Rule Change From May 1: ਅੱਜ ਤੋਂ ਬਦਲ ਗਏ ਹਨ ਇਹ ਨਿਯਮ, ਜਾਣੋ ਤੁਹਾਡੇ ’ਤੇ ਕੀ ਪਵੇਗਾ ਅਸਰ !

ਹਰ ਮਹੀਨੇ ਦੀ ਪਹਿਲੀ ਤਰੀਕ ਵਾਂਗ 1 ਮਈ ਤੋਂ ਕਈ ਵੱਡੇ ਬਦਲਾਅ ਹੋ ਰਹੇ ਹਨ। ਜਿਸਦਾ ਸਿੱਧਾ ਸਿੱਧਾ ਅਸਰ ਲੋਕਾਂ ਦੀ ਜੇਬਾਂ ਅਤੇ ਉਨ੍ਹਾਂ ’ਤੇ ਪੈਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਇਨ੍ਹਾਂ ਬਦਲਾਵਾਂ ਬਾਰੇ...

By  Aarti May 1st 2023 11:51 AM

Rule Change From May 1: ਹਰ ਮਹੀਨੇ ਦੀ ਪਹਿਲੀ ਤਰੀਕ ਵਾਂਗ 1 ਮਈ ਤੋਂ ਕਈ ਵੱਡੇ ਬਦਲਾਅ ਹੋ ਰਹੇ ਹਨ। ਜਿਸਦਾ ਸਿੱਧਾ ਸਿੱਧਾ ਅਸਰ ਲੋਕਾਂ ਦੀ ਜੇਬਾਂ ਅਤੇ ਉਨ੍ਹਾਂ ’ਤੇ ਪੈਂਦਾ ਹੈ। ਅਜਿਹੇ 'ਚ ਤੁਹਾਨੂੰ ਇਨ੍ਹਾਂ ਨਿਯਮਾਂ ਨੂੰ ਜਾਣ ਲੈਣਾ ਚਾਹੀਦਾ ਹੈ, ਨਹੀਂ ਤਾਂ ਤੁਹਾਨੂੰ ਵੱਡਾ ਨੁਕਸਾਨ ਹੋ ਸਕਦਾ ਹੈ। ਦੱਸ ਦਈਏ ਕਿ ਪੀਐਨਐਬ ਏਟੀਐਮ ਚਾਰਜ ਤੋਂ ਲੈ ਕੇ ਜੀਐਸਟੀ ਨਿਯਮਾਂ ਅਤੇ ਮੈਟਰੋ ਡਿਸਕਾਉਂਟ ਤੱਕ ਸਮੇਤ ਵੱਡੇ ਬਦਲਾਅ ਹੋ ਰਹੇ ਹਨ।

ਵਪਾਰਕ ਐਲਪੀਜੀ ਗੈਸ ਸਿਲੰਡਰ ਦੀ ਕੀਮਤ

1 ਮਈ ਨੂੰ ਤੇਲ ਕੰਪਨੀਆਂ ਵੱਲੋਂ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ 171.50 ਰੁਪਏ ਦੀ ਕਟੌਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਦਿੱਲੀ ਵਿੱਚ 19 ਕਿਲੋ ਦਾ ਵਪਾਰਕ ਐਲਪੀਜੀ ਸਿਲੰਡਰ 1856.50 ਰੁਪਏ ਵਿੱਚ ਉਪਲਬਧ ਹੈ। ਹਾਲਾਂਕਿ ਘਰੇਲੂ ਸਿਲੰਡਰ ਦੀ ਕੀਮਤ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ ਅਤੇ ਕੀਮਤਾਂ ਪਹਿਲਾਂ ਵਾਂਗ ਹੀ ਬਰਕਰਾਰ ਹਨ। ਇਸ ਤੋਂ ਪਹਿਲਾਂ ਅਪ੍ਰੈਲ 'ਚ ਵੀ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 'ਚ ਕਰੀਬ 92 ਰੁਪਏ ਦੀ ਕਟੌਤੀ ਕੀਤੀ ਗਈ ਸੀ।

ਜੀਐਸਟੀ ਦਾ ਬਦਲ ਰਿਹਾ ਇਹ ਨਿਯਮ

ਦੱਸ ਦਈਏ ਕਿ 100 ਕਰੋੜ ਤੋਂ ਵੱਧ ਟਰਨਓਵਰ ਵਾਲੇ ਕਾਰੋਬਾਰੀ ਨੂੰ ਸੱਤ ਦਿਨਾਂ ਦੇ ਅੰਦਰ ਇਨਵੌਇਸ ਰਜਿਸਟ੍ਰੇਸ਼ਨ ਪੋਰਟਲ (IRP) 'ਤੇ ਆਪਣੇ ਜੀਐਸਟੀ ਲੈਣ-ਦੇਣ ਦੀ ਰਸੀਦ ਅਪਲੋਡ ਕਰਨੀ ਹੋਵੇਗੀ। ਜੇਕਰ ਅਪਲੋਡ ਨਹੀਂ ਹੁੰਦਾ ਹੈ ਤਾਂ ਜੁਰਮਾਨਾ ਭਰਨਾ ਪਵੇਗਾ।

ATM ਤੋਂ ਲੈਣ-ਦੇਣ

ਇਸ ਤੋਂ ਇਲਾਵਾ ਪੰਜਾਬ ਨੈਸ਼ਨਲ ਬੈਂਕ ਵੱਲੋਂ ਏਟੀਐਮ ਲੈਣ-ਦੇਣ ਨੂੰ ਲੈ ਕੇ ਨਵਾਂ ਨਿਯਮ ਲਾਗੂ ਕੀਤਾ ਗਿਆ ਹੈ। ਇਸ ਦੇ ਲਾਗੂ ਹੋਣ ਤੋਂ ਬਾਅਦ ਜੇਕਰ ਤੁਹਾਡੇ ਖਾਤੇ ਵਿੱਚ ਪੈਸੇ ਨਹੀਂ ਹਨ ਅਤੇ ਤੁਸੀਂ ਏਟੀਐਮ ਤੋਂ ਪੈਸੇ ਕਢਵਾ ਲੈਂਦੇ ਹੋ ਅਤੇ ਲੈਣ-ਦੇਣ ਅਸਫਲ ਹੋ ਜਾਂਦਾ ਹੈ। ਇਸ ਲਈ ਬੈਂਕ ਵਾਲੇ ਪਾਸਿਓਂ 10 ਰੁਪਏ GST ​​ਲਿਆ ਜਾਵੇਗਾ।

ਅਣਚਾਹੇ ਕਾਲ-ਮੈਸੇਜ ਹੁਣ ਨਹੀਂ ਆਉਣਗੇ

ਨਾਲ ਹੀ ਦੇਸ਼ ਦੇ ਸਾਰੇ ਤਿੰਨ ਪ੍ਰਮੁੱਖ ਨੈੱਟਵਰਕ ਸੇਵਾ ਪ੍ਰਦਾਤਾ, ਜੀਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਨੇ ਸਪੈਮ ਕਾਲਾਂ ਨੂੰ ਰੋਕਣ ਲਈ ਆਪਣੇ ਸਿਸਟਮ ਵਿੱਚ ਫਿਲਟਰ ਲਗਾਏ ਹਨ। ਕੰਪਨੀਆਂ ਦਾ ਦਾਅਵਾ ਹੈ ਕਿ ਏਆਈ ਦੀ ਮਦਦ ਨਾਲ ਨੈੱਟਵਰਕ 'ਤੇ ਹੀ ਸਪੈਮ ਮੈਸੇਜ ਅਤੇ ਕਾਲ ਬਲੌਕ ਹੋ ਜਾਣਗੇ।

ਟਾਟਾ ਦੀਆਂ ਗੱਡੀਆਂ ਖਰੀਦਣੀਆਂ ਹੋਈਆਂ ਮਹਿੰਗੀਆਂ 

ਇੱਕ ਮਈ ਤੋਂ ਟਾਟਾ ਮੋਟਰਸ ਨੇ ਆਪਣੇ ਯਾਤਰੀ ਵਾਹਨਾਂ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਕੰਪਨੀ ਨੇ ਆਪਣੇ ਸਾਰੇ ਵਾਹਨਾਂ ਦੀਆਂ ਕੀਮਤਾਂ ਵਿੱਚ ਔਸਤਨ 0.6% ਦਾ ਵਾਧਾ ਕੀਤਾ ਹੈ। 2023 ਵਿੱਚ ਇਹ ਦੂਜੀ ਵਾਰ ਹੈ ਜਦੋਂ ਟਾਟਾ ਨੇ ਕੀਮਤਾਂ ਵਿੱਚ ਵਾਧਾ ਕੀਤਾ ਹੈ। ਇਸ ਨੇ ਪਹਿਲਾਂ ਜਨਵਰੀ ਵਿੱਚ ਵਧਦੀ ਇਨਪੁਟ ਲਾਗਤਾਂ ਕਾਰਨ ਕੀਮਤ ਵਿੱਚ 1.2% ਦਾ ਵਾਧਾ ਕੀਤਾ ਸੀ।

ਇਹ ਵੀ ਪੜ੍ਹੋ: Bhiwandi Building Collapse: ਮਲਬੇ 'ਚੋਂ ਹੁਣ ਤੱਕ ਕੱਢੇ 18 ਲੋਕ, 8 ਮੌਤਾਂ, ਬਚਾਅ ਕਾਰਜ ਜਾਰੀ

Related Post