Lehragaga ਪੁਲਿਸ ਨੇ ਪਿੰਡਾਂ ਚ ਸੁੰਨੀਆਂ ਸੜਕਾਂ ਤੇ ਲੁੱਟਾਂ ਖੋਹਾਂ ਕਰਨ ਵਾਲੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ
Lehragaga News : ਲਹਿਰਾ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਜਿੱਥੇ ਪਿੰਡਾਂ ਵਿੱਚ ਸੁੰਨੀਆਂ ਸੜਕਾਂ 'ਤੇ ਲੁੱਟਾਂ ਖੋਹਾਂ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪੰਜੇ ਵਿਅਕਤੀ ਸ਼ਰਾਬ ਪੀਣ ਦੇ ਆਦੀ ਸੀ। ਇਹਨਾਂ ਪੰਜਾਂ ਵਿਅਕਤੀਆਂ ਨੇ 16 ਜਨਵਰੀ ਨੂੰ ਵਾਰਦਾਤ ਕੀਤੀ ਸੀ। ਪਿੰਡ ਸੰਗਤਪੁਰਾ ਦੇ ਇੱਕ ਵਿਅਕਤੀ ਜੋ ਕਿ ਤੂੜੀ ਵੇਚ ਕੇ ਘਰ ਵਾਪਸ ਆ ਰਿਹਾ ਸੀ ,ਉਸਨੂੰ ਨਿਸ਼ਾਨਾ ਬਣਾਇਆ ਸੀ
Lehragaga News : ਲਹਿਰਾ ਪੁਲਿਸ ਨੂੰ ਅੱਜ ਵੱਡੀ ਸਫਲਤਾ ਮਿਲੀ ਹੈ। ਜਿੱਥੇ ਪਿੰਡਾਂ ਵਿੱਚ ਸੁੰਨੀਆਂ ਸੜਕਾਂ 'ਤੇ ਲੁੱਟਾਂ ਖੋਹਾਂ ਕਰਨ ਵਾਲੇ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਪੰਜੇ ਵਿਅਕਤੀ ਸ਼ਰਾਬ ਪੀਣ ਦੇ ਆਦੀ ਸੀ। ਇਹਨਾਂ ਪੰਜਾਂ ਵਿਅਕਤੀਆਂ ਨੇ 16 ਜਨਵਰੀ ਨੂੰ ਵਾਰਦਾਤ ਕੀਤੀ ਸੀ। ਪਿੰਡ ਸੰਗਤਪੁਰਾ ਦੇ ਇੱਕ ਵਿਅਕਤੀ ਜੋ ਕਿ ਤੂੜੀ ਵੇਚ ਕੇ ਘਰ ਵਾਪਸ ਆ ਰਿਹਾ ਸੀ ,ਉਸਨੂੰ ਨਿਸ਼ਾਨਾ ਬਣਾਇਆ ਸੀ।
ਲਹਿਰਾ ਗਾਗਾ ਦੇ ਡੀਐਸਪੀ ਰਣਵੀਰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ 16 ਜਨਵਰੀ ਨੂੰ ਤੂੜੀ ਵੇਚ ਕੇ ਆ ਰਹੇ ਇੱਕ ਵਿਅਕਤੀ ਨੂੰ ਇਹਨਾਂ ਪੰਜਾਂ ਵਿਅਕਤੀਆਂ ਨੇ ਘੇਰ ਕੇ ਉਸ ਕੋਲੋਂ ਪੈਸੇ ਖੋਹ ਕੇ ਫਰਾਰ ਹੋਈ ਸੀ ਤੇ ਪੁਲਿਸ ਵੱਲੋਂ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਇਹਨਾਂ ਪੰਜਾਂ ਵਿਅਕਤੀਆਂ ਨੂੰ ਕਾਬੂ ਕੀਤਾ ਅਤੇ ਇਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਗਈ ਇਹਨਾਂ ਨੂੰ ਮਾਨਯੋਗ ਕੋਰਟ ਵਿੱਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਵੇਗਾ।