Jyoti Malhotra News : ਪਾਕਿਸਤਾਨ ਚ ਮੇਰਾ ਵਿਆਹ ਕਰਵਾ ਦਿਓ ,ਜੋਤੀ ਦੀ ISI ਏਜੰਟ ਨਾਲ ਵਟਸਐਪ ਚੈਟ ਆਈ ਸਾਹਮਣੇ ; ਪਠਾਨਕੋਟ ਵੀ ਗਈ ਸੀ ਯੂਟਿਊਬਰ

Jyoti Malhotra News : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਹਿਸਾਰ ਦੀ ਯੂਟਿਊਬਰ ਜੋਤੀ ਮਲਹੋਤਰਾ ਦੀ ਪਾਕਿਸਤਾਨੀ ਖੁਫੀਆ ਏਜੰਸੀ ਦੇ ਅਧਿਕਾਰੀ ਨਾਲ ਇੱਕ ਹੋਰ ਵਟਸਐਪ ਚੈਟ ਸਾਹਮਣੇ ਆਈ ਹੈ। ਹਸਨ ਅਲੀ ਜੋਤੀ ਨੂੰ ਕਹਿੰਦਾ ਹੈ, "ਮੇਰੇ ਦੋਸਤ, ਮੇਰੇ ਦਿਲ ਤੋਂ ਦੁਆ ਨਿਕਲਦੀ ਜਾ ਕਿ ਤੁਸੀਂ ਹਮੇਸ਼ਾ ਖੁਸ਼ ਰਹੋ

By  Shanker Badra May 21st 2025 01:57 PM

Jyoti Malhotra News : ਪਾਕਿਸਤਾਨ ਲਈ ਜਾਸੂਸੀ ਕਰਨ ਦੇ ਸ਼ੱਕ ਵਿੱਚ ਗ੍ਰਿਫ਼ਤਾਰ ਹਿਸਾਰ ਦੀ ਯੂਟਿਊਬਰ ਜੋਤੀ ਮਲਹੋਤਰਾ ਦੀ ਪਾਕਿਸਤਾਨੀ ਖੁਫੀਆ ਏਜੰਸੀ ਦੇ ਅਧਿਕਾਰੀ ਨਾਲ ਇੱਕ ਹੋਰ ਵਟਸਐਪ ਚੈਟ ਸਾਹਮਣੇ ਆਈ ਹੈ। ਹਸਨ ਅਲੀ ਜੋਤੀ ਨੂੰ ਕਹਿੰਦਾ ਹੈ, "ਮੇਰੇ ਦੋਸਤ, ਮੇਰੇ ਦਿਲ ਤੋਂ ਦੁਆ ਨਿਕਲਦੀ ਜਾ ਕਿ ਤੁਸੀਂ ਹਮੇਸ਼ਾ ਖੁਸ਼ ਰਹੋ। ਆਪ ਹਮੇਸ਼ਾਂ ਹੱਸਦੇ ਖੇਡਦੇ ਰਹੋ, ਜ਼ਿੰਦਗੀ ਵਿੱਚ ਕਦੇ ਕੋਈ ਦੁੱਖ ਨਹੀਂ ਆਵੇਗਾ। ਇਸ 'ਤੇ ਜੋਤੀ ਨੇ ਹਸਨ ਨੂੰ ਹਾਸੀ ਵਾਲੇ ਇਮੋਜੀ ਨਾਲ ਕਿਹਾ, "ਮੇਰਾ ਵਿਆਹ ਪਾਕਿਸਤਾਨ ਵਿੱਚ ਕਰਵਾ ਦਿਓ।"

ਓਥੇ ਹੀ ਜੋਤੀ ਇੱਕ ਸਾਲ ਪਹਿਲਾਂ ਪਠਾਨਕੋਟ ਗਈ ਸੀ। ਹਾਲਾਂਕਿ, ਉਸਨੇ ਉੱਥੇ ਟ੍ਰੈਵਲਿੰਗ ਨਾਲ ਸਬੰਧਤ ਕੋਈ ਵੀਡੀਓ ਨਹੀਂ ਬਣਾਈ ਪਰ ਫੇਸਬੁੱਕ 'ਤੇ ਸਾਂਝੀ ਕੀਤੀ ਗਈ ਫੋਟੋ ਅਤੇ ਇੱਕ ਛੋਟੀ ਜਿਹੀ ਕਲਿੱਪ ਨਾਲ ਉਸਦੀ ਉੱਥੇ ਫੇਰੀ ਦਾ ਖੁਲਾਸਾ ਹੋ ਗਿਆ। ਜਿਸ ਤੋਂ ਬਾਅਦ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਅਤੇ ਖੁਫੀਆ ਬਿਊਰੋ (ਆਈਬੀ) ਦੀ ਟੀਮ ਉਸਨੂੰ ਮੰਗਲਵਾਰ (20 ਮਈ) ਨੂੰ ਪਠਾਨਕੋਟ ਲੈ ਕੇ ਗਈ।

ਐਨਆਈਏ ਨੇ ਉਨ੍ਹਾਂ ਦੀ ਪਠਾਨਕੋਟ ਫੇਰੀ ਨੂੰ ਸ਼ੱਕੀ ਮੰਨਿਆ ਹੈ। ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਉਹ ਇੱਥੇ ਆਰਮੀ ਛਾਉਣੀ ਅਤੇ ਏਅਰ ਬੇਸ ਦੀ ਰੇਕੀ ਕਰਨ ਦੇ ਮਕਸਦ ਨਾਲ ਆਈ ਸੀ। ਆਪ੍ਰੇਸ਼ਨ ਸਿੰਦੂਰ ਤੋਂ ਬਾਅਦ ਪਾਕਿਸਤਾਨੀ ਫੌਜ ਨੇ ਪਠਾਨਕੋਟ ਵਿੱਚ ਫੌਜ ਛਾਉਣੀ ਅਤੇ ਏਅਰਬੇਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਸੀ। ਇੱਥੇ 2016 ਵਿੱਚ ਵੀ ਹਮਲਾ ਹੋਇਆ ਸੀ।


Related Post