Mon, Nov 23, 2026
Whatsapp

Mansa : ਪਰਵਿੰਦਰ ਸਿੰਘ ਝੋਟਾ ਕਤਲ ਕੇਸ; ਕੈਮਿਸਟਾਂ ਨੇ ਵਾਪਸ ਭੇਜਿਆ ਸਟਾਕ, ਮਰੀਜ਼ ਹੋ ਰਹੇ ਖੱਜਲ

Parvinder Jhota murder case : ਮਾਨਸਾ 'ਚ ਦਵਾਈਆਂ ਪਰੀ ਗੇਮਬਲਿਨ, ਦਿਮਾਗੀ ਦਵਾਈ ਹੈਬਿਟ-ਫਾਰਮਿੰਗ, ਦਵਾਈਆਂ ਨਹੀਂ ਮਿਲ ਰਹੀਆਂ ਹਨ। ਪਿਛਲੇ ਇੱਕ ਮਹੀਨੇ ਤੋਂ ਪੰਜਾਬ ਭਰ ਦੇ ਕੈਮਿਸਟਾਂ ਨੇ ਇਨ੍ਹਾਂ ਦਵਾਈਆਂ ਦਾ ਸਟੋਕ ਰੱਖਣਾ ਬੰਦ ਕਰ ਦਿਤਾ ਹੈ।

Reported by:  PTC News Desk  Edited by:  KRISHAN KUMAR SHARMA -- November 23rd 2026 02:10 PM
Mansa : ਪਰਵਿੰਦਰ ਸਿੰਘ ਝੋਟਾ ਕਤਲ ਕੇਸ; ਕੈਮਿਸਟਾਂ ਨੇ ਵਾਪਸ ਭੇਜਿਆ ਸਟਾਕ, ਮਰੀਜ਼ ਹੋ ਰਹੇ ਖੱਜਲ

Mansa : ਪਰਵਿੰਦਰ ਸਿੰਘ ਝੋਟਾ ਕਤਲ ਕੇਸ; ਕੈਮਿਸਟਾਂ ਨੇ ਵਾਪਸ ਭੇਜਿਆ ਸਟਾਕ, ਮਰੀਜ਼ ਹੋ ਰਹੇ ਖੱਜਲ

Mansa News : ਪਿਛਲੇ ਮਹੀਨਿਆਂ ਵਿੱਚ ਮਾਨਸਾ ਵਿਖੇ ਇਕ ਨਸ਼ਾ ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ਝੋਟੇ ਦਾ ਕਤਲ (Parvinder Jhota murder case) ਇੱਕ ਕੈਮਿਸਟ ਦੁਕਾਨਦਾਰ ਵੱਲੋਂ ਗੋਲੀ ਮਾਰ ਕਰ ਕਰ ਦਿਤਾ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਦੇ ਕੈਮਿਸਟਾਂ (ਦਵਾਈ ਵਿਕਰੇਤਾਵਾਂ) ਤੇ ਪੁਲਿਸ ਨੇ ਕਈ ਕਾਰਵਾਈਆਂ ਕੀਤੀਆਂ ਅਤੇ ਸਖਤੀ ਦਿਖਾਈ। ਇਸ ਤੋਂ ਬਾਅਦ ਹੁਣ ਕੈਮਿਸਟਾਂ (ਦਵਾਈ ਵਿਕਰੇਤਾਵਾਂ) ਨੇ ਕਈ ਨਿਊਰੋ ਨਾਲ ਜੁੜਿਆ ਦਵਾਈਆਂ ਦਾ ਸਟੋਕ ਆਪਣੀਆਂ ਦੁਕਾਨਾਂ ਦੇ ਵਿੱਚ ਰੱਖਣਾ ਬੰਦ ਕਰ ਦਿੱਤਾ, ਜਿਸ ਨਾਲ ਮਾਨਸਿਕ ਰੋਗਾਂ ਦੇ ਮਰੀਜ਼ ਨਿਊਰੋਪੈਥੀ ਦੇ ਮਰੀਜ਼ ਅਤੇ ਰੀਡ ਦੀ ਹੱਡੀ ਵਰਗੀ ਬਿਮਾਰੀ ਦੇ ਨਾਲ ਜੂਝ ਰਹੇ ਕਈ ਮਰੀਜ਼ਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।

ਇਹ ਵੀ ਪੜ੍ਹੋ... 'ਆਪ' ਵਿਧਾਇਕਾ ਅਮਨਦੀਪ ਕੌਰ 'ਤੇ ਈਡੀ ਦਾ ਸ਼ਿਕੰਜਾ ! MLA Laddi ਢੋਸ ਸਮੇਤ 10 ਜਣਿਆਂ ਨੂੰ ਭੇਜੇ ਸੰਮਨ

ਮੈਡੀਕਲ ਸਟੋਰਾਂ 'ਤੇ ਪਰੀ ਗੇਮਬਲਿਨ, ਦਿਮਾਗੀ ਦਵਾਈ ਹੈਬਿਟ-ਫਾਰਮਿੰਗ, ਦਵਾਈਆਂ ਨਹੀਂ ਮਿਲ ਰਹੀਆਂ ਪਿਛਲੇ ਇੱਕ ਮਹੀਨੇ ਤੋਂ ਪੰਜਾਬ ਭਰ ਦੇ ਕੈਮਿਸਟਾਂ ਨੇ ਇਨ੍ਹਾਂ ਦਵਾਈਆਂ ਦਾ ਸਟੋਕ ਰੱਖਣਾ ਬੰਦ ਕਰ ਦਿੱਤਾ ਹੈ।

ਪਰਵਿੰਦਰ ਸਿੰਘ ਝੋਟੇ ਦੇ ਕਤਲ ਮਾਮਲੇ ਤੋਂ ਬਾਅਦ ਪੁਲਸੀਆ ਕਾਰਵਾਈ ਲਗਾਤਾਰ ਮੈਡੀਕਲ ਸਟੋਰਾਂ ਤੇ ਹੋ ਰਹੀ ਹੈ, ਜਿਸ ਤੋਂ ਬਾਅਦ ਕੈਮਿਸਟ ਐਸੋਸੀਏਸ਼ਨ (Chemist Association) ਦੇ ਜਨਰਲ ਸਕੱਤਰ ਜੀਐਸ ਚਾਵਲਾ ਦਾ ਆਖਣਾ ਹੈ ਕਿ ਲਗਾਤਾਰ ਦਵਾਈਆਂ ਦੀ ਦੁਕਾਨਾਂ ਤੇ ਪੁਲਿਸ ਜਾਂ ਕਾਰਵਾਈ ਹੋ ਰਹੀ ਹੈ ਇਸੇ ਕਰਕੇ ਇਹਨਾਂ ਦਵਾਈਆਂ ਦਾ ਸਟੋਕ ਰੱਖਣਾ ਬਿਲਕੁਲ ਬੰਦ ਕਰਤਾ। ਇਸਤੋਂ ਇਲਾਵਾ, ਜਿਹੜਾ ਸਟਾਕ ਪਿਆ ਵੀ ਸੀ, ਉਸ ਨੂੰ ਵੀ ਅਸੀਂ ਵਾਪਸ ਭੇਜ, ਕਿਉਂਕਿ ਸਰਕਾਰ ਤੇ ਪੰਜਾਬ ਪੁਲਿਸ ਨੇ ਪੰਜਾਬ ਦੇ ਕੈਮਿਸਟਾਂ ਨੂੰ ਇੰਨਾ ਬਦਨਾਮ ਕੀਤਾ, ਕੀ ਹੁਣ ਅਜਿਹੀਆਂ ਦਵਾਈਆਂ ਆਪਣੀ ਦੁਕਾਨ 'ਤੇ ਰੱਖਣ ਤੇ ਵੀ ਡਰ ਲੱਗਦਾ।

ਇਹ ਵੀ ਪੜ੍ਹੋ... ਪਤੀ ਤੋਂ 6 ਸਾਲ ਬਾਅਦ ਵੱਖ ਹੋ ਰਹੀ ਹਰਿਆਣਵੀ ਡਾਂਸਰ ਸਪਨਾ, ਪੋਸਟ ਹੋ ਰਹੀ ਵਾਇਰਲ

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK