Leg Attack Symptoms: ਲੱਤਾਂ ਦਾ ਦੌਰਾ ਕੀ ਹੈ? ਜਾਣੋ ਇਸ ਦੇ ਲੱਛਣ ਤੇ ਬਚਾਅ ਦੇ ਢੰਗ

By  KRISHAN KUMAR SHARMA March 27th 2024 07:00 AM

Leg Attack Symptoms: ਸਿਹਤ ਮਾਹਿਰਾਂ ਮੁਤਾਬਕ ਲੱਤਾਂ ਦਾ ਦੌਰਾ ਦਿਮਾਗ ਦੇ ਦੌਰੇ ਜਿੰਨਾ ਘਾਤਕ ਨਹੀਂ ਹੁੰਦਾ। ਪਰ ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ, ਤਾਂ ਇਸ ਨਾਲ ਪੈਰ ਦਾ ਪ੍ਰਭਾਵਿਤ ਹਿੱਸਾ ਬੇਜਾਨ ਹੋ ਸਕਦਾ ਹੈ। ਦਸ ਦਈਏ ਕਿ ਡਾਕਟਰੀ ਭਾਸ਼ਾ 'ਚ ਇਸ ਨੂੰ Critical limb ischemia ਕਿਹਾ ਜਾਂਦਾ ਹੈ। ਸਿਹਤ ਮਾਹਿਰਾਂ (Health News) ਨੇ ਦੱਸਿਆ ਹੈ ਕਿ ਇਹ ਸਮੱਸਿਆ ਜ਼ਿਆਦਾਤਰ ਸ਼ੂਗਰ ਦੇ ਮਰੀਜ਼ਾਂ 'ਚ ਹੁੰਦੀ ਹੈ। ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਹਰ ਸਾਲ 20 ਫੀਸਦੀ ਸ਼ੂਗਰ ਦੇ ਮਰੀਜ਼ ਲੱਤਾਂ ਦੇ ਦੌਰੇ ਦਾ ਸ਼ਿਕਾਰ ਹੁੰਦੇ ਹਨ। ਤਾਂ ਆਉ ਜਾਣਦੇ ਹਾਂ ਲੱਤਾਂ ਦਾ ਦੌਰਾ ਕੀ ਹੈ? ਅਤੇ ਇਸ ਦੇ ਕਿ ਲੱਛਣ (Health Care tips) ਹੁੰਦੇ ਹਨ।

ਲੱਤਾਂ ਦਾ ਦੌਰਾ ਕੀ ਹੈ?

ਲੱਤਾਂ ਦਾ ਦੌਰਾ ਇੱਕ ਅਜਿਹੀ ਸਥਿਤੀ ਹੈ ਜਿਸ 'ਚ ਲੱਤਾਂ ਦੀਆਂ ਨਾੜੀਆਂ 'ਚ ਕਿਸੇ ਥਾਂ 'ਤੇ ਖੂਨ ਜੰਮ ਜਾਂਦਾ ਹੈ। ਦਸ ਦਈਏ ਕਿ ਇਸ ਕਾਰਨ ਖੂਨ ਦੀਆਂ ਨਾੜੀਆਂ ਮੋਟੀਆਂ ਹੋ ਜਾਂਦੀਆਂ ਹਨ ਅਤੇ ਉਸ ਥਾਂ 'ਤੇ ਖੂਨ ਦਾ ਵਹਾਅ ਹੌਲੀ ਹੋ ਜਾਂਦਾ ਹੈ। ਇਹ ਗੰਭੀਰ ਸਮੱਸਿਆ ਉਨ੍ਹਾਂ ਲੋਕਾਂ ਨੂੰ ਵੀ ਪ੍ਰਭਾਵਿਤ ਕਰ ਸਕਦੀ ਹੈ, ਜੋ ਸ਼ੂਗਰ ਵਾਲੇ ਮਰੀਜ਼ ਹਨ ਜਾਂ ਬਹੁਤ ਜ਼ਿਆਦਾ ਸਿਗਰਟ ਪੀਂਦੇ ਹਨ।

ਲੱਤਾਂ ਦੇ ਦੌਰੇ ਦੇ ਲੱਛਣ?

ਲੱਤਾਂ ਦੇ ਦੌਰੇ ਦੌਰਾਨ ਲੱਤ ਦੇ ਉਸ ਹਿੱਸੇ 'ਚ ਤੇਜ਼ ਦਰਦ ਹੁੰਦਾ ਹੈ, ਜਿਸ ਕਾਰਨ ਤੁਰਨ-ਫਿਰਨ 'ਚ ਦਿੱਕਤ ਆਉਣ ਲੱਗਦੀ ਹੈ। ਅਜਿਹੇ 'ਚ ਲੱਤ ਦਾ ਉਹ ਹਿੱਸਾ ਜਿੱਥੇ ਖੂਨ ਦਾ ਸੰਚਾਰ ਰੁਕਾਵਟ ਆਉਂਦੀ ਹੈ, ਉਹ ਠੰਡਾ ਹੋ ਜਾਂਦਾ ਹੈ।

ਲੱਤਾਂ ਦੇ ਦੌਰੇ ਤੋਂ ਬਚਣ ਦੇ ਤਰੀਕੇ

ਸਿਹਤ ਮਾਹਿਰਾਂ ਅਨੁਸਾਰ ਲੱਤਾਂ ਦੇ ਦੌਰੇ ਦਾ ਸਭ ਤੋਂ ਵੱਡਾ ਕਾਰਨ ਸ਼ੂਗਰ ਹੈ ਅਤੇ ਜੇਕਰ ਤੁਸੀਂ ਇਸ ਤੋਂ ਬਚਣਾ ਚਾਹੁੰਦੇ ਹੋ ਤਾਂ ਸ਼ੂਗਰ ਨੂੰ ਕੰਟਰੋਲ 'ਚ ਰੱਖਣਾ ਬਹੁਤ ਜ਼ਰੂਰੀ ਹੈ। ਜਿਸ ਲਈ ਸਮੇਂ-ਸਮੇਂ ਜਾਂਚ ਕਰਵਾਉਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਸ ਦਾ ਦੂਜਾ ਸਭ ਤੋਂ ਵੱਡਾ ਕਾਰਨ ਸਿਗਰਟਨੋਸ਼ੀ ਹੈ, ਇਸ ਲਈ ਸਿਗਰਟਨੋਸ਼ੀ ਤੋਂ ਦੂਰੀ ਬਣਾ ਕੇ ਰੱਖੋ।

Related Post