Gold Silver Price : ਚਾਂਦੀ ਦੀਆਂ ਕੀਮਤਾਂ 4 ਲੱਖ ਰੁਪਏ ਨੂੰ ਪਾਰ, ਸੋਨਾ ਵੀ ਚਮਕਿਆ, ਜਾਣੋ ਕੀਮਤਾਂ ਵਧਣ ਦਾ ਆਮ ਲੋਕਾਂ ਤੇ ਅਸਰ

Gold Silver Price : ਅਵਤਾਰ ਸਿੰਘ ਨੇ ਦੱਸਿਆ ਕਿ ਸੋਨੇ ਦੇ ਰੇਟ ਲਗਾਤਾਰ ਆਸਮਾਨ 'ਤੇ ਪਹੁੰਚ ਰਹੇ ਹਨ, ਜਿਸ ਦੇ ਮੱਦੇਨਜ਼ਰ ਇਹ 1 ਲੱਖ 85 ਹਜ਼ਾਰ ਰੁਪਏ ਦੇ ਨੇੜੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਉਛਾਲ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਇਹ ਆਗਾਮੀ ਦਿਨਾਂ ਵਿੱਚ 10 ਗ੍ਰਾਮ ਸੋਨਾ 2 ਲੱਖ ਰੁਪਏ ਕੀਮਤ ਨੂੰ ਪਾਰ ਜਾਵੇਗਾ।

By  KRISHAN KUMAR SHARMA January 29th 2026 04:09 PM -- Updated: January 29th 2026 04:14 PM

Gold Silver Price : ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਵੀਰਵਾਰ ਨੂੰ ਜ਼ਬਰਦਸਤ ਵਾਧਾ ਹੋਇਆ। ਸ਼ੇਅਰ ਮਾਰਕੀਟ ਦੇ MCX ਇੰਡੈਕਸ 'ਤੇ ਮਾਰਚ ਡਿਲੀਵਰੀ ਚਾਂਦੀ ਦੀ ਕੀਮਤ 'ਚ 17000 ਰੁਪਏ ਪ੍ਰਤੀ ਕਿਲੋਗ੍ਰਾਮ ਦੀ ਤੇਜ਼ੀ ਨਾਲ ਵਧੀ। ਇਸ ਵਾਧੇ ਨਾਲ, ਇਹ 4 ਲੱਖ ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈ। ਨਾਲ ਹੀ ਸੋਨੇ ਦੀ ਕੀਮਤ ਨੇ ਵੀ ਵੱਡੀ ਛਾਲ ਮਾਰੀ ਹੈ। ਫਰਵਰੀ ਦੀ ਡਿਲੀਵਰੀ ਵਾਲਾ ਸੋਨੇ ਦੀ ਕੀਮਤ 'ਚ 11000 ਰੁਪਏ ਤੋਂ ਵੱਧ ਤੇਜ਼ੀ ਵੇਖੀ ਗਈ ਅਤੇ ਇਹ 1.77 ਲੱਖ ਰੁਪਏ ਪ੍ਰਤੀ 10 ਗ੍ਰਾਮ ਨੂੰ ਪਾਰ ਕਰ ਗਿਆ। ਵੀਰਵਾਰ ਸਵੇਰੇ 9:40 ਵਜੇ, ਚਾਂਦੀ 18,479 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਵਾਧੇ ਨਾਲ 4,03,845 ਰੁਪਏ 'ਤੇ ਕਾਰੋਬਾਰ ਕਰ ਰਹੀ ਸੀ, ਜਦਕਿ ਸੋਨਾ ਵੀ 12,105 ਰੁਪਏ ਪ੍ਰਤੀ 10 ਗ੍ਰਾਮ ਦੇ ਵਾਧੇ ਨਾਲ 1,78,020 ਰੁਪਏ 'ਤੇ ਪਹੁੰਚ ਗਿਆ।

ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵੱਧਣ ਨਾਲ ਆਮ ਲੋਕਾਂ 'ਤੇ ਵੀ ਵੱਡਾ ਅਸਰ ਪਿਆ ਹੈ ਅਤੇ ਇਹ ਲੋਕਾਂ ਦੇ ਬਜਟ ਤੋਂ ਬਾਹਰ ਹੁੰਦੀਆਂ ਜਾਣ ਕਾਰਨ ਜਿਥੇ ਵਿਆਹ-ਸ਼ਾਂਦੀਆਂ 'ਚ ਖਰੀਦਦਾਰੀ ਘਟਣ ਵੱਲ ਸੰਕੇਤ ਹਨ, ਉਥੇ ਹੀ ਛੋਟੇ ਵਪਾਰੀਆਂ ਲਈ ਵੀ ਮੁਸ਼ਕਿਲਾਂ ਖੜੀਆਂ ਹੋਣਾ ਹੈ। ਸੋਨੇ-ਚਾਂਦੀ ਦੀਆਂ ਵੱਧ ਰਹੀਆਂ ਕੀਮਤਾਂ ਬਾਰੇ ਜਵੈਲਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਵਪਾਰੀ ਅਵਤਾਰ ਸਿੰਘ ਨੇ ਵਿਸ਼ੇਸ਼ ਗੱਲਬਾਤ ਕੀਤੀ।

ਅਵਤਾਰ ਸਿੰਘ ਨੇ ਦੱਸਿਆ ਕਿ ਸੋਨੇ ਦੇ ਰੇਟ ਲਗਾਤਾਰ ਆਸਮਾਨ 'ਤੇ ਪਹੁੰਚ ਰਹੇ ਹਨ, ਜਿਸ ਦੇ ਮੱਦੇਨਜ਼ਰ ਇਹ 1 ਲੱਖ 85 ਹਜ਼ਾਰ ਰੁਪਏ ਦੇ ਨੇੜੇ ਪਹੁੰਚ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਉਛਾਲ ਇਸ ਤਰ੍ਹਾਂ ਹੀ ਜਾਰੀ ਰਿਹਾ ਤਾਂ ਇਹ ਆਗਾਮੀ ਦਿਨਾਂ ਵਿੱਚ 10 ਗ੍ਰਾਮ ਸੋਨਾ 2 ਲੱਖ ਰੁਪਏ ਕੀਮਤ ਨੂੰ ਪਾਰ ਜਾਵੇਗਾ।

ਲੋਕਾਂ ਤੇ ਵਪਾਰੀਆਂ ਨੂੰ ਸੋਨੇ ਦੀਆਂ ਕੀਮਤਾਂ ਡਿੱਗਣ ਬਾਰੇ ਚਿੰਤਾਵਾਂ 'ਤੇ ਉਨ੍ਹਾਂ ਕਿਹਾ ਕਿ ਇਹ ਹੁਣ ਹੇਠਾਂ ਨਹੀਂ ਆਵੇਗਾ, ਜਦੋਂ ਵਧੇਗਾ ਹੀ।

Related Post