ਕੋਈ ਵੀ ਪਾਸਵਰਡ ਰੱਖਣ ਤੋਂ ਪਹਿਲਾਂ ਧਿਆਨ ਚ ਰੱਖੋ ਇਹ ਗੱਲਾਂ, ਬਹੁਤ ਕੰਮ ਦੀ ਹੈ CERT-In ਦੀ ਸਲਾਹ
KRISHAN KUMAR SHARMA
February 25th 2024 06:00 PM
Creating Passwords Adviced By CERT-In: ਅੱਜਕਲ ਦੇ ਸਮੇਂ 'ਚ ਇੰਟਰਨੈੱਟ ਦੀ ਦੁਨੀਆ 'ਚ ਹਰ ਕਿਸੇ ਦੇ ਕਈ ਖਾਤੇ ਹੁੰਦੇ ਹਨ। ਅਜਿਹੇ 'ਚ ਜ਼ਿਆਦਾ ਤਰ ਹਰ ਕੋਈ ਆਪਣੇ ਸਾਰੇ ਖਾਤਿਆਂ ਲਈ ਇੱਕ ਹੀ ਪਾਸਵਰਡ ਦੀ ਵਰਤੋਂ ਕਰਦੇ ਹਨ, ਪਰ ਇਹ ਬਹੁਤ ਖ਼ਤਰਨਾਕ ਹੋਰ ਸਕਦਾ ਹੈ, ਕਿਉਂਕਿ ਇਸ ਦੁਆਰਾ ਤੁਸੀਂ ਹੈਕਰਾਂ ਅਤੇ ਧੋਖੇਬਾਜ਼ਾਂ ਨੂੰ ਆਪਣੇ ਖਾਤੇ 'ਚ ਘੁਸਪੈਠ ਕਰਨ ਲਈ ਸੱਦਾ ਦੇ ਰਹੇ ਹੋ।
ਦਸ ਦਈਏ ਕਿ ਸਰਕਾਰ ਦੀ ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ ਨੇ ਲੋਕਾਂ ਨੂੰ ਦੱਸਿਆ ਹੈ ਕਿ ਪਾਸਵਰਡ ਬਣਾਉਂਦੇ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ। ਕਿਉਂਕਿ (CERT-in) ਨੇ ਆਪਣੇ ਐਕਸ ਦੇ ਖਾਤੇ 'ਤੇ ਇਕ ਪੋਸਟ ਰਾਹੀਂ ਇਹ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਪਾਸਵਰਡ (Tech News) ਬਣਾਉਂਦੇ ਸਮੇਂ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। ਤਾਂ ਆਉ ਜਾਂਦੇ ਹਾਂ ਇਸ ਬਾਰੇ ਸਭ ਕੁਝ...
CERT-in ਨੇ ਪਾਸਵਰਡ ਬਣਾਉਣ ਲਈ ਦਿੱਤੇ ਇਹ ਸੁਝਾਅ
ਕੀ ਨਹੀਂ ਕਰਨਾ ਚਾਹੀਦਾ
- ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਵੱਖ-ਵੱਖ ਖਾਤਿਆਂ ਲਈ ਇੱਕੋ ਪਾਸਵਰਡ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਨਾਲ ਹੀ ਪਾਸਵਰਡ ਲਈ ਬਹੁਤ ਜ਼ਿਆਦਾ ਵਰਤੇ ਜਾਣ ਵਾਲੇ ਸ਼ਬਦਾਂ ਦੀ ਚੋਣ ਨਹੀਂ ਕਰਨੀ ਚਾਹੀਦੀ।
- ਪਾਸਵਰਡ 'ਚ ਪਾਲਤੂ ਜਾਨਵਰ ਦਾ ਨਾਮ, ਗਲੀ ਦਾ ਨਾਮ, ਆਪਣੇ ਪਿੰਡ ਦੇ ਨਾਮ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
- ਛੋਟੇ ਅਤੇ ਸਧਾਰਨ ਪਾਸਵਰਡ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
ਕੀ ਕਰਨਾ ਚਾਹੀਦਾ ਹੈ
- ਇਸ ਲਈ ਤੁਹਾਨੂੰ ਮਲਟੀ ਫੈਕਟਰ ਪ੍ਰਮਾਣਿਕਤਾ ਨੂੰ ਚੁਣਨਾ ਚਾਹੀਦਾ ਹੈ।
- ਜਦੋਂ ਵੀ ਤੁਸੀਂ ਕੀਤੇ ਲੌਗਇਨ ਕਰਦੇ ਹੋ ਤਾਂ ਲੌਗਆਊਟ ਕਰਨਾ ਨਹੀਂ ਭੁਲਣਾ ਚਾਹੀਦਾ।
- ਨਾਲ ਹੀ ਤੁਹਾਨੂੰ ਸਮੇਂ-ਸਮੇਂ 'ਤੇ ਪਾਸਵਰਡ ਬਦਲਦੇ ਰਹਿਣਾ ਚਾਹੀਦਾ ਹੈ।
- ਪਾਸਵਰਡ 'ਚ ਵੱਡੇ ਅੱਖਰ, ਵਿਸ਼ੇਸ਼ ਅੱਖਰ ਆਦਿ ਦੀ ਵਰਤੋਂ ਕਰਨੀ ਚਾਹੀਦੀ ਹੈ।
- ਦਸ ਦਈਏ ਕਿ ਤੁਹਾਨੂੰ ਪਾਸਵਰਡ ਅਜਿਹਾ ਰੱਖਣਾ ਚਾਹੀਦਾ ਹੈ ਕਿ ਕੋਈ ਇਸ ਦਾ ਅੰਦਾਜ਼ਾ ਨਾ ਲਗਾ ਸਕੇ।