ਮੁੱਖ ਮੰਤਰੀ ਮਾਨ ਦੇ ਰੋਡ ਸ਼ੋਅ ਚ ਪੁਲਿਸ ਨੇ ਨੌਜਵਾਨ ਦਾ ਚਾੜ੍ਹਿਆ ਕੁਟਾਪਾ, ਵੇਖੋ Viral ਵੀਡੀਓ

Police Beat Youth Video: ਨੌਜਵਾਨ ਨੂੰ ਮੁੱਖ ਮੰਤਰੀ ਦਾ ਵਿਰੋਧ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਪੁਲਿਸ ਨੇ ਪਹਿਲਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਕੁੱਟਿਆ ਅਤੇ ਫਿਰ ਖਿੱਚ-ਧੂਹ ਕਰਦੀ ਹੋਈ ਪਾਸੇ ਲੈ ਗਈ। ਇਹ ਸਾਰਾ ਕੁੱਝ ਮੁੱਖ ਮੰਤਰੀ ਦੇ ਕਾਫਲੇ ਵਾਲੀਆਂ ਗੱਡੀਆਂ ਕੋਲ ਵਾਪਰਿਆ।

By  KRISHAN KUMAR SHARMA April 29th 2024 08:00 PM -- Updated: April 30th 2024 08:04 AM

CM Ropar Road Show Video: ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੋਮਵਾਰ ਰੋਪੜ 'ਚ ਰੋਡ ਸ਼ੋਅ ਕੀਤਾ ਗਿਆ, ਜਿਸ ਦੌਰਾਨ ਇੱਕ ਨੌਜਵਾਨ ਨੂੰ ਮੁੱਖ ਮੰਤਰੀ ਦਾ ਵਿਰੋਧ ਕਰਨਾ ਇੰਨਾ ਮਹਿੰਗਾ ਪੈ ਗਿਆ ਕਿ ਪੁਲਿਸ ਨੇ ਪਹਿਲਾਂ ਤਾਂ ਉਸ ਨੂੰ ਚੰਗੀ ਤਰ੍ਹਾਂ ਕੁੱਟਿਆ ਅਤੇ ਫਿਰ ਖਿੱਚ-ਧੂਹ ਕਰਦੀ ਹੋਈ ਪਾਸੇ ਲੈ ਗਈ। ਇਹ ਸਾਰਾ ਕੁੱਝ ਮੁੱਖ ਮੰਤਰੀ ਦੇ ਕਾਫਲੇ ਵਾਲੀਆਂ ਗੱਡੀਆਂ ਕੋਲ ਵਾਪਰਿਆ।

ਪੁਲਿਸ ਵੱਲੋਂ ਨੌਜਵਾਨ ਦੀ ਕੁੱਟਮਾਰ ਦੀ ਇਹ ਵੀਡੀਓ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਦੀ ਲੋਕਾਂ ਵੱਲੋਂ ਭਰਵੀਂ ਨਿਖੇਧੀ ਕੀਤੀ ਜਾ ਰਹੀ ਹੈ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਗੱਡੀ ਜਾ ਰਹੀ ਹੈ, ਜਿਸ ਦੌਰਾਨ ਮੁੱਖ ਮੰਤਰੀ ਗੱਡੀ ਦੇ ਉਪਰ ਹੀ ਖੜੇ ਹੋਏ ਹਨ। ਇਸ ਦੌਰਾਨ ਇੱਕ ਨੌਜਵਾਨ ਜਦੋਂ ਆਪਣਾ ਵਿਰੋਧ ਪ੍ਰਗਟਾਉਣ ਲਈ ਭੀੜ ਵਿਚੋਂ ਅੱਗੇ ਵਧਦਾ ਹੈ ਤਾਂ ਪੁਲਿਸ ਉਸ ਨੂੰ ਫੜ ਲੈਂਦੀ ਹੈ ਅਤੇ ਧੱਕਾ-ਮੁੱਕਾ ਕਰਦੀ ਹੋਈ ਕੁੱਟਣਾ ਸ਼ੁਰੂ ਕਰ ਦਿੰਦੀ ਹੈ।

ਇਸ ਪਿੱਛੋਂ ਨੌਜਵਾਨ ਨੂੰ ਪਿੱਛਿਓਂ ਫੜ ਕੇ ਖਿੱਚ ਕੇ ਲਿਆਂਦਾ ਜਾਂਦਾ ਹੈ ਤਾਂ ਫਿਰ ਨੌਜਵਾਨ ਦੇ ਇੱਕ ਪੁਲਿਸ ਵਾਲਾ ਮੂੰਹ 'ਤੇ ਚਪੇੜ ਮਾਰਦਾ ਹੈ। ਫਿਰ ਪੁਲਿਸ ਨੌਜਵਾਨ ਨੂੰ ਖਿੱਚ-ਧੂਹ ਕਰਦੀ ਹੋਈ ਮੁੱਖ ਮੰਤਰੀ ਦੇ ਕਾਫਲੇ ਤੋਂ ਪਾਸੇ ਇੱਕ ਗਲੀ ਵਿੱਚ ਲੈ ਕੇ ਚਲੀ ਜਾਂਦੀ ਹੈ।

ਵੀਡੀਓ ਦੇਖਣ ਤੋਂ ਇੱਕ ਵਾਰ ਇਹ ਵੀ ਜਾਪਦਾ ਹੈ ਕਿ ਇਹ ਸਭ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵੇਖਿਆ, ਪਰ ਉਨ੍ਹਾਂ ਨੇ ਇਸ ਘਟਨਾ ਨੂੰ ਅਣਗੌਲਿਆਂ ਕਰ ਦਿੱਤਾ। ਤੁਸੀ ਵੀ ਵੇਖੋ ਘਟਨਾ ਦੀ ਵੀਡੀਓ ਤੇ ਆਪ ਹੀ ਫੈਸਲਾ ਕਰ ਲਓ ਕਿ ਕੌਣ ਸਹੀ ਹੈ ਤੇ ਕੌਣ ਗਲਤ।

Related Post