Malout ਦੇ ਨੇੜਲੇ ਪਿੰਡ ਸ਼ਾਮ ਖੇੜਾ ਦਾ ਨੌਜਵਾਨ ਕੁਲਬੀਰ ਸਿੰਘ ਸੰਧੂ ਵਲੋਂ ਨੈਸ਼ਨਲ ਸ਼ੂਟਿੰਗ ਕੁਆਲੀਫਾਈ

Malout News : ਮਲੋਟ ਦੇ ਨੇੜਲੇ ਪਿੰਡ ਸ਼ਾਮ ਖੇੜਾ ਦੇ ਵਾਸੀਆਂ ਲਈ ਮਾਣ ਦੀ ਗੱਲ ਹੈ ਕਿ ਪਿੰਡ ਦੇ ਇੱਕ ਮਿਹਨਤੀ ਨੌਜਵਾਨ ਨੇ ਨੈਸ਼ਨਲ ਪੱਧਰ ‘ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪਿੰਡ ਦੇ ਕੁਲਬੀਰ ਸਿੰਘ ਸੰਧੂ ਨੇ ਨੈਸ਼ਨਲ ਸ਼ੂਟਿੰਗ ਕੁਆਲੀਫਾਈ ਕਰਕੇ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ

By  Shanker Badra January 2nd 2026 05:31 PM

Malout News : ਮਲੋਟ ਦੇ ਨੇੜਲੇ ਪਿੰਡ ਸ਼ਾਮ ਖੇੜਾ ਦੇ ਵਾਸੀਆਂ ਲਈ ਮਾਣ ਦੀ ਗੱਲ ਹੈ ਕਿ ਪਿੰਡ ਦੇ ਇੱਕ ਮਿਹਨਤੀ ਨੌਜਵਾਨ ਨੇ ਨੈਸ਼ਨਲ ਪੱਧਰ ‘ਤੇ ਆਪਣੀ ਕਾਬਲੀਅਤ ਦਾ ਲੋਹਾ ਮਨਵਾਇਆ ਹੈ। ਪਿੰਡ ਦੇ ਕੁਲਬੀਰ ਸਿੰਘ ਸੰਧੂ ਨੇ ਨੈਸ਼ਨਲ ਸ਼ੂਟਿੰਗ ਕੁਆਲੀਫਾਈ ਕਰਕੇ ਆਪਣੇ ਪਰਿਵਾਰ, ਪਿੰਡ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਕੁਲਬੀਰ ਸਿੰਘ ਸੰਧੂ ਪਿੰਡ ਸ਼ਾਮ ਖੇੜਾ ਦਾ ਪਹਿਲਾ ਨੌਜਵਾਨ ਹੈ, ਜਿਸ ਨੇ ਸ਼ੂਟਿੰਗ ਖੇਡ ਵਿੱਚ ਨੈਸ਼ਨਲ ਪੱਧਰ ਤੱਕ ਪਹੁੰਚ ਹਾਸਲ ਕੀਤੀ ਹੈ। ਭੋਪਾਲ ਵਿੱਚ ਹੋਈ 68ਵੀਂ ਰਾਸ਼ਟਰੀ ਸ਼ੂਟਿੰਗ ਚੈਂਪੀਅਨਸ਼ਿਪ ਦੌਰਾਨ ਉਸ ਨੇ 50 ਮੀਟਰ (.22) ਇਵੈਂਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਨੈਸ਼ਨਲ ਲਈ ਕੁਆਲੀਫਾਈ ਕੀਤਾ।

ਦੱਸਣਯੋਗ ਹੈ ਕਿ ਕੁਲਬੀਰ ਸਿੰਘ ਸੰਧੂ ਨੇ ਸ਼ੂਟਿੰਗ ਦੀ ਟ੍ਰੇਨਿੰਗ ਹਿਸਾਰ ਸਥਿਤ ਸਪਾਰਾਤੋਰੀਆ ਕੋਚਿੰਗ ਸੈਂਟਰ ਤੋਂ ਪ੍ਰਾਪਤ ਕੀਤੀ ਹੈ। ਸ਼ੂਟਿੰਗ ਦੀ ਟ੍ਰੇਨਿੰਗ ਆਪਣੇ ਮਾਮਾ ਲਾਡੀ ਸਰਪੰਚ ਤੋਂ ਲਈ। ਇਸ ਮੌਕੇ ਕੁਲਬੀਰ ਸਿੰਘ ਸੰਧੂ ਨੇ ਕਿਹਾ ਕਿ ਮਾਮੇ ਦੇ ਮਾਰਗਦਰਸ਼ਨ ਅਤੇ ਹੌਸਲਾ ਅਫ਼ਜ਼ਾਈ ਸਦਕਾ ਹੀ ਉਹ ਅੱਜ ਇਸ ਮੰਜ਼ਿਲ ਤੱਕ ਪਹੁੰਚ ਸਕਿਆ ਹੈ।

Related Post