Dharmendra ਦੇ ਦੇਹਾਂਤ ਤੇ ਕਰਨ ਜੌਹਰ ਦੀ ਭਾਵੁਕ ਪੋਸਟ , ਕਿਹਾ -ਇਕ ਯੁੱਗ ਦਾ ਹੋ ਗਿਆ ਅੰਤ
Actor Dharmendra Death : ਬਾਲੀਵੁੱਡ ਦੇ ਹੀ-ਮੈਨ ਵਜੋਂ ਜਾਣੇ ਜਾਂਦੇ ਦਿੱਗਜ ਅਦਾਕਾਰ ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਕਈ ਲੋਕ ਸੋਸ਼ਲ ਮੀਡੀਆ 'ਤੇ ਭਾਵੁਕ ਨਜ਼ਰ ਆਏ। ਇਨ੍ਹਾਂ 'ਚ ਕਰਨ ਜੌਹਰ ਸੀ ਸ਼ਾਮਲ ਹੈ। ਉਨ੍ਹਾਂ ਨੇ ਧਰਮਿੰਦਰ ਨੂੰ ਯਾਦ ਕਰਦੇ ਹੋਏ ਇੱਕ ਲੰਬੀ ਪੋਸਟ ਲਿਖੀ ਅਤੇ ਕਿਹਾ ਉਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ
Actor Dharmendra Death : ਬਾਲੀਵੁੱਡ ਦੇ ਹੀ-ਮੈਨ ਵਜੋਂ ਜਾਣੇ ਜਾਂਦੇ ਦਿੱਗਜ ਅਦਾਕਾਰ ਧਰਮਿੰਦਰ ਦੇ ਦੇਹਾਂਤ ਤੋਂ ਬਾਅਦ ਕਈ ਲੋਕ ਸੋਸ਼ਲ ਮੀਡੀਆ 'ਤੇ ਭਾਵੁਕ ਨਜ਼ਰ ਆਏ। ਇਨ੍ਹਾਂ 'ਚ ਕਰਨ ਜੌਹਰ ਸੀ ਸ਼ਾਮਲ ਹੈ। ਉਨ੍ਹਾਂ ਨੇ ਧਰਮਿੰਦਰ ਨੂੰ ਯਾਦ ਕਰਦੇ ਹੋਏ ਇੱਕ ਲੰਬੀ ਪੋਸਟ ਲਿਖੀ ਅਤੇ ਕਿਹਾ ਉਨ੍ਹਾਂ ਦੀ ਕਮੀ ਕਦੇ ਪੂਰੀ ਨਹੀਂ ਹੋ ਸਕਦੀ।
ਕਰਨ ਜੌਹਰ ਨੇ ਕਿਹਾ ਕਿ ਧਰਮਿੰਦਰ ਸਿਰਫ਼ ਇੱਕ ਵੱਡੇ ਸਟਾਰ ਨਹੀਂ ਸਨ , ਸਗੋਂ ਮੁੱਖ ਧਾਰਾ ਦੀਆਂ ਹਿੰਦੀ ਫਿਲਮਾਂ ਦੇ ਅਸਲ ਹੀਰੋ ਸਨ। ਉਨ੍ਹਾਂ ਦੀ ਸਕ੍ਰੀਨ ਮੌਜੂਦਗੀ, ਉਨ੍ਹਾਂ ਦਾ ਅੰਦਾਜ਼ ਅਤੇ ਲੋਕਾਂ ਨਾਲ ਗੱਲਬਾਤ ਕਰਨ ਦਾ ਤਰੀਕਾ ਸਭ ਵਿਲੱਖਣ ਸੀ। ਕਰਨ ਦੇ ਅਨੁਸਾਰ ਧਰਮਿੰਦਰ ਇੱਕ ਅਜਿਹਾ ਕਲਾਕਾਰ ਸੀ, ਜਿਸਦੀ ਮੌਜੂਦਗੀ ਨੇ ਹਿੰਦੀ ਸਿਨੇਮਾ ਨੂੰ ਇੱਕ ਵਿਲੱਖਣ ਪਛਾਣ ਦਿੱਤੀ।
ਕਰਨ ਨੇ ਆਪਣੀ ਪੋਸਟ ਵਿੱਚ ਇਹ ਵੀ ਲਿਖਿਆ ਕਿ ਹਰ ਕੋਈ ਧਰਮਿੰਦਰ ਨੂੰ ਪਿਆਰ ਕਰਦਾ ਸੀ। ਉਹ ਹਮੇਸ਼ਾ ਹਰ ਉਸ ਵਿਅਕਤੀ ਨੂੰ ਪਿਆਰ ਅਤੇ ਸਕਾਰਾਤਮਕਤਾ ਦਿੰਦੇ ਸੀ ,ਜਿਸ ਵੀ ਇਨਸਾਨ ਨੂੰ ਮਿਲਦੇ ਸੀ। ਕਰਨ ਨੇ ਕਿਹਾ ਕਿ ਸੈੱਟ 'ਤੇ ਧਰਮਿੰਦਰ ਦੀ ਗਰਮਜੋਸ਼ੀ, ਉਨ੍ਹਾਂ ਦਾ ਆਸ਼ੀਰਵਾਦ ਅਤੇ ਉਨ੍ਹਾਂ ਦਾ ਆਪਣਾਪਨ ਬਹੁਤ ਯਾਦ ਆਵੇਗਾ।
ਕਰਨ ਨੇ ਲਿਖਿਆ ਧਰਮਿੰਦਰ ਦੇ ਚਲੇ ਜਾਣ ਨਾਲ ਇੰਡਸਟਰੀ ਵਿੱਚ ਇੱਕ ਅਜਿਹਾ ਖਾਲੀਪਣ ਆ ਗਿਆ ਹੈ ,ਜਿਸਨੂੰ ਕੋਈ ਭਰ ਨੀ ਸਕਦਾ। ਉਨ੍ਹਾਂ ਨੇ ਲਿਖਿਆ ਕਿ ਅਸਮਾਨ ਅੱਜ ਜ਼ਿਆਦਾ ਖੁਸ਼ਕਿਸਮਤ ਹੈ ਕਿਉਂਕਿ ਉਸਨੂੰ ਧਰਮਜੀ ਮਿਲ ਗਏ ਹਨ। ਕਰਨ ਨੇ ਆਖਿਰ 'ਚ ਲਿਖਿਆ "ਅਭ ਨਾ ਜਾਓ ਛੋੜਕਰ..." ਗੀਤ ਦਾ ਜ਼ਿਕਰ ਕਰਦੇ ਹੋਏ ਲਿਖਿਆ ਦਿਲ ਅਭੀ ਭਰਿਆ ਨਹੀਂ ਅਤੇ ਧਰਮਿੰਦਰ ਨੂੰ ਹਮੇਸ਼ਾ ਸਤਿਕਾਰ ਪਿਆਰ ਨਾਲ ਯਾਦ ਕੀਤਾ ਜਾਵੇਗਾ।
ਦੱਸ ਦੇਈਏ ਕਿ ਬਾਲੀਵੁੱਡ ਦੇ ਹੀ-ਮੈਨ ਵਜੋਂ ਜਾਣੇ ਜਾਂਦੇ ਅਦਾਕਾਰ ਧਰਮਿੰਦਰ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦੀ ਮੌਤ ਨਾਲ ਦਿਓਲ ਪਰਿਵਾਰ ਅਤੇ ਪੂਰੀ ਫਿਲਮ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ 89 ਸਾਲਾ ਧਰਮਿੰਦਰ ਨੇ ਸੋਮਵਾਰ ਦੁਪਹਿਰ 1 ਵਜੇ ਦੇ ਕਰੀਬ ਆਪਣੇ ਘਰ ਵਿੱਚ ਆਖਰੀ ਸਾਹ ਲਏ ਹਨ। ਦਿੱਗਜ ਅਦਾਕਾਰ ਧਰਮਿੰਦਰ ਪਿਛਲੇ ਕੁਝ ਸਮੇਂ ਤੋਂ ਉਮਰ ਨਾਲ ਸਬੰਧਤ ਬਿਮਾਰੀਆਂ ਕਾਰਨ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਭਰਤੀ ਸਨ। ਹਾਲਾਂਕਿ ਬਾਅਦ 'ਚ ਉਨ੍ਹਾਂ ਦਾ ਇਲਾਜ ਘਰ ਵਿੱਚ ਹੀ ਕੀਤਾ ਜਾ ਰਿਹਾ ਸੀ ਪਰ ਹੁਣ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਹੈ।
