Bathinda News : ਬਠਿੰਡਾ ਕੇਂਦਰੀ ਜੇਲ੍ਹ ਚ ਹਵਾਲਾਤੀ ਦੀ ਮੌਤ ਦੇ ਮਾਮਲੇ ਚ ਜੁਡੀਸ਼ੀਅਲ ਜਾਂਚ ਸ਼ੁਰੂ
Bathinda Central Jail Death : ਪਰਿਵਾਰ ਨੇ ਕੁਝ ਵੀਡੀਓ ਫੁਟੇਜ ਵੀ ਦਿੱਤੀ, ਜਿਸ ਦੇ ਵਿੱਚ ਘਰ ਦੇ ਵਿੱਚ ਖਿਲਰਿਆ ਪਿਆ ਸਮਾਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਘਰ ਦੇ ਵਿੱਚ ਝੜਪ ਵੀ ਹੋਈ। ਛਿੰਦਰ ਸਿੰਘ ਤਾਂ ਇਸ ਦੁਨੀਆਂ ਵਿੱਚ ਨਹੀਂ ਰਿਹਾ ਪਰੰਤੂ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਿਆ।
Bathinda News : ਬਠਿੰਡਾ ਦੇ ਬੀੜ ਤਲਾਬ ਵਿੱਚ ਕੁਝ ਦਿਨ ਪਹਿਲਾਂ ਛਿੰਦਰ ਪਾਲ ਨਾਂਅ ਦੇ ਨੌਜਵਾਨ ਦੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਕੁਝ ਲੋਕਾਂ ਨੇ ਘਰ ਵਿੱਚ ਵੜ ਕੇ ਹਮਲਾ ਕੀਤਾ ਅਤੇ ਕੁੱਟਮਾਰ ਵੀ ਕੀਤੀ। ਉਸ ਤੋਂ ਬਾਅਦ ਛਿੰਦਰ ਪਾਲ ਨੂੰ ਬੰਧਕ ਬਣਾ ਕੇ ਆਪਣੇ ਨਾਲ ਲੈ ਗਏ। ਪ੍ਰੰਤੂ ਪੁਲਿਸ ਨੇ ਉਲਟਾ ਛਿੰਦਰ ਸਿੰਘ ਦੇ ਖਿਲਾਫ ਹੀ ਮਾਮਲਾ ਦਰਜ ਕਰ ਜੇਲ ਭੇਜ ਦਿੱਤਾ। ਜੇਲ ਦੇ ਵਿੱਚ ਛਿੰਦਰ ਸਿੰਘ ਦੀ ਮੌਤ ਹੋ ਗਈ ਹੈ, ਜਿਸ ਕਰਕੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ ਹੈ।
ਪਰਿਵਾਰ ਨੇ ਕੁਝ ਵੀਡੀਓ ਫੁਟੇਜ ਵੀ ਦਿੱਤੀ, ਜਿਸ ਦੇ ਵਿੱਚ ਘਰ ਦੇ ਵਿੱਚ ਖਿਲਰਿਆ ਪਿਆ ਸਮਾਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਘਰ ਦੇ ਵਿੱਚ ਝੜਪ ਵੀ ਹੋਈ। ਛਿੰਦਰ ਸਿੰਘ ਤਾਂ ਇਸ ਦੁਨੀਆਂ ਵਿੱਚ ਨਹੀਂ ਰਿਹਾ ਪਰੰਤੂ ਪਿੱਛੇ ਬਹੁਤ ਸਾਰੇ ਸਵਾਲ ਛੱਡ ਗਿਆ। ਛਿੰਦਰ ਸਿੰਘ ਦੀ ਜੇਲ ਵਿੱਚ ਮੌਤ ਹੋਣ ਤੋਂ ਬਾਅਦ ਜੁਡੀਸ਼ੀਅਲ ਇਨਕੁਆਇਰੀ ਸ਼ੁਰੂ ਹੋ ਗਈ ਅਤੇ ਲਾਸ਼ ਦਾ ਪੋਸਟਮਾਰਟਮ ਵੀ ਹੋ ਗਿਆ।
ਮ੍ਰਿਤਕ ਦੀ ਪਤਨੀ ਬਲਵਿੰਦਰ ਕੌਰ ਕਹਿੰਦੀ ਹੈ ਕਿ ਪੁਲਿਸ ਨੇ ਸਾਡੀ ਸੁਣਵਾਈ ਨਹੀਂ ਕੀਤੀ, ਉਲਟਾ ਉਹਨਾਂ ਤੇ ਪਰਚਾ ਦਰਜ ਕਰ ਦਿੱਤਾ। ਉਸਦਾ ਦਾ ਕਹਿਣਾ ਹੈ ਕਿ ਗਵਾਂਢ ਵਿੱਚ ਰਹਿੰਦੇ ਲੋਕਾਂ ਨਾਲ ਉਹਨਾਂ ਦੀ ਲੜਾਈ ਹੋਈ ਹੈ ਜਿਸ ਦੀ ਵਜਹਾ ਸੀ ਪੈਸਿਆਂ ਦਾ ਲੈਣ ਦੇਣ ਜਿਸ ਕਰਕੇ ਉਹਨਾਂ ਨੇ ਘਰੇ ਆ ਕੇ ਮੇਰੇ ਪਤੀ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ ਬਾਅਦ ਉਸ ਨੂੰ ਬੰਧਕ ਬਣਾ ਕੇ ਨਾਲ ਲੈ ਗਏ। ਉਲਟਾ ਪੁਲਿਸ ਨੇ ਮੇਰੇ ਘਰ ਵਾਲੇ ਤੇ ਹੀ ਪਰਚਾ ਦਰਜ ਕਰ ਦਿੱਤਾ ਅਤੇ ਜੇਲ ਭੇਜ ਦਿੱਤਾ। ਪਰੰਤੂ ਜੇਲ ਵਿੱਚ ਉਹਨਾਂ ਦੀ ਮੌਤ ਹੋ ਗਈ ਹੈ।
ਪੁਲਿਸ ਦਾ ਕੀ ਹੈ ਕਹਿਣਾ ?
ਦੂਜੇ ਪਾਸੇ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਬਠਿੰਡਾ ਦੇ ਐਸਪੀ (ਡੀ) ਜਸਮੀਤ ਸਿੰਘ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਜੂਡੀਸ਼ੀਅਲ ਇਨਕੁਆਇਰੀ ਸ਼ੁਰੂ ਹੋ ਗਈ ਹੈ, ਜਿਸ ਸਭ ਕੁਝ ਸਾਫ ਹੋ ਜਾਵੇਗਾ।