Punjab News : ਲੁਧਿਆਣਾ ਦੇ ਹਸਪਤਾਲ ਚ ਮੌਤ ਤੋਂ ਬਾਅਦ 22 ਸਾਲਾ ਕੁੜੀ ਦੀ ਕਿਡਨੀ ਹੋਈ ਗਾਇਬ, ਹਾਈਕੋਰਟ ਨੇ ਦਿੱਤੇ ਜਾਂਚ ਦੇ ਹੁਕਮ

Punjab News : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਲੁਧਿਆਣਾ ਦੇ ਐੱਚਐੱਮਸੀ ਹਸਪਤਾਲ 'ਚ ਮੌਤ ਤੋਂ ਬਾਅਦ ਇੱਕ 22 ਸਾਲਾ ਕੁੜੀ ਦੀ ਖੱਬੀ ਕਿਡਨੀ ਦੇ ਗਾਇਬ ਹੋਣ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹਾਈਕੋਰਟ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਲੋੜ ਪੈਣ 'ਤੇ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਬਣਾਉਣ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ

By  Shanker Badra July 17th 2025 04:01 PM

Punjab News : ਡਾਕਟਰਾਂ ਨੂੰ ਲੋਕ ਭਗਵਾਨ ਦਾ ਅਵਤਾਰ ਮੰਨਦੇ ਹਨ ਪਰ ਕਈ ਵਾਰ ਇਸ ਤਰ੍ਹਾਂ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਕਿ ਲੋਕ ਹਿੱਲ ਜਾਂਦੇ ਹਨ ਅਤੇ ਨਜ਼ਰੀਆ ਬਦਲਣ ਨੂੰ ਮਜ਼ਬੂਰ ਹੋ ਜਾਂਦੇ ਹਨ। ਘਟਨਾ ਲੁਧਿਆਣਾ ਤੋਂ ਸਾਹਮਣੇ ਆਈ ਹੈ, ਜਿੱਥੇ ਕੋਰੋਨਾ ਸਮੇਂ ਹਸਪਤਾਲ 'ਚ ਦਾਖਲ  22 ਸਾਲਾ ਲੜਕੀ ਦੀ ਮੌਤ ਤੋਂ ਬਾਅਦ ਕਿਡਨੀ ਗਾਇਬ ਹੋ ਗਈ ਸੀ ਅਤੇ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਜਾਂਚ ਦੇ ਹੁਕਮ ਦਿੱਤੇ ਹਨ।     

ਹਾਈਕੋਰਟ ਨੇ ਲੁਧਿਆਣਾ ਦੇ ਐੱਚਐੱਮਸੀ ਹਸਪਤਾਲ 'ਚ ਮੌਤ ਤੋਂ ਬਾਅਦ ਇੱਕ 22 ਸਾਲਾ ਕੁੜੀ ਦੀ ਖੱਬੀ ਕਿਡਨੀ ਦੇ ਗਾਇਬ ਹੋਣ ਦੀ ਜਾਂਚ ਕਰਨ ਦੇ ਹੁਕਮ ਜਾਰੀ ਕੀਤੇ ਹਨ। ਹਾਈਕੋਰਟ ਨੇ ਲੁਧਿਆਣਾ ਪੁਲਿਸ ਕਮਿਸ਼ਨਰ ਨੂੰ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਹਨ ਅਤੇ ਲੋੜ ਪੈਣ 'ਤੇ ਐਸਆਈਟੀ (ਵਿਸ਼ੇਸ਼ ਜਾਂਚ ਟੀਮ) ਬਣਾਉਣ ਦੇ ਹੁਕਮ ਦਿੱਤੇ ਹਨ। ਇਸ ਮਾਮਲੇ ਵਿੱਚ ਅਗਲੀ ਸੁਣਵਾਈ 30 ਸਤੰਬਰ ਨੂੰ ਹੋਵੇਗੀ।

ਜਸਟਿਸ ਕੁਲਦੀਪ ਤਿਵਾੜੀ ਦੀ ਅਗਵਾਈ ਵਾਲੇ ਬੈਂਚ ਨੇ ਕਿਹਾ, "ਪਹਿਲੀ ਨਜ਼ਰੇ ਇਹ ਸਪੱਸ਼ਟ ਹੈ ਕਿ ਮ੍ਰਿਤਕਾ ਦੀ ਗਾਇਬ ਹੋਈ ਕਿਡਨੀ ‘ਤੇ ਮੈਡੀਕਲ ਰਿਪੋਰਟ ਪੂਰੀ ਤਰ੍ਹਾਂ ਚੁੱਪ ਹੈ। ਇਸ ਤੋਂ ਇਲਾਵਾ ਇਸ ਵਿਸ਼ੇ 'ਤੇ ਕਿਸੇ ਮਾਹਰ ਦੀ ਰਾਏ ਲੈਣ ਲਈ ਹਾਈ ਕੋਰਟ ਦੇ ਸਾਹਮਣੇ ਕੋਈ ਦਸਤਾਵੇਜ਼ ਪੇਸ਼ ਨਹੀਂ ਕੀਤਾ ਗਿਆ ਹੈ। ਅਦਾਲਤ ਨੇ ਕਿਹਾ ਕਿ ਇਸ ਗੁੰਮ ਕਿਡਨੀ ਦੇ ਪਿੱਛੇ ਸੱਚਾਈ ਅਜੇ ਵੀ ਰਹੱਸ ਬਣੀ ਹੋਈ ਹੈ, ਜਿਸਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। 

ਜਾਣਕਾਰੀ ਅਨੁਸਾਰ ਇਹ ਪਟੀਸ਼ਨ ਮੰਗਤ ਰਾਮ ਸ਼ਰਮਾ ਦੁਆਰਾ ਦਾਇਰ ਕੀਤੀ ਗਈ ਸੀ। ਜਿਸ ਦੀ ਬੇਟੀ ਤਾਨਿਆ ਸ਼ਰਮਾ ਨੂੰ 1 ਜੂਨ 2021 ਨੂੰ ਸਰਜਰੀ ਲਈ ਐਚਐਮਸੀ ਹਸਪਤਾਲ ਲੁਧਿਆਣਾ ਵਿੱਚ ਦਾਖਲ ਕਰਵਾਇਆ ਗਿਆ ਸੀ। 2 ਜੂਨ ਨੂੰ ਡਾ. ਵਿਓਮ ਭਾਰਗਵ (ਰੀੜ੍ਹ ਦੀ ਹੱਡੀ ਦੇ ਸਰਜਨ) ਅਤੇ ਹੋਰ ਡਾਕਟਰਾਂ ਦੀ ਇੱਕ ਟੀਮ ਨੇ ਸਰਜਰੀ ਕੀਤੀ। 7 ਜੂਨ ਨੂੰ ਦੂਜੀ ਸਰਜਰੀ ਵੀ ਕੀਤੀ ਗਈ ਪਰ ਲੜਕੀ ਦੀ ਹਾਲਤ ਵਿਗੜਦੀ ਰਹੀ ਅਤੇ 16 ਜੂਨ 2021 ਨੂੰ ਉਸਦੀ ਮੌਤ ਹੋ ਗਈ। 

ਸ਼ਿਕਾਇਤਕਰਤਾ (ਪਿਤਾ) ਦੀ ਰਿਪੋਰਟ 'ਤੇ ਪੁਲਿਸ ਨੇ ਪੋਸਟਮਾਰਟਮ ਕੀਤਾ। ਜਿਸ ਵਿੱਚ ਹੈਰਾਨ ਕਰਨ ਵਾਲਾ ਤੱਥ ਸਾਹਮਣੇ ਆਇਆ ਕਿ ਮ੍ਰਿਤਕਾ ਦੀ ਖੱਬੀ ਕਿਡਨੀ ਗਾਇਬ ਸੀ। ਇਸ ਆਧਾਰ 'ਤੇ ਪਟੀਸ਼ਨਕਰਤਾ ਪਿਤਾ ਨੂੰ ਡਾਕਟਰੀ ਲਾਪਰਵਾਹੀ ਦਾ ਸ਼ੱਕ ਹੋਇਆ ਅਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ  'ਚ ਪਟੀਸ਼ਨ ਦਾਇਰ ਕੀਤੀ ਗਈ।

ਸੁਣਵਾਈ ਸੁਣਵਾਈ ਦੌਰਾਨ ਅਦਾਲਤ ਨੇ ਇਹ ਟਿੱਪਣੀਆਂ ਕੀਤੀਆਂ ਕਿ ਮੈਡੀਕਲ ਬੋਰਡ ਨੇ ਮੌਤ ਦੇ ਸੰਭਾਵਿਤ ਕਾਰਨ ਦੱਸੇ ਹਨ ਪਰ ਡਾਕਟਰਾਂ ਦੁਆਰਾ ਕੀਤੀ ਗਈ ਸੰਭਾਵਿਤ ਲਾਪਰਵਾਹੀ ਬਾਰੇ ਕੋਈ ਸਪੱਸ਼ਟ ਸਿੱਟਾ ਨਹੀਂ ਦਿੱਤਾ ਹੈ। ਪੋਸਟਮਾਰਟਮ ਰਿਪੋਰਟ ਵਿੱਚ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ ਖੱਬਾ ਗੁਰਦਾ ਨਹੀਂ ਮਿਲਿਆ। ਮੈਡੀਕਲ ਰਿਕਾਰਡ ਵਿੱਚ ਇਸ ਗੰਭੀਰ ਮੁੱਦੇ 'ਤੇ ਕੋਈ ਮਾਹਰ ਰਿਪੋਰਟ ਜਾਂ ਜਾਂਚ ਨਹੀਂ ਕੀਤੀ ਗਈ ਹੈ।

Related Post