PTC News
Search

Punjab Police : ਪੰਜਾਬ ਪੁਲਿਸ ਦਾ ਮੁਲਾਜ਼ਮ ਹੈਰੋਇਨ ਸਮੇਤ ਗ੍ਰਿਫ਼ਤਾਰ; ਖੰਨਾ ਚ ਡਿਊਟੀ ਦੌਰਾਨ ਫੜਿਆ

Khanna Police : ਪੰਜਾਬ 'ਚ ਕਿਵੇਂ ਰੁਕੇਗਾ ਨਸ਼ਾ ? ਇਹ ਸਵਾਲ ਇੱਕ ਵਾਰ ਉਦੋਂ ਮੁੜ ਖੜਾ ਹੋ ਗਿਆ, ਜਦੋਂ ਖੰਨਾ 'ਚ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਡਿਊਟੀ ਦੌਰਾਨ ਨਸ਼ੇ ਨਾਲ ਫੜਿਆ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਅਰੰਭ ਦਿੱਤੀ ਹੈ।

By  KRISHAN KUMAR SHARMA October 5th 2026 04:09 PM -- Updated: October 5th 2026 04:15 PM

Khanna Police : ਪੰਜਾਬ 'ਚ ਕਿਵੇਂ ਰੁਕੇਗਾ ਨਸ਼ਾ ? ਇਹ ਸਵਾਲ ਇੱਕ ਵਾਰ ਉਦੋਂ ਮੁੜ ਖੜਾ ਹੋ ਗਿਆ, ਜਦੋਂ ਖੰਨਾ 'ਚ ਪੰਜਾਬ ਪੁਲਿਸ ਦਾ ਇੱਕ ਮੁਲਾਜ਼ਮ ਡਿਊਟੀ ਦੌਰਾਨ ਨਸ਼ੇ ਨਾਲ ਫੜਿਆ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਕਾਰਵਾਈ ਅਰੰਭ ਦਿੱਤੀ ਹੈ।

ਪੁਲਿਸ ਨੇ ਕਾਰਵਾਈ ਦੌਰਾਨ ਦੋ ਮੁਲਾਜ਼ਮਾਂ ਨੂੰ ਫੜਿਆ ਹੈ, ਇੱਕ ਸਿਪਾਹੀ ਅਤੇ ਇੱਕ ਹੋਮਗਾਰਡ ਜਵਾਨ, ਜਿਨ੍ਹਾਂ ਖਿਲਾਫ਼ ਕਾਰਵਾਈ ਕਰਦੇ ਹੋਏ ਵਿਭਾਗ ਨੇ ਸਸਪੈਂਡ ਕਰ ਦਿੱਤਾ ਹੈ।

SIR Form 6 Row : ਸੁਪਰੀਮ ਕੋਰਟ ਨੇ ਸੋਧੇ ਫਾਰਮ 6 ਨੂੰ ਮਨਜੂਰੀ ਨਹੀਂ ਦਿੱਤੀ; CJI ਨੇ ਕੀਤਾ ਸਪੱਸ਼ਟ, ਜਾਣੋ ਕੀ ਹੈ ਵਿਵਾਦ ?

ਪੁਲਿਸ ਅਧਿਕਾਰੀਆਂ ਅਨੁਸਾਰ, ਪੁਲਿਸ ਕਰਮਚਾਰੀਆਂ ਦੇ ਨਸ਼ਾ ਤਸਕਰਾਂ ਨਾਲ ਸਬੰਧਾਂ ਬਾਰੇ ਸੂਚਨਾ ਮਿਲੀ ਸੀ। ਪੁਲਿਸ ਨੇ ਜਾਲ ਵਿਛਾਇਆ ਅਤੇ ਆਪਣੇ ਹੀ ਕਾਂਸਟੇਬਲ ਨੂੰ 10 ਗ੍ਰਾਮ ਹੈਰੋਇਨ (ਚਿੱਟਾ) ਸਮੇਤ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ।

ਹੈਰੋਇਨ ਦੇ ਕਾਰੋਬਾਰ ਵਿੱਚ ਵੀ ਸ਼ਾਮਲ ਸੀ ਮੁਲਜ਼ਮ ਕਾਂਸਟੇਬਲ

ਗ੍ਰਿਫਤਾਰ ਕਾਂਸਟੇਬਲ ਅਰੁਣ ਸ਼ਰਮਾ ਖੰਨਾ ਵਿੱਚ ਤਾਇਨਾਤ ਹੈ। ਇਹ ਗੱਲ ਸਾਹਮਣੇ ਆਈ ਹੈ ਕਿ ਅਰੁਣ ਸ਼ਰਮਾ ਨਾ ਸਿਰਫ਼ ਖੁਦ ਲੰਬੇ ਸਮੇਂ ਤੋਂ ਨਸ਼ੇ ਦਾ ਸੇਵਨ ਕਰਦਾ ਰਿਹਾ ਹੈ, ਸਗੋਂ ਹੈਰੋਇਨ ਦੇ ਕਾਰੋਬਾਰ ਵਿੱਚ ਵੀ ਸ਼ਾਮਲ ਹੈ। ਦੋਸ਼ੀ ਕਾਂਸਟੇਬਲ ਖ਼ਿਲਾਫ਼ ਸਿਟੀ-2 ਥਾਣਾ ਖੰਨਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਪੁਲਿਸ ਉਸ ਦੇ ਡਰੱਗ ਸਪਲਾਈ ਨੈੱਟਵਰਕ ਅਤੇ ਪਿਛਲੇ-ਅੱਗੇ ਸਬੰਧਾਂ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।

ਇੱਕ ਹੋਮ ਗਾਰਡ ਜਵਾਨ ਡਿਊਟੀ ਦੌਰਾਨ ਨਸ਼ੇ 'ਚ ਮਿਲਿਆ

ਇੱਕ ਹੋਰ ਕਾਰਵਾਈ ਵਿੱਚ, ਖੰਨਾ ਪੁਲਿਸ ਨੇ ਡਿਊਟੀ ਦੌਰਾਨ ਹੋਮ ਗਾਰਡ ਕਾਂਸਟੇਬਲ ਪ੍ਰਿੰਸ ਨੂੰ ਨਸ਼ੇ ਦੀ ਹਾਲਤ ਵਿੱਚ ਫੜਿਆ। ਸ਼ੱਕ ਹੋਣ 'ਤੇ, ਉਸਨੂੰ ਡੋਪ ਟੈਸਟ ਲਈ ਸਿਵਲ ਹਸਪਤਾਲ ਖੰਨਾ ਲਿਜਾਇਆ ਗਿਆ, ਜਿਸਦੀ ਰਿਪੋਰਟ ਪੌਜ਼ੀਟਿਵ ਪਾਈ ਗਈ। ਪੁਲਿਸ ਨੇ ਤੁਰੰਤ ਹੋਮ ਗਾਰਡ ਕਾਂਸਟੇਬਲ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਅਤੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਇਹ ਵੀ ਪੜ੍ਹੋ...

'ਸਰਕਾਰ ਜੋ ਕਰ ਰਹੀ, ਸਿੱਧੇ ਤੌਰ 'ਤੇ ਕੋਰਟ ਦੇ ਹੁਕਮਾਂ ਦੀ ਉਲੰਘਣਾ ਦਾ ਮਾਮਲਾ', DA ਮਾਮਲੇ 'ਚ ਹਾਈਕੋਰਟ ਦਾ ਵੱਡਾ ਫ਼ੈਸਲਾ

Related Post