Kedarnath Landslide News : ਕੇਦਾਰਨਾਥ ਪੈਦਲ ਰਸਤੇ ਤੇ ਵਾਪਰਿਆ ਵੱਡਾ ਹਾਦਸਾ, ਲੈਂਡਸਲਾਈਡ ਕਾਰਨ 2 ਲੋਕਾਂ ਦੀ ਮੌਤ, ਕਈ ਫਸੇ

ਇਹ ਹਾਦਸਾ ਕੇਦਾਰਨਾਥ ਧਾਮ ਯਾਤਰਾ ਮਾਰਗ 'ਤੇ ਜੰਗਲ ਚੱਟੀ ਇਲਾਕੇ ਵਿੱਚ ਵਾਪਰਿਆ, ਜਿਸ ਵਿੱਚ ਪਹਾੜੀ ਤੋਂ ਅਚਾਨਕ ਪੱਥਰ ਡਿੱਗਣ ਕਾਰਨ ਸ਼ਰਧਾਲੂ ਆਪਣੇ ਆਪ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਹੋਏ ਖੱਡ ਵਿੱਚ ਡਿੱਗ ਗਏ।

By  Aarti June 18th 2025 01:39 PM

Kedarnath Landslide News :  ਉਤਰਾਖੰਡ ਦੇ ਚਾਰ ਧਾਮਾਂ ਵਿੱਚੋਂ ਇੱਕ ਕੇਦਾਰਨਾਥ ਧਾਮ ਵਿਖੇ ਇੱਕ ਹੋਰ ਹਾਦਸਾ ਵਾਪਰਿਆ ਹੈ। ਕੇਦਾਰਨਾਥ ਮੰਦਰ ਵੱਲ ਜਾਣ ਵਾਲੇ ਟ੍ਰੈਕਿੰਗ ਰੂਟ 'ਤੇ ਪਹਾੜ ਤੋਂ ਅਚਾਨਕ ਡਿੱਗੇ ਮਲਬੇ ਦੀ ਲਪੇਟ ਵਿੱਚ ਆਉਣ ਨਾਲ 2 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 3 ਹੋਰ ਗੰਭੀਰ ਜ਼ਖਮੀ ਹੋ ਗਏ ਹਨ।

ਦੱਸ ਦਈਏ ਕਿ ਇਹ ਹਾਦਸਾ ਜੰਗਲ ਚੱਟੀ ਖੇਤਰ ਵਿੱਚ ਖੰਭੇ ਨੰਬਰ 153 ਦੇ ਨੇੜੇ ਵਾਪਰਿਆ, ਜਿੱਥੇ ਮਲਬਾ ਡਿੱਗਣ ਕਾਰਨ 15 ਜੂਨ ਨੂੰ ਯਾਤਰਾ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ ਸੀ।

ਫਿਲਹਾਲ ਮੌਕੇ 'ਤੇ ਬਚਾਅ ਕਾਰਜ ਜਾਰੀ ਹੈ। ਇਸ ਸੀਜ਼ਨ ਦੇ ਸ਼ੁਰੂ ਵਿੱਚ, ਕੇਦਾਰਨਾਥ ਧਾਮ ਯਾਤਰਾ ਵਿੱਚ ਦੋ ਵਾਰ ਹੈਲੀਕਾਪਟਰ ਹਾਦਸਾਗ੍ਰਸਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ ਇੱਕ ਵਿੱਚ 5 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ : Bulandshahr ’ਚ ਵਾਪਰਿਆ ਦਰਦਨਾਕ ਹਾਦਸਾ; ਪੁੱਲ ਨਾਲ ਟਕਰਾਉਣ ਕਾਰਨ ਕਾਰ ਨੂੰ ਲੱਗੀ ਅੱਗ, 5 ਲੋਕ ਜ਼ਿੰਦਾ ਸੜੇ

Related Post