kurukshetra News : ਹਰਿਆਣਾ ਦੇ ਨੌਜਵਾਨ ਨੇ ਲੱਖਾਂ ਦਾ ਪੈਕੇਜ ਛੱਡ ਕੇ ਬਰਗਰ ਤੇ ਸਲਾਦ ’ਚ ਸੁਆਦ ਵਧਾਉਣ ਵਾਲੇ ਲੈਟਸ ਦੀ ਖੇਤੀ ਕੀਤੀ ਸ਼ੁਰੂ
ਦੱਸ ਦਈਏ ਕਿ ਕੁਰੂਕਸ਼ੇਤਰ ਦੇ ਗੌਰੀਪੁਰ ਪਿੰਡ ਦੇ ਕਿਸਾਨ ਬਿਨਵੰਤ ਸਿੰਘ ਦੀ ਕਹਾਣੀ ਇੱਕ ਅਜਿਹੀ ਹੀ ਕਹਾਣੀ ਹੈ, ਜਿਸਨੇ "ਆਈਸਬਰਗ ਲੈਟਸ" ਦੀ ਕਾਸ਼ਤ ਕਰਕੇ ਭਾਰਤ ਦੇ ਕਿਸਾਨਾਂ ਨੂੰ ਇੱਕ ਨਵੀਂ ਖੇਤੀ ਬਾਰੇ ਜਾਣੂ ਕਰਵਾਇਆ।
kurukshetra News : ਖੇਤੀ ’ਚ ਹੁਣ ਨਵੇਂ- ਨਵੇਂ ਪ੍ਰਯੋਗ ਕਰਕੇ ਖੇਤੀ ਨੂੰ ਲਾਭਦਾਇਕ ਬਣਾਇਆ ਜਾ ਰਿਹਾ ਹੈ, ਪਰ ਕੀ ਤੁਸੀ ਸਕਦੇ ਹੋ ਕਿ ਅੱਜ ਤੋਂ ਕਰੀਬ 23 ਸਾਲ ਪਹਿਲਾਂ ਖੇਤੀ ’ਚ ਕਿਸਾਨਾਂ ਨੂੰ ਕੁਝ ਨਵਾਂ ਮਿਲ ਸਕਦਾ ਸੀ ਉਸ ਸਮੇਂ ਕਿਸਾਨਾਂ ਨੂੰ ਖੇਤੀ ਸੰਦਾਂ ਤੇ ਨਵੀਂ ਤਕਨੀਕ ਦੀ ਬਹੁਤ ਘਾਟ ਸੀ, ਪਰ ਉਸ ਸਮੇਂ ਵੀ ਇੱਕ ਕਿਸਾਨ ਨੇ ਖੇਤੀ ’ਚ ਕੁਝ ਅਜਿਹਾ ਕਰਕੇ ਦਿਖਾਇਆ ਜੋ ਕਈ ਕਿਸਾਨਾਂ ਦੇ ਲਈ ਪ੍ਰੇਰਣਾ ਬਣਿਆ ਅਤੇ ਉਨ੍ਹਾਂ ਨੂੰ ਇੱਕ ਨਵੀਂ ਖੇਤੀ ਪਾਸੇ ਲੈ ਕੇ ਗਿਆ।
ਆਈਸਬਰਗ ਲੈਟਸ ਦੀ ਖੇਤੀ
ਕੁਰੂਕਸ਼ੇਤਰ ਦੇ ਗੌਰੀਪੁਰ ਪਿੰਡ ਦੇ ਕਿਸਾਨ ਬਿਨਵੰਤ ਸਿੰਘ ਦੀ ਕਹਾਣੀ ਇੱਕ ਅਜਿਹੀ ਹੀ ਕਹਾਣੀ ਹੈ, ਜਿਸਨੇ "ਆਈਸਬਰਗ ਲੈਟਸ" ਦੀ ਕਾਸ਼ਤ ਕਰਕੇ ਭਾਰਤ ਦੇ ਕਿਸਾਨਾਂ ਨੂੰ ਇੱਕ ਨਵੀਂ ਖੇਤੀ ਤੋਂ ਜਾਣੂ ਕਰਵਾਇਆ।
ਬਿਨਵੰਤ ਸਿੰਘ ਨੇ ਛੱਡਿਆ ਲੱਖਾਂ ਦਾ ਪੈਕੇਜ
ਕਿਸਾਨ ਬਿਨਵੰਤ ਸਿੰਘ ਨੇ ਦੱਸਿਆ ਕਿ ਆਪਣੀ ਪੜ੍ਹਾਈ ਪੂਰੀ ਕਰਨ ਮਗਰੋਂ ਉਸਨੂੰ ਮਹਾਰਾਸ਼ਟਰ ਵਿੱਚ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਮਿਲ ਗਈ, ਜਿੱਥੇ ਉਸਨੂੰ ਚੰਗੀ ਤਨਖਾਹ ਮਿਲੀ। ਹਾਲਾਂਕਿ, ਉਸਨੂੰ ਪਿੰਡ ਵਿੱਚ ਆਪਣੀ ਜੱਦੀ ਜ਼ਮੀਨ ਲਈ ਕੁਝ ਕਰਨ ਦਾ ਜਨੂੰਨ ਸੀ। ਇਸ ਜਨੂੰਨ ਕਾਰਨ, ਉਸਨੇ ਇੱਕ ਉੱਚ ਤਨਖਾਹ ਵਾਲੀ ਨੌਕਰੀ ਛੱਡ ਦਿੱਤੀ, ਜਿਸ ਵਿੱਚ ਉਸਨੂੰ ਸਾਲਾਨਾ 18 ਲੱਖ ਰੁਪਏ ਦੀ ਤਨਖਾਹ ਮਿਲਦੀ ਸੀ। ਉਹ ਆਪਣੇ ਪਿੰਡ ਵਾਪਸ ਆ ਗਿਆ ਅਤੇ ਆਪਣੀ ਜੱਦੀ ਜ਼ਮੀਨ 'ਤੇ ਖੇਤੀ ਕਰਨੀ ਸ਼ੁਰੂ ਕਰ ਦਿੱਤੀ।
ਪਿਤਾ ਦੀ ਨਾਰਾਜ਼ਗੀ ਦਾ ਕਰਨਾ ਪਿਆ ਸਾਹਮਣਾ
ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਇੰਨੀ ਚੰਗੀ ਤਨਖਾਹ ਵਾਲੀ ਨੌਕਰੀ ਛੱਡ ਕੇ ਘਰ ਪਰਤਿਆ ਤਾਂ ਉਸਦੇ ਪਿਤਾ ਬਹੁਤ ਨਾਰਾਜ ਹੋਏ ਸੀ, ਕਿਉਂਕਿ ਉਸਦੇ ਪਿਤਾ ਨੇ ਉਸਨੂੰ ਵੱਡੇ ਹੀ ਅਰਮਾਨਾਂ ਨਾਲ ਪੜ੍ਹਾਇਆ ਸੀ ਅਤੇ ਨੌਕਰੀ ਕਰਨ ਦੇ ਯੋਗ ਬਣਾਇਆ ਸੀ, ਪਰ ਪੁੱਤਰ ਇੰਨੀ ਚੰਗੀ ਤਨਖਾਹ ਵਾਲੀ ਨੌਕਰੀ ਛੱਡ ਕੇ ਘਰ ਵਾਪਸ ਆ ਗਿਆ ਕਿਉਂਕਿ ਉਸ ਸਮੇਂ 18 ਲੱਖ ਰੁਪਏ ਦਾ ਸਾਲਾਨਾ ਪੈਕੇਜ ਬਹੁਤ ਵਧੀਆ ਪੈਕੇਜ ਮੰਨਿਆ ਜਾਂਦਾ ਸੀ।
ਪਿਤਾ ਦੀ ਗੱਲ ਨੂੰ ਅਣਸੁਣਿਆ ਕਰ ਸ਼ੁਰੂ ਕੀਤੀ ਖੇਤੀ
ਪਰ ਉਸਨੇ ਇਸਨੂੰ ਖੇਤੀ ਲਈ ਛੱਡ ਦਿੱਤਾ, ਜਿਸ ਨਾਲ ਉਸਦੇ ਪਿਤਾ ਉਸ ਨੂੰ ਬਹੁਤ ਗੁੱਸਾ ਹੋਏ ਅਤੇ ਉਸਨੇ ਕਿਹਾ ਕਿ ਅਸੀਂ ਵੀ ਕਈ ਪੀੜ੍ਹੀਆਂ ਤੋਂ ਖੇਤੀ ਕਰ ਰਹੇ ਹਾਂ, ਖੇਤੀ ਵਿੱਚ ਕੁਝ ਨਹੀਂ ਬਚਿਆ, ਇਸ ਲਈ ਤੁਹਾਨੂੰ ਨੌਕਰੀ ਕਰਨੀ ਚਾਹੀਦੀ ਹੈ, ਪਰ ਉਸਨੇ ਆਪਣੇ ਪਿਤਾ ਦੀ ਗੱਲ ਨਹੀਂ ਸੁਣੀ ਅਤੇ ਖੇਤੀ ਕਰਨ ਦਾ ਫੈਸਲਾ ਕੀਤਾ।