Wed, Aug 26, 2026
Whatsapp

Sri Mukatsar Sahib ’ਚ ਨਸ਼ਿਆਂ ਖਿਲਾਫ ਪੰਚਾਇਤ ਦਾ ਵੱਡਾ ਕਦਮ ; ਪੰਚਾਇਤ ਵੱਲੋਂ ਮਤਾ ਪਾਸ; 10 ਹਜ਼ਾਰ ਦਾ ਹੋਵੇਗਾ ਜ਼ੁਰਮਾਨਾ

ਹਲਕਾ ਲੰਬੀ ਦੇ ਪਿੰਡ ਕਬਰਵਾਲਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਫੜੇ ਗਏ ਮੁਲਜ਼ਮਾਂ ਦੀ ਜ਼ਮਾਨਤ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕਰਨ ਦਾ ਫ਼ੈਸਲਾ ਕੀਤਾ ਹੈ।

Reported by:  PTC News Desk  Edited by:  Aarti -- August 26th 2026 04:45 PM
Sri Mukatsar Sahib ’ਚ ਨਸ਼ਿਆਂ ਖਿਲਾਫ ਪੰਚਾਇਤ ਦਾ ਵੱਡਾ ਕਦਮ ; ਪੰਚਾਇਤ ਵੱਲੋਂ  ਮਤਾ ਪਾਸ; 10 ਹਜ਼ਾਰ ਦਾ ਹੋਵੇਗਾ ਜ਼ੁਰਮਾਨਾ

Sri Mukatsar Sahib ’ਚ ਨਸ਼ਿਆਂ ਖਿਲਾਫ ਪੰਚਾਇਤ ਦਾ ਵੱਡਾ ਕਦਮ ; ਪੰਚਾਇਤ ਵੱਲੋਂ ਮਤਾ ਪਾਸ; 10 ਹਜ਼ਾਰ ਦਾ ਹੋਵੇਗਾ ਜ਼ੁਰਮਾਨਾ

Sri Mukatsar Sahib News :ਨਸ਼ਿਆਂ ਦੀ ਲਗਾਤਾਰ ਵਧਦੀ ਸਮੱਸਿਆ ਤੋਂ ਤੰਗ ਆ ਕੇ, ਮੁਕਤਸਰ ਜ਼ਿਲ੍ਹੇ ਦੇ ਲੰਬੀ ਵਿਧਾਨ ਸਭਾ ਹਲਕੇ ਦੇ ਕਬਰਵਾਲਾ ਪਿੰਡ ਦੀ ਪੰਚਾਇਤ ਨੇ ਇੱਕ ਸਖ਼ਤ ਨਸ਼ਾ ਵਿਰੋਧੀ ਮਤਾ ਅਪਣਾਇਆ ਹੈ ਜਿਸ ਵਿੱਚ ਜ਼ਮਾਨਤ ਮੰਗਣ ਵਾਲੇ ਦੋਸ਼ੀ ਨਸ਼ਾ ਤਸਕਰਾਂ ਲਈ ਜ਼ਮਾਨਤ 'ਤੇ ਖੜ੍ਹੇ ਹੋਣ ਵਾਲੇ ਕਿਸੇ ਵੀ ਵਿਅਕਤੀ ਨੂੰ 10,000 ਰੁਪਏ ਦਾ ਜੁਰਮਾਨਾ ਸ਼ਾਮਲ ਹੈ।

10,000 ਰੁਪਏ ਦਾ ਜੁਰਮਾਨਾ ਸ਼ਾਮਲ 

ਹਲਕਾ ਲੰਬੀ ਦੇ ਪਿੰਡ ਕਬਰਵਾਲਾ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਫੜੇ ਗਏ ਮੁਲਜ਼ਮਾਂ ਦੀ ਜ਼ਮਾਨਤ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਜੁਰਮਾਨਾ ਕਰਨ ਦਾ ਫ਼ੈਸਲਾ ਕੀਤਾ ਹੈ। ਪਿੰਡ ਵਾਸੀਆਂ ਨੇ ਗੁਰਦੁਆਰੇ ਤੋਂ ਮੁਨਿਆਦੀ ਕਰਵਾ ਕੇ ਲੋਕਾਂ ਨੂੰ ਇਸ ਮੁਹਿੰਮ ਵਿੱਚ ਸਾਥ ਦੇਣ ਦੀ ਅਪੀਲ ਕੀਤੀ ਹੈ।

ਨਸ਼ਾ ਪੀੜਤਾਂ ਦੀ ਮਦਦ ਲਈ ਵਿਸ਼ੇਸ਼ ਕਮੇਟੀ

ਇਹ ਫ਼ੈਸਲਾ ਲਾਗੂ ਕਰਨ ਅਤੇ ਨਸ਼ਾ ਪੀੜਤਾਂ ਦੀ ਮਦਦ ਲਈ ਵਿਸ਼ੇਸ਼ ਕਮੇਟੀ ਵੀ ਬਣਾਈ ਗਈ ਹੈ। ਪਿੰਡ ਦੇ ਸਾਬਕਾ ਸਰਪੰਚ ਸਵਰਨ ਸਿੰਘ ਬੱਲ ਨੇ ਦੱਸਿਆ ਕਿ ਉਨ੍ਹਾਂ ਨੇ ਕਥਿਤ ਨਸ਼ਾ ਪੀੜਤਾਂ ਦੀ ਸੂਚੀ ਤਿਆਰ ਕੀਤੀ ਹੈ। ਕਮੇਟੀ ਮੈਂਬਰ ਇਨ੍ਹਾਂ ਨੌਜਵਾਨਾਂ ਦੇ ਘਰ ਜਾ ਕੇ ਉਨ੍ਹਾਂ ਨੂੰ ਨਸ਼ਾ ਛੱਡਣ ਲਈ ਪ੍ਰੇਰਿਤ ਕਰਨਗੇ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।

ਪੰਚਾਇਤ ਵੱਲੋਂ ਮਤਾ ਪਾਸ

ਦੱਸ ਦਈਏ ਕਿ ਪੰਚਾਇਤੀ ਵੱਲੋਂ ਮਤੇ ’ਚ ਕਿਹਾ ਗਿਆ ਹੈ ਕਿ ਜੇਕਰ ਕੋਈ ਵੀ ਨਸ਼ਾ ਵੇਚਦਾ ਹੈ ਤਾਂ ਉਸ ਮਗਰ ਨਹੀਂ ਜਾਇਆ ਜਾਵੇਗਾ। ਇਸ ਤੋਂ ਇਲਾਵਾ ਜੇਕਰ ਕੋਈ ਨਸ਼ੇ ਦਾ ਆਦੀ ਹੈ ਤਾਂ ਉਸਦਾ ਇਲਾਜ ਕਰਵਾਇਆ ਜਾਵੇਗਾ ਪਰ ਜੇਕਰ ਕੋਈ ਅਜਿਹੇ ਕਿਸੇ ਵੀ ਵਿਅਕਤੀ ਜ਼ਮਾਨਤ ਕਰਵਾਉਣ ਜਾਵੇਗਾ ਉਸ ਨੂੰ ਹਜ਼ਾਰ ਲਗਾਇਆ ਜਾਵੇਗਾ। ਨਾਲ ਹੀ ਪਿੰਡ ਦੇ ਸਰਪੰਚ ਨੇ ਕਿਹਾ ਹੈ ਕਿ ਪਿੰਡ ਦਾ ਪੂਰਾ ਸਹਿਯੋਗ ਮਿਲ ਰਿਹਾ ਹੈ ਸਾਰੀਆਂ ਪਾਰਟੀਆਂ ਦੇ ਮੋਹਤਵਾਰਾ ਨੇ ਫੈਸਲਾ ਕੀਤਾ ਹੈ ਕਿ ਪਿੰਡ ’ਚ ਨਸ਼ਾ ਖਤਮ ਕਰਨਾ ਮੁੱਖ ਮਕਸਦ ਹੈ। 

ਇਹ ਵੀ ਪੜ੍ਹੋ  : Punjab Maha Hartal Update : 27 August ਨੂੰ ਪੰਜਾਬ 'ਚ ਮਹਾ ਹੜਤਾਲ; ਬੱਸਾਂ, ਸੜਕਾਂ,ਰੇਲਵੇ,ਸਕੂਲ ਬੰਦ ਰਹਿਣਗੇ ਜਾਂ ਨਹੀਂ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK