Punjab and Haryana High Court ਦੇ ਜੱਜ ਜਸਟਿਸ ਮਹਾਬੀਰ ਸਿੰਘ ਸਿੰਧੂ ਦਾ ਹੋਇਆ ਦਿਹਾਂਤ

ਹਾਈ ਕੋਰਟ ਦੀ ਪ੍ਰੋਟੋਕੋਲ ਸ਼ਾਖਾ ਦੇ ਅਨੁਸਾਰ, ਉਨ੍ਹਾਂ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਸਵੇਰੇ 2:50 ਵਜੇ ਆਖਰੀ ਸਾਹ ਲਿਆ।

By  Aarti June 28th 2026 09:30 AM

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਜੱਜ ਜਸਟਿਸ ਮਹਾਬੀਰ ਸਿੰਘ ਸਿੰਧੂ ਦਾ ਐਤਵਾਰ ਸਵੇਰੇ ਦੇਹਾਂਤ ਹੋ ਜਾਣ ਦਾ ਦੁਖਦ ਸਮਾਚਾਰ ਹਾਸਿਲ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਉਨ੍ਹਾਂ ਦੀ ਉਮਰ 59 ਸਾਲ ਦੀ ਸੀ ਅਤੇ ਕੁਝ ਸਮੇਂ ਤੋਂ ਉਹ ਬੀਮਾਰ ਚੱਲ ਰਹੇ ਸੀ। 

ਹਾਈ ਕੋਰਟ ਦੀ ਪ੍ਰੋਟੋਕੋਲ ਸ਼ਾਖਾ ਦੇ ਅਨੁਸਾਰ, ਉਨ੍ਹਾਂ ਨੇ ਗੁਰੂਗ੍ਰਾਮ ਦੇ ਮੇਦਾਂਤਾ ਹਸਪਤਾਲ ਵਿੱਚ ਸਵੇਰੇ 2:50 ਵਜੇ ਆਖਰੀ ਸਾਹ ਲਿਆ।

ਜਸਟਿਸ ਮਹਾਬੀਰ ਸਿੰਘ ਸਿੰਧੂ ਨੂੰ 10 ਜੁਲਾਈ, 2017 ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਧੀਕ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ। ਬਾਅਦ ਵਿੱਚ ਉਨ੍ਹਾਂ ਨੂੰ 3 ਦਸੰਬਰ, 2018 ਨੂੰ ਸਥਾਈ ਬਣਾਇਆ ਗਿਆ ਸੀ। ਇਸ ਸਮੇਂ, ਉਹ ਹਾਈ ਕੋਰਟ ਵਿੱਚ ਸੀਨੀਅਰਤਾ ਵਿੱਚ ਤੀਜੇ ਸਥਾਨ 'ਤੇ ਸਨ।

ਦੱਸ ਦਈਏ ਕਿ 4 ਅਪ੍ਰੈਲ, 1967 ਨੂੰ ਹਰਿਆਣਾ ਦੇ ਹਿਸਾਰ ਜ਼ਿਲ੍ਹੇ ਦੇ ਹਾਂਸੀ ਉਪ-ਵਿਭਾਗ ਦੇ ਮਸੂਦਪੁਰ ਪਿੰਡ ਵਿੱਚ ਜਨਮੇ ਜਸਟਿਸ ਸਿੰਧੂ ਨੇ ਆਪਣੀ ਮੁੱਢਲੀ ਸਿੱਖਿਆ ਸਰਕਾਰੀ ਹਾਈ ਸਕੂਲ, ਮਸੂਦਪੁਰ ਤੋਂ ਪੂਰੀ ਕੀਤੀ ਅਤੇ 1992 ਵਿੱਚ, ਉਨ੍ਹਾਂ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਐਲਐਲਬੀ ਦੀ ਡਿਗਰੀ ਪ੍ਰਾਪਤ ਕੀਤੀ, ਅਤੇ ਬਾਅਦ ਵਿੱਚ ਹਾਈ ਕੋਰਟ ਵਿੱਚ ਕਾਨੂੰਨ ਦੀ ਪ੍ਰੈਕਟਿਸ ਕਰਨੀ ਸ਼ੁਰੂ ਕੀਤੀ।

ਇਹ ਵੀ ਪੜ੍ਹੋ  : Modi Cabinet Reshuffle 2026 : ਕੀ ਧਰਮਿੰਦਰ ਪ੍ਰਧਾਨ ਦੀ ਹੋਵੇਗੀ ਕੈਬਨਿਟ ’ਚੋਂ ਛੁੱਟੀ ? ਨਵੇਂ ਕੈਬਨਿਟ ’ਚ ਹੋ ਸਕਦਾ ਹੈ ਯੂਪੀ-ਪੰਜਾਬ ’ਤੇ ਜ਼ੋਰ, ਇੱਥੇ ਦੇਖੋ ਸੰਭਾਵਿਤ ਲਿਸਟ

Related Post