Lalit Modi : ਭਾਰਤ ਲਈ ਮੇਰੇ ਮਨ ਚ ਸਤਿਕਾਰ..., ਭਗੌੜੇ ਲਲਿਤ ਮੋਦੀ ਨੇ ਵਿਵਾਦਤ ਵੀਡੀਓ ਤੇ ਮੰਗੀ ਮਾਫ਼ੀ
Lalit Modi : ਲਲਿਤ ਮੋਦੀ ਨੇ ਪੋਸਟ ਵਿੱਚ ਅੱਗੇ ਲਿਖਿਆ ਕਿ ਉਸਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ ਅਤੇ ਇਹ ਉਸਦਾ ਕਦੇ ਵੀ ਇਰਾਦਾ ਨਹੀਂ ਸੀ। "ਮੈਂ ਇੱਕ ਵਾਰ ਫਿਰ ਦਿਲੋਂ ਮੁਆਫ਼ੀ ਮੰਗਦਾ ਹਾਂ।"
Lalit Modi Viral Video : ਲਲਿਤ ਮੋਦੀ, ਜੋ ਕੁਝ ਦਿਨ ਪਹਿਲਾਂ ਤੱਕ ਭਗੌੜੇ ਵਿਜੇ ਮਾਲਿਆ ਨਾਲ ਪਾਰਟੀ ਕਰ ਰਿਹਾ ਸੀ, ਪਰ ਹੁਣ ਮਾਫੀ ਮੰਗ ਰਿਹਾ ਹੈ। ਲਲਿਤ ਮੋਦੀ, ਜੋ ਭਾਰਤ ਦੇ ਦੋ ਸਭ ਤੋਂ ਵੱਡੇ ਭਗੌੜਿਆਂ ਵਿੱਚੋਂ ਇੱਕ ਹੋਣ ਦਾ ਮਾਣ ਕਰਦਾ ਸੀ, ਹੁਣ ਸਰਕਾਰ ਤੋਂ ਮੁਆਫ਼ੀ ਮੰਗ ਰਿਹਾ ਹੈ। ਦਰਅਸਲ, ਸਰਕਾਰ ਦੇ ਸਖਤ ਰਵੱਈਏ ਤੋਂ ਬਾਅਦ ਉਸ ਨੇ ਮਾਫੀ ਮੰਗੀ ਹੈ। ਭਗੌੜਾ ਲਲਿਤ ਮੋਦੀ ਨੇ X 'ਤੇ ਪੋਸਟ ਕਰਕੇ ਮੁਆਫ਼ੀ ਮੰਗੀ।
''ਭਾਰਤ ਲਈ ਮੇਰੇ ਮਨ 'ਚ ਸਤਿਕਾਰ...''
ਲਲਿਤ ਮੋਦੀ ਨੇ X 'ਤੇ ਇੱਕ ਪੋਸਟ ਵਿੱਚ ਲਿਖਿਆ, "ਜੇਕਰ ਮੈਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ, ਖਾਸ ਕਰਕੇ ਭਾਰਤ ਸਰਕਾਰ, ਜਿਸ ਲਈ ਮੇਰਾ ਬਹੁਤ ਸਤਿਕਾਰ ਹੈ, ਤਾਂ ਮੈਂ ਮੁਆਫ਼ੀ ਮੰਗਦਾ ਹਾਂ।" ਲਲਿਤ ਮੋਦੀ ਨੇ ਪੋਸਟ ਵਿੱਚ ਅੱਗੇ ਲਿਖਿਆ, "ਉਸਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਸੀ ਅਤੇ ਉਸਦਾ ਕਦੇ ਵੀ ਇਹ ਇਰਾਦਾ ਨਹੀਂ ਸੀ। ਮੈਂ ਇੱਕ ਵਾਰ ਫਿਰ ਦਿਲੋਂ ਮੁਆਫ਼ੀ ਮੰਗਦਾ ਹਾਂ।"
ਦਰਅਸਲ, ਕੁਝ ਦਿਨ ਪਹਿਲਾਂ, ਵਿਜੇ ਮਾਲਿਆ ਅਤੇ ਲਲਿਤ ਮੋਦੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਹ ਵੀਡੀਓ ਮਾਲਿਆ ਦੇ ਜਨਮਦਿਨ ਦੀ ਪਾਰਟੀ ਦਾ ਸੀ, ਜਿੱਥੇ ਲਲਿਤ ਮੋਦੀ ਵੀ ਮੌਜੂਦ ਸਨ। ਲਲਿਤ ਨੇ ਖੁਦ ਇਹ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਸੀ, ਜਿਸ ਵਿੱਚ ਉਸਨੇ ਵਿਅੰਗਮਈ ਢੰਗ ਨਾਲ ਆਪਣੇ ਆਪ ਨੂੰ ਅਤੇ ਮਾਲਿਆ ਨੂੰ ਭਾਰਤ ਦੇ ਦੋ ਸਭ ਤੋਂ ਵੱਡੇ ਭਗੌੜੇ ਦੱਸਿਆ ਸੀ।
ਵੀਡੀਓ ਵਿੱਚ ਲਲਿਤ ਮੋਦੀ ਨੇ ਕੀ ਕਿਹਾ?
ਵੀਡੀਓ ਵਿੱਚ, ਲਲਿਤ ਮੋਦੀ ਹੱਸਦੇ ਹੋਏ ਕਹਿੰਦੇ ਹਨ, "ਅਸੀਂ ਦੋ ਭਗੌੜੇ ਹਾਂ... ਭਾਰਤ ਦੇ ਸਭ ਤੋਂ ਵੱਡੇ ਭਗੌੜੇ।" ਪੋਸਟ ਦੇ ਕੈਪਸ਼ਨ ਵਿੱਚ ਉਸਨੇ ਲਿਖਿਆ ਸੀ, "ਆਓ ਭਾਰਤ ਵਿੱਚ ਦੁਬਾਰਾ ਇੰਟਰਨੈੱਟ 'ਤੇ ਧੂਮ ਮਚਾ ਦੇਈਏ। ਮੇਰੇ ਦੋਸਤ ਵਿਜੇ ਮਾਲਿਆ ਨੂੰ ਜਨਮਦਿਨ ਮੁਬਾਰਕ। ਤੁਹਾਨੂੰ ਪਿਆਰ।"

ਵਿਦੇਸ਼ ਮੰਤਰਾਲੇ ਦਾ ਆਇਆ ਸੀ ਬਿਆਨ
ਇਸ ਮਾਮਲੇ 'ਤੇ ਹੀ ਕੁਝ ਦਿਨ ਪਹਿਲਾਂ, ਵਿਦੇਸ਼ ਮੰਤਰਾਲੇ ਦੀ ਇੱਕ ਪ੍ਰੈਸ ਕਾਨਫਰੰਸ ਵਿੱਚ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਤੋਂ ਪੁੱਛਿਆ ਗਿਆ ਸੀ ਕਿ ਭਗੌੜੇ ਵਿਜੇ ਮਾਲਿਆ ਅਤੇ ਲਲਿਤ ਮੋਦੀ ਨੂੰ ਕਦੋਂ ਭਾਰਤ ਵਾਪਸ ਲਿਆਂਦਾ ਜਾਵੇਗਾ, ਤਾਂ ਜਵਾਬ ਵਿੱਚ ਜੈਸਵਾਲ ਨੇ ਕਿਹਾ ਕਿ ਭਾਰਤ ਸਰਕਾਰ ਉਨ੍ਹਾਂ ਭਗੌੜਿਆਂ ਨੂੰ ਵਾਪਸ ਲਿਆਉਣ ਲਈ ਵਚਨਬੱਧ ਹੈ, ਜੋ ਸਾਡੇ ਕਾਨੂੰਨ ਤੋਂ ਭੱਜ ਗਏ ਹਨ। ਅਸੀਂ ਇਸ ਮਾਮਲੇ 'ਤੇ ਕਈ ਦੇਸ਼ਾਂ ਨਾਲ ਗੱਲਬਾਤ ਕਰ ਰਹੇ ਹਾਂ ਅਤੇ ਮੈਂ ਤੁਹਾਨੂੰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਅਸੀਂ ਉਨ੍ਹਾਂ ਨੂੰ ਵਾਪਸ ਲਿਆਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।