Amritsar Train Cancelled : ਪੰਜਾਬ ’ਚ ਟਰੇਨਾਂ ਦਾ ਸਫਰ ਕਰਨ ਵਾਲਿਆਂ ਲਈ ਅਹਿਮ ਖ਼ਬਰ
ਪਾਕਿਸਤਾਨ ਨਾਲ ਚੱਲ ਰਹੇ ਤਣਾਅ ਦੇ ਵਿਚਕਾਰ, ਭਾਰਤ ਸਰਕਾਰ ਨੇ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰੀ ਸੂਤਰਾਂ ਅਨੁਸਾਰ, ਜੇਕਰ ਹੁਣ ਕੋਈ ਅੱਤਵਾਦੀ ਹਮਲਾ ਹੁੰਦਾ ਹੈ, ਤਾਂ ਇਸਨੂੰ ਜੰਗ ਮੰਨਿਆ ਜਾਵੇਗਾ ਅਤੇ ਭਾਰਤ ਉਸ ਅਨੁਸਾਰ ਜਵਾਬ ਦੇਵੇਗਾ।

Amritsar Train Cancelled : ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵਧਦਾ ਜਾ ਰਿਹਾ ਹੈ। 9 ਅਤੇ 10 ਮਈ ਦੀ ਰਾਤ ਨੂੰ, ਪਾਕਿਸਤਾਨੀ ਫੌਜ ਨੇ ਭਾਰਤ 'ਤੇ ਹਮਲਾ ਕਰਨ ਦੇ ਇਰਾਦੇ ਨਾਲ ਮਿਜ਼ਾਈਲਾਂ, ਡਰੋਨ ਅਤੇ ਲੜਾਕੂ ਜਹਾਜ਼ਾਂ ਦੀ ਵਰਤੋਂ ਕੀਤੀ। ਹਾਲਾਂਕਿ, ਭਾਰਤੀ ਫੌਜ ਅਤੇ ਭਾਰਤੀ ਰੱਖਿਆ ਪ੍ਰਣਾਲੀ ਨੇ ਇਨ੍ਹਾਂ ਹਮਲਿਆਂ ਨੂੰ ਨਾਕਾਮ ਕਰ ਦਿੱਤਾ। ਇਸੇ ਦੇ ਚੱਲਦੇ ਅੰਮ੍ਰਿਤਸਰ ’ਚ ਕਈ ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਅੰਮ੍ਰਿਤਸਰ ਤੋਂ ਰਾਤ ਨੂੰ ਚੱਲਣ ਵਾਲੀਆਂ ਰੱਦ ਕੀਤੀਆਂ ਗਈਆਂ ਪ੍ਰਮੁੱਖ ਰੇਲ ਗੱਡੀਆਂ ਦੀ ਲਿਸਟ
- ਜਨ ਸ਼ਤਾਬਦੀ
- ਲਾਲ ਕੂਆਂ ਐਕਸਪ੍ਰੈੱਸ
- ਇੰਦੌਰ ਐਕਸਪ੍ਰੈੱਸ
- ਗਰੀਬ ਰੱਥ
- ਨਾਗਪੁਰ ਐਕਸਪ੍ਰੈੱਸ
- ਨੰਗਲ ਡੈਮ ਐਕਸਪ੍ਰੈੱਸ
ਇਸ ਤੋਂ ਇਲਾਵਾ ਅੰਮ੍ਰਿਤਸਰ ਤੋਂ ਦਿੱਲੀ ਲਈ ਹਰ ਰੋਜ ਸਵੇਰੇ ਚੱਲਣ ਵਾਲੀ ਸ਼ਤਾਬਦੀ ਅਤੇ ਚੰਡੀਗੜ੍ਹ ਇੰਟਰਸਿਟੀ ਵੀ ਰੱਦ ਕੀਤੀਆਂ ਗਈਆਂ।
ਇਸ ਦੇ ਨਾਲ ਨਾਲਗੋਲਡਨ ਟੈਂਪਲ ਮੇਲ, ਹੀਰਾ ਕੁੰਡ ਅਤੇ ਜਨ ਨਾਇਕ ਐਕਸਪ੍ਰੈੱਸ ਨੂੰ ਅੰਮ੍ਰਿਤਸਰ ਦੀ ਬਜਾਏ ਦਿੱਲੀ ਤੋਂ ਚਲਾਉਣ ਦਾ ਫੈਸਲਾ ਕੀਤਾ ਗਿਆ।