੀ ਢਾਲ ਵਜੋਂ ਵਰਤਦੇ ਹਨ। ਇਹ ਲੋਕ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਧਰਮ ਨੂੰ ਅੱਗੇ ਕਰ ਦਿੰਦੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਖੁੱਲ੍ਹੀ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਆਉਣ ਵਾਲੇ ਸੈਸ਼ਨ ਵਿੱਚ ਆ ਕੇ ਇਨ੍ਹਾਂ ਦੇ ਸਾਰੇ ਕੱਚੇ-ਚਿੱਠੇ ਖੋਲ੍ਹਣਗੇ। ਉਨ੍ਹਾਂ ਨੇ ਸਾਫ਼ ਕੀਤਾ ਕਿ ਹੁਣ ਧਰਮ ਦੇ ਨਾਂ 'ਤੇ ਰਾਜਨੀਤੀ ਕਰਨ ਵਾਲਿਆਂ ਦੀ ਅਸਲੀਅਤ ਜਨਤਾ ਦੇ ਸਾਹਮਣੇ ਲਿਆਂਦੀ ਜਾਵੇਗੀ।

Related Post