PTC News
Search
🔍 Search

Dev Deepawali : ਦੇਵ ਦੀਪਾਵਲੀ ਮੌਕੇ ਕਾਸ਼ੀ ਨੇ ਰਚਿਆ ਇਤਿਹਾਸ, 2100 ਡਰੋਨਾਂ ਰਾਹੀਂ ਅਸਮਾਨ ਵਿੱਚ ਦਿਖਾਇਆ ਸ਼ਿਵ ਤਾਂਡਵ

ਪਹਿਲੀ ਵਾਰ 51 ਘਾਟਾਂ 'ਤੇ ਸ਼ਾਨਦਾਰ ਮਹਾਂ ਆਰਤੀ

By  Jaswinder Kaur November 25th 2026 02:00 PM

Kashi creates history on Dev Deepawali :  ਇਸ ਦੇਵ ਦੀਪਾਵਲੀ 'ਤੇ ਕਾਸ਼ੀ ਵਿੱਚ ਪਹਿਲੀ ਵਾਰ 51 ਗੰਗਾ ਘਾਟਾਂ 'ਤੇ ਇੱਕੋ ਸਮੇਂ ਗੰਗਾ ਆਰਤੀ ਕੀਤੀ ਗਈ। ਮਾਂ ਗੰਗਾ ਦੀ ਪੂਜਾ ਕੀਤੀ ਗਈ। ਮੰਤਰਾਂ ਦਾ ਜਾਪ ਕੀਤਾ ਗਿਆ। ਪਹਿਲੀ ਵਾਰ ਅਸਮਾਨ ਵਿੱਚ ਇੱਕੋ ਸਮੇਂ 2100 ਡਰੋਨ ਉਡਾਏ ਗਏ। ਪਹਿਲੀ ਵਾਰ 8 ਇੰਚ ਦੇ ਵਿਸ਼ੇਸ਼ ਆਤਿਸ਼ਬਾਜ਼ੀ ਸ਼ੈਲ ਦਾ ਇਸਤੇਮਾਲ ਕੀਤਾ ਗਿਆ।  

ਕਾਸ਼ੀ ਦੇ 51 ਪ੍ਰਮੁੱਖ ਘਾਟਾਂ 'ਤੇ ਇੱਕੋ ਸਮੇਂ ਗੰਗਾ ਆਰਤੀ ਕੀਤੀ ਗਈ। ਆਦਿ ਕੇਸ਼ਵ ਘਾਟ ਤੋਂ ਲੈ ਕੇ ਸਾਮਨੇ ਘਾਟ ਤੱਕ ਗੰਗਾ ਦੇ ਅਰਧਚੰਦਰਾਕਾਰ ਦੇ ਕੰਢਿਆਂ 'ਤੇ ਆਰਤੀ ਦੌਰਾਨ ਸ਼ੰਖ, ਘੰਟੀਆਂ ਅਤੇ ਮੰਤਰਾਂ ਦੀ ਆਵਾਜ਼ ਨੇ ਮਾਹੌਲ ਨੂੰ ਸ਼ਰਧਾ ਨਾਲ ਭਰ ਦਿੱਤਾ। ਰਾਮ ਘਾਟ 'ਤੇ ਪਹਿਲੀ ਵਾਰ ਗੰਗਾ ਆਰਤੀ ਕੀਤੀ ਗਈ।

ਇਹ ਵੀ ਪੜ੍ਹੋ : 

ਗੁਰੂ ਕੀ ਵਡਾਲੀ ਕਤਲ ਕਾਂਡ; ਪੁਲਿਸ ਨੇ 6 ਘੰਟਿਆਂ 'ਚ ਮੁੱਠਭੇੜ ਦੌਰਾਨ ਫੜੇ ਮੁਲਜ਼ਮ, ਵਿਦੇਸ਼ੋਂ ਮਿਲੀ ਸੀ ਸੁਪਾਰੀ, ਬਟਾਲਾ ਦਾ ਇੱਕ ਸਰਪੰਚ ਸੀ ਨਿਸ਼ਾਨਾ

ਕਾਰਤਿਕ ਪੂਰਨਿਮਾ ਦੀ ਸ਼ਾਮ ਨੂੰ ਅੱਸੀ ਦਾ ਨਜ਼ਾਰਾ ਅਨੋਖਾ ਸੀ। ਘਾਟ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜੇ ਹੋਏ ਸਨ ਅਤੇ ਗੰਗਾ ਦੀਆਂ ਲਹਿਰਾਂ 'ਤੇ ਦੀਵੇ ਟਿਮਟਿਮਾਉਂਦੇ ਨਜਰ ਆ ਰਹੇ ਸਨ, ਜਿਵੇਂ ਉਹ ਗੰਗਾ ਦੇ ਗਲੇ ਵਿੱਚ ਹਾਰ ਹੋਣ। ਅੱਸੀ, ਤੁਲਸੀ, ਭਦੈਣੀ ਤੋਂ ਲੈ ਕੇ ਚੇਤਸਿੰਘ ਘਾਟ ਤੱਕ ਸਿਰਫ ਜਗਮਗਾਹਟ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਸੀ।

ਲੇਜ਼ਰ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਦੋਵਾਂ ਘਾਟਾਂ ਦੀ ਸਰਹੱਦ 'ਤੇ ਤਾਇਨਾਤ ਭੇਲੂਪੁਰ ਪੁਲਿਸ ਨੇ ਭੀੜ ਨੂੰ ਰੋਕ ਦਿੱਤਾ। ਦਸ਼ਾਸ਼ਵਮੇਧ ਘਾਟ 'ਤੇ ਗੰਗਾ ਸੇਵਾ ਨਿਧੀ ਵੱਲੋਂ ਇੱਕ ਵਿਸ਼ੇਸ਼ ਮਹਾਂ ਆਰਤੀ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਵਿੱਚ 21 ਪੁਜਾਰੀ ਅਤੇ 42 ਦੇਵ ਕੰਨਿਆਵਾਂ ਨੇ ਹਿੱਸਾ ਲਿਆ। ਦੇਵ ਕੰਨਿਆਵਾਂ ਨੇ ਰਿਧੀ ਅਤੇ ਸਿੱਧੀ ਦੇ ਰੂਪ ਪੇਸ਼ ਕੀਤੇ।

ਦੀਵਿਆਂ ਦੀ ਲਾਟ, ਵੈਦਿਕ ਮੰਤਰਾਂ ਦੇ ਜਾਪ, ਸ਼ੰਖ ਵਜਾਉਣ ਅਤੇ ਡਮਰੂ ਦੀ ਗੂੰਜਦੀ ਧੁਨੀ ਦੇ ਵਿਚਕਾਰ ਮਾਂ ਗੰਗਾ ਦੀ ਆਰਤੀ ਕੀਤੀ ਗਈ। ਕੇਂਦਰੀ ਦੇਵ ਦੀਪਾਵਲੀ ਮਹਾਸਭਾ ਦੇ ਅਨੁਸਾਰ ਇਸ ਸਾਲ ਕਾਸ਼ੀ ਦੇ 84 ਘਾਟਾਂ 'ਤੇ 200 ਕਮੇਟੀਆਂ ਦੁਆਰਾ ਦੀਵੇ ਜਗਾਉਣ ਦੇ ਪ੍ਰਬੰਧ ਕੀਤੇ ਗਏ ਸਨ।

ਇਸ ਵਾਰ ਇਹ ਦ੍ਰਿਸ਼ ਸਿਰਫ਼ ਗੰਗਾ ਦੇ ਘਾਟਾਂ ਤੱਕ ਸੀਮਤ ਨਹੀਂ ਸੀ, ਸਗੋਂ ਅਸਮਾਨ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਦਾ ਕੈਨਵਸ ਵੀ ਬਣ ਗਿਆ। ਪਹਿਲੀ ਵਾਰ ਚੇਤ ਸਿੰਘ ਘਾਟ ਦੇ ਸਾਹਮਣੇ ਗੰਗਾ ਦੇ ਪਾਰ ਰੇਤ 'ਤੇ 2100 ਮੇਡ ਇਨ ਇੰਡੀਆ ਡਰੋਨਾਂ ਨਾਲ ਇੱਕ ਸ਼ਾਨਦਾਰ ਸ਼ੋਅ ਆਯੋਜਿਤ ਕੀਤਾ ਗਿਆ। ਲਗਭਗ 10 ਮਿੰਟ ਤੱਕ ਚੱਲੇ ਇਸ ਪ੍ਰਦਰਸ਼ਨ ਵਿੱਚ ਡਰੋਨਾਂ ਨੇ ਇੱਕ ਤੋਂ ਬਾਅਦ ਇੱਕ 15 ਵੱਖ-ਵੱਖ ਆਕਾਰ ਬਣਾ ਕੇ ਸ਼ਰਧਾਲੂਆਂ ਅਤੇ ਸੈਲਾਨੀਆਂ ਨੂੰ ਰੋਮਾਂਚਿਤ ਕੀਤਾ।

ਅਸਮਾਨ ਵਿੱਚ ਭਗਵਾਨ ਸ਼ਿਵ ਦੀ ਮੂਰਤੀ ਪ੍ਰਗਟ ਹੋਈ ਅਤੇ ਕਿਤੇ ਸ਼ਿਵ ਦੇ ਤਾਂਡਵ ਅਤੇ ਮਾਂ ਗੰਗਾ ਦੇ ਧਰਤੀ 'ਤੇ ਉਤਰਨ ਦੇ ਦ੍ਰਿਸ਼ ਪੇਸ਼ ਕੀਤੇ ਗਏ। ਮਹੇਸ਼ਵਰ ਸੂਤਰ ਵੀ ਪੇਸ਼ ਕੀਤਾ ਗਿਆ। ਕਾਸ਼ੀ ਵਿਸ਼ਵਨਾਥ ਮੰਦਰ, ਮਾਂ ਵਿਸ਼ਾਲਾਕਸ਼ਮੀ ਅਤੇ ਬਾਬਾ ਕਾਲ ਭੈਰਵ ਦੀਆਂ ਮੂਰਤੀਆਂ ਨੂੰ ਅਸਮਾਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ। ਸੰਗੀਤ, ਹਿੰਦੀ ਵੌਇਸਓਵਰ ਅਤੇ 3D ਐਨੀਮੇਸ਼ਨ ਦੇ ਸੁਮੇਲ ਵਾਲੀ ਇਸ ਪੇਸ਼ਕਾਰੀ ਨੇ ਆਧੁਨਿਕ ਤਕਨਾਲੋਜੀ ਰਾਹੀਂ ਕਾਸ਼ੀ ਦੀ ਅਧਿਆਤਮਿਕ ਪਛਾਣ ਨੂੰ ਪ੍ਰਦਰਸ਼ਿਤ ਕੀਤਾ।

Related Post