Sat, Dec 20, 2025
Whatsapp

Tarn Taran News : ਪਿੰਡ ਰਸੂਲਪੁਰ 'ਚ ਸੜਕ 'ਤੇ ਖੜੀ ਲੜਕੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ,ਸੈਲੂਨ 'ਤੇ ਕੰਮ ਕਰਦੀ ਸੀ ਲੜਕੀ

Tarn Taran News : ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਰਸੂਲਪੁਰ ਵਿਖੇ ਸੈਲੂਨ ਤੋਂ ਕੰਮ ਕਰਕੇ ਆਪਣੇ ਘਰ ਪਰਤ ਰਹੀ ਲੜਕੀ ਜੋ ਆਪਣੇ ਪਿੰਡ ਜਾਣ ਲਈ ਟੈਂਪੂ ਉਡੀਕ ਰਹੀ ਸੀ ਉਸਨੂੰ ਦੋ ਮੋਟਰਸਾਇਕਲ ਸਵਾਰ ਨੋਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਈ ਲੜਕੀ ਦੀ ਪਹਿਚਾਣ ਪਿੰਡ ਬਨਵਾਲੀਪੁਰ ਨਿਵਾਸੀ ਨਵਰੂਪ ਕੌਰ ਵੱਜੋਂ ਹੋਈ ਹੈ

Reported by:  PTC News Desk  Edited by:  Shanker Badra -- December 20th 2025 08:46 PM
Tarn Taran News : ਪਿੰਡ ਰਸੂਲਪੁਰ 'ਚ ਸੜਕ 'ਤੇ ਖੜੀ ਲੜਕੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ,ਸੈਲੂਨ 'ਤੇ ਕੰਮ ਕਰਦੀ ਸੀ ਲੜਕੀ

Tarn Taran News : ਪਿੰਡ ਰਸੂਲਪੁਰ 'ਚ ਸੜਕ 'ਤੇ ਖੜੀ ਲੜਕੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ ,ਸੈਲੂਨ 'ਤੇ ਕੰਮ ਕਰਦੀ ਸੀ ਲੜਕੀ

Tarn Taran News : ਤਰਨਤਾਰਨ ਦੇ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਦੇ ਪਿੰਡ ਰਸੂਲਪੁਰ ਵਿਖੇ ਸੈਲੂਨ ਤੋਂ ਕੰਮ ਕਰਕੇ ਆਪਣੇ ਘਰ ਪਰਤ ਰਹੀ ਲੜਕੀ ਜੋ ਆਪਣੇ ਪਿੰਡ ਜਾਣ ਲਈ ਟੈਂਪੂ ਉਡੀਕ ਰਹੀ ਸੀ ਉਸਨੂੰ ਦੋ ਮੋਟਰਸਾਇਕਲ ਸਵਾਰ ਨੋਜਵਾਨਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋਈ ਲੜਕੀ ਦੀ ਪਹਿਚਾਣ ਪਿੰਡ ਬਨਵਾਲੀਪੁਰ ਨਿਵਾਸੀ ਨਵਰੂਪ ਕੌਰ ਵੱਜੋਂ ਹੋਈ ਹੈ। 

ਜ਼ਖ਼ਮੀ ਨਵਰੂਪ ਕੌਰ ਨੂੰ ਹਸਪਤਾਲ ਪਹੁੰਚਾਇਆ ਗਿਆ ,ਜਿੱਥੇ ਡਾਕਟਰਾਂ ਵੱਲੋਂ ਉਸਨੂੰ ਮਿਰਤਕ ਘੋਸ਼ਿਤ ਕਰ ਦਿੱਤਾ ਗਿਆ ਹੈ। ਮ੍ਰਿਤਕ ਦੇ ਮਾਪਿਆਂ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਤਰਨਤਾਰਨ ਵਿਖੇ ਇੱਕ ਸੈਲੂਨ 'ਤੇ ਕੰਮ ਕਰਨ ਜਾਂਦੀ ਸੀ ,ਸ਼ਾਮ ਵੇਲੇ ਉਹ ਰਸੂਲਪੁਰ ਨਹਿਰਾਂ 'ਤੇ ਪਿੰਡ ਜਾਣ ਲਈ ਆਟੋ ਦੀ ਉਡੀਕ ਕਰ ਰਹੀ ਸੀ ਕਿ ਮੋਟਰਸਾਈਕਲ ਸਵਾਰਾਂ ਵੱਲੋਂ ਉਸਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। 


ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਗਵਾਂਢੀ ਵੱਲੋਂ ਹੀ ਉਕਤ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਉਧਰ ਪੁਲਸ ਵਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਡੀਐਸਪੀਡੀ ਜਗਜੀਤ ਸਿੰਘ ਚਾਹਲ ਨੇ ਦੱਸਿਆ ਹੈ ਕਿ  ਕਤਲ ਦੀ ਵਜ੍ਹਾ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਦੀ ਮਾਂ ਨੇ ਆਪਣੇ ਗਵਾਂਢੀ 'ਤੇ ਕੁੜੀ ਨੂੰ ਤੰਗ ਪ੍ਰੇਸ਼ਾਨ ਅਤੇ ਕਤਲ ਕਰਨ ਦਾ ਖਦਸ਼ਾ ਪ੍ਰਗਟ ਕੀਤਾ ਹੈ।   

- PTC NEWS

Top News view more...

Latest News view more...

PTC NETWORK
PTC NETWORK