Tantrik Case: ਦੋ ਮਾਸੂਮ ਬੱਚਿਆਂ ਦੀ ਬਲੀ ਦੇਣ ਵਾਲੇ ਤਾਂਤਰਿਕ ਸਣੇ ਸੱਤ ਪਰਿਵਾਰਕ ਮੈਂਬਰਾਂ ਨੂੰ ਉਮਰ ਕੈਦ ਦੀ ਸਜ਼ਾ

ਪਿੰਡ ਕੋਟਭਾਰਾ ਦੇ ਵਿੱਚ 8 ਮਾਰਚ 2017 ਨੂੰ ਇੱਕ ਸੰਗੀਨ ਅਪਰਾਧ ਦੀ ਘਟਨਾ ਵਾਪਰੀ ਸੀ। ਜਿਸ ਵਿੱਚ ਭੈਣ-ਭਰਾ ਦੀ ਤਾਂਤਰਿਕ ਵੱਲੋਂ ਕਹੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੀ ਬਲੀ ਦੇ ਦਿੱਤੀ ਸੀ।

By  Jasmeet Singh March 23rd 2023 07:11 PM

ਬਠਿੰਡਾ: ਪਿੰਡ ਕੋਟਭਾਰਾ ਦੇ ਵਿੱਚ 8 ਮਾਰਚ 2017 ਨੂੰ ਇੱਕ ਸੰਗੀਨ ਅਪਰਾਧ ਦੀ ਘਟਨਾ ਵਾਪਰੀ ਸੀ। ਜਿਸ ਵਿੱਚ ਭੈਣ-ਭਰਾ ਦੀ ਤਾਂਤਰਿਕ ਵੱਲੋਂ ਕਹੇ ਜਾਣ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਹੀ ਬਲੀ ਦੇ ਦਿੱਤੀ ਸੀ।

ਇਹ ਬਲੀ ਇਸ ਤਰੀਕੇ ਦੇ ਨਾਲ ਦਿੱਤੀ ਗਈ ਸੀ ਕਿ ਸ਼ਾਇਦ ਤੁਹਾਡਾ ਵੀ ਮਨ ਪ੍ਰੇਸ਼ਾਨ ਹੋ ਜਾਵੇਗਾ, ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੇ ਅਜਿਹੇ ਲੋਕ ਵੀ ਹਨ ਜਿਨ੍ਹਾਂ ਦੀ ਵਿੱਚ ਸ਼ਾਇਦ ਦਿਲ ਨਹੀਂ ਹੈ।

ਮਾਮਲੇ ਦੇ ਵਕਾਲਤ ਦੇ ਵਿੱਚ ਬਿਆਲੀ ਸਾਲ ਦਾ ਤਜਰਬਾ ਕਰ ਚੁੱਕੇ ਵਕੀਲ ਵੀ ਇਸ ਪੂਰੀ ਕਹਾਣੀ ਵਿੱਚ ਭਾਵੁਕ ਹੋ ਚੁੱਕੇ ਹਨ। ਜਿਨ੍ਹਾਂ ਨੇ ਉਮਰ ਕੈਦ ਦੀ ਸਜ਼ਾ ਨੂੰ ਵੀ ਗੈਰ ਸੰਤੁਸ਼ਟੀਜਨਕ ਦੱਸਿਆ ਅਤੇ ਕਿਹਾ ਕਿ ਉਹ ਇਸ ਉਮਰ ਕੈਦ ਦੀ ਥਾਂ 'ਤੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਦੇ ਯਤਨ ਕਰਨਗੇ।

ਬੇਸ਼ਕ ਤਾਂਤਰਿਕ ਵੱਲੋਂ ਪਰਿਵਾਰਕ ਨੂੰ ਅਜਿਹਾ ਕਰਨ ਲਈ ਗੁੰਮਰਾਹ ਕੀਤਾ ਗਿਆ ਹੋਵੇ ਪਰ ਮਾਪਿਆਂ ਦਾ ਦਿਲ ਇਹਨਾਂ ਕਿਵੇਂ ਪੱਥਰ ਹੋ ਸਕਦਾ ਸੀ ਕਿ ਉਹ ਆਪਣੇ ਹੀ ਬੱਚਿਆਂ ਨੂੰ ਕੱਚ ਖੁਆਕੇ, ਗਲਾ ਘੋਟਕੇ ਮਾਰ ਦੇਣ।


ਸ਼ਾਇਦ ਇਹ ਗੱਲ ਸੁਣ ਕੇ ਹੀ ਤੁਹਾਡੇ ਮਨ ਦੇ ਵਿੱਚ ਅਜਿਹੇ ਲੋਕਾਂ ਦੇ ਖਿਲਾਫ ਗੁੱਸਾ ਭੜਕਿਆ ਹੋਵੇ ਪਰ ਉਨ੍ਹਾਂ ਪਿੰਡ ਵਾਸੀਆਂ ਨੇ ਤਾਂ ਨੇੜਿਓ ਵੇਖਿਆ ਹੋਣਾ। ਜਿਨ੍ਹਾਂ ਨੇ 7 ਸਾਲ ਤੱਕ ਇਹ ਲੰਬੀ ਲੜਾਈ ਲੜ ਕੇ ਦੋਸ਼ੀਆਂ ਨੂੰ ਸਜ਼ਾ ਦਵਾਉਣ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਹੈ। 

ਉਨ੍ਹਾਂ ਮਸੂਮ ਬੱਚਿਆਂ ਨੂੰ ਜੋ ਅੱਜ ਸ਼ਾਇਦ ਰੱਬ ਦੀ ਕਚਹਿਰੀ ਦੇ ਵਿੱਚ ਇਨਸਾਫ ਮੰਗ ਰਹੇ ਹੋਣਗੇ। ਭਾਵੁਕ ਹੋਏ ਪਿੰਡ ਵਾਸੀਆਂ ਨੇ ਅਦਾਲਤ ਦਾ ਧੰਨਵਾਦ ਕੀਤਾ ਕਿ ਅੱਜ ਉਨ੍ਹਾਂ ਬੱਚਿਆਂ ਨੂੰ ਇਨਸਾਫ ਮਿਲਿਆ ਹੈ। ਜੋ ਸ਼ਾਇਦ ਮਾਪਿਆਂ ਦੇ ਹੁੰਦੇ ਵੀ ਅਨਾਥ ਹੋ ਗਏ ਸੀ ਤੇ ਅੱਜ ਉਹਨਾਂ ਬੱਚਿਆਂ ਦੀ ਆਤਮਾ ਨੂੰ ਵੀ ਸ਼ਾਂਤੀ ਮਿਲ ਗਈ ਹੋਵੇਗੀ।

Related Post