PTC News
Search

LPU Violence : ਐਲਪੀਯੂ ਮਾਮਲੇ ਚ ਪੁਲਿਸ ਦਾ ਜੰਮੂ ਤੋਂ ਲੈ ਕੇ ਬੰਬੇ ਤੱਕ Action, 9 ਗ੍ਰਿਫ਼ਤਾਰ, 7 ਵਿਦਿਆਰਥੀ ਤੇ 2 ਬਾਹਰੀ, DIG ਨੇ ਕੀਤੇ ਵੱਡੇ ਖੁਲਾਸੇ

LPU Violence Case Update : ਡੀਆਈਜੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਲਪੀਯੂ ਮਾਮਲੇ 'ਚ ਕਈ ਵੱਡੇ ਖੁਲਾਸੇ ਕੀਤੇ ਅਤੇ ਦੱਸਿਆ ਕਿ ਕੁੱਲ 20 ਵਿਦਿਆਰਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ 'ਚ ਕੁੱਲ 3 ਐਫ਼ਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ ਇੱਕ ਨਾਬਾਲਗ ਵੀ ਨਾਮਜ਼ਦ ਹੈ।

By  KRISHAN KUMAR SHARMA October 2nd 2026 01:03 PM -- Updated: October 2nd 2026 03:09 PM

LPU Violence Case Update : ਪੰਜਾਬ ਪੁਲਿਸ (Punjab Police) ਨੇ ਫਗਵਾੜਾ ਵਿਖੇ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ 'ਚ ਹੋਈ ਹਿੰਸਾ ਅਤੇ ਲੁੱਟ ਦੇ ਮਾਮਲੇ 'ਚ ਵੱਡੀ ਕਾਰਵਾਈ ਕਰਦੇ ਹੋਏ ਹੁਣ ਤੱਕ 9 ਵਿਦਿਆਰਥੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਡੀਆਈਜੀ ਨਵੀਨ ਸਿੰਗਲਾ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਦੌਰਾਨ ਐਲਪੀਯੂ ਮਾਮਲੇ 'ਚ ਕਈ ਵੱਡੇ ਖੁਲਾਸੇ ਕੀਤੇ ਅਤੇ ਦੱਸਿਆ ਕਿ ਕੁੱਲ 20 ਵਿਦਿਆਰਥੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ। ਪੁਲਿਸ ਨੇ ਮਾਮਲੇ 'ਚ ਕੁੱਲ 3 ਐਫ਼ਆਈਆਰ ਦਰਜ ਕੀਤੀਆਂ ਹਨ, ਜਿਨ੍ਹਾਂ ਵਿੱਚ ਇੱਕ ਨਾਬਾਲਗ ਵੀ ਨਾਮਜ਼ਦ ਹੈ।

ਡੀਆਈਜੀ ਨੇ ਦੱਸਿਆ ਐਲਪੀਯੂ ਹਿੰਸਾ ਵਾਲੇ ਦਿਨ ਕੀ ਹੋਇਆ ?  (Lovely Professional University Case)

ਡੀਆਈਜੀ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ੁਰੂਆਤ ਵਿੱਚ ਕਿਸੇ ਤਰ੍ਹਾਂ ਦੀ ਫੋਰਸ ਦੀ ਵਰਤੋਂ ਨਹੀਂ ਕੀਤੀ ਗਈ ਸੀ। 27 ਤਰੀਕ ਨੂੰ ਵਿਦਿਆਰਥੀਆਂ ਵੱਲੋਂ ਨੈਸ਼ਨਲ ਹਾਈਵੇਅ ਬਲਾਕ ਕੀਤਾ ਗਿਆ ਸੀ। ਵਿਦਿਆਰਥੀਆਂ ਦੀ ਪਹਿਲੀ ਮੰਗ ਰੇਪ ਮਾਮਲੇ ਵਿੱਚ ਪਰਚਾ ਦਰਜ ਕਰਨ ਦੀ ਸੀ। ਪੁਲਿਸ ਨੇ ਪਰਚਾ ਦਰਜ ਕੀਤਾ ਅਤੇ ਵਿਦਿਆਰਥੀਆਂ ਵੱਲੋਂ ਐਸਆਈਟੀ ਦੀ ਮੰਗ ਵੀ ਕੀਤੀ ਗਈ, ਜਿਸ ਨੂੰ ਪੂਰਾ ਕੀਤਾ ਗਿਆ।

ਇਹ ਵੀ ਪੜ੍ਹੋ... Chitkara University ਵਿਖੇ ਹੋਈ ਹੰਗਾਮੇ ਦੀ ਘਟਨਾ ਦੇ ਸਬੰਧ 'ਚ ਦੋ ਮੁਲਜ਼ਮ ਕਾਬੂ

ਡੀਆਈਜੀ ਮੁਤਾਬਕ, ਇਸ ਤੋਂ ਬਾਅਦ ਵਿਦਿਆਰਥੀ ਸਹਿਮਤ ਹੋ ਗਏ ਸਨ ਅਤੇ ਰਸ਼ਮੀ ਮਿੱਤਲ ਨਾਲ ਵੀ ਵਿਦਿਆਰਥੀਆਂ ਦੀ ਮੀਟਿੰਗ ਹੋਈ ਸੀ। ਉਨ੍ਹਾਂ ਕਿਹਾ ਕਿ 24 ਘੰਟਿਆਂ ਤੱਕ ਬਿਨਾਂ ਕਿਸੇ ਫੋਰਸ ਦੀ ਵਰਤੋਂ ਕੀਤੇ ਬਿਨਾਂ ਵਿਦਿਆਰਥੀਆਂ ਨਾਲ ਗੱਲਬਾਤ ਰਾਹੀਂ ਮਾਮਲਾ ਸੁਲਝਾਉਣ ਦੀ ਕੋਸ਼ਿਸ਼ ਕੀਤੀ ਗਈ। ਵਿਦਿਆਰਥੀਆਂ ਦੀ ਐਸਆਈਟੀ ਨਾਲ ਵੀ ਮੀਟਿੰਗ ਕਰਵਾਈ ਗਈ। ਪਰੰਤੂ ਪ੍ਰਦਰਸ਼ਨਕਾਰੀਆਂ ਵੱਲੋਂ ਅਸਹਿਮਤੀ ਵਿਖਾਉਂਦੇ ਹੋਏ ਪੁਲਿਸ ਦੀਆਂ ਗੱਡੀਆਂ ਦੀ ਭੰਨਤੋੜ ਕੀਤੀ ਗਈ। ਉਨ੍ਹਾਂ ਕਿਹਾ ਕਿ 27 ਤਰੀਕ ਦੀ ਰਾਤ ਨੂੰ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਗਈ ਸੀ ਅਤੇ ਪੁਲਿਸ ਵੱਲੋਂ ਲਗਾਤਾਰ ਗੱਲਬਾਤ ਰਾਹੀਂ ਮਾਮਲਾ ਹੱਲ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ।

ਕੁੱਲ 20 ਲੋਕ ਨਾਮਜ਼ਦ, 9 ਗ੍ਰਿਫ਼ਤਾਰ

ਡੀਆਈਜੀ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ 'ਚ ਬਾਰੀਕੀ ਨਾਲ ਜਾਂਚ ਕਰਦੇ ਹੋਏ ਕੁੱਲ 20 ਲੋਕਾਂ ਨੂੰ ਨਾਮਜ਼ਦ ਕੀਤਾ ਹੈ, ਜਿਨ੍ਹਾਂ ਵਿੱਚ ਇੱਕ ਨਾਬਾਲਿਗ ਵੀ ਸ਼ਾਮਲ ਹੈ। ਉਨ੍ਹਾਂ ਨੇ ਦੱਸਿਆ ਕਿ ਅਜੇ ਤੱਕ ਕੁੱਲ 9 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚ 7 ਯੂਨੀਵਰਸਿਟੀ ਦੇ ਹੀ ਵਿਦਿਆਰਥੀ ਹਨ, ਜਦਕਿ 2 ਬਾਹਰੀ ਵਿਅਕਤੀ ਹਨ।

ਜੰਮੂ ਤੇ ਮੁੰਬਈ ਤੋਂ ਫੜੇ ਮੁਲਜ਼ਮ

ਉਨ੍ਹਾਂ ਦੱਸਿਆ ਕਿ ਦੋ ਮੁਲਜ਼ਮਾਂ ਨੂੰ ਫਗਵਾੜਾ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ, ਜਦੋਂ ਕਿ ਹੋਰਾਂ ਨੂੰ ਜੰਮੂ ਅਤੇ ਮੁੰਬਈ ਤੋਂ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸੋਨੀਪਤ ਦੇ ਜੇਮਸ ਦਹੀਆ, ਫਗਵਾੜਾ ਦੇ ਗਗਨਦੀਪ ਉਰਫ਼ ਕੋਠਾ ਅਤੇ ਜਸਮੀਤ ਕੁਮਾਰ ਅਤੇ ਯੂਪੀ ਦੇ ਹਮੀਰਪੁਰ ਦੇ ਆਸ਼ੂਤੋਸ਼ ਸ਼ਾਮਲ ਹਨ। ਇੱਕ ਨਾਬਾਲਗ ਵੀ ਹੈ।

ਡੀਆਈਜੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਸਤਨਾਮਪੁਰਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ 163 ਅਤੇ ਸਦਰ ਫਗਵਾੜਾ ਪੁਲਿਸ ਸਟੇਸ਼ਨ ਵਿੱਚ ਐਫਆਈਆਰ 106 ਦਰਜ ਕੀਤੀ ਗਈ ਹੈ। ਐਸਆਈਟੀ ਨੇ ਐਲਪੀਯੂ ਅਤੇ ਹੋਰ ਥਾਵਾਂ ਤੋਂ ਸੋਸ਼ਲ ਮੀਡੀਆ, ਨਿਊਜ਼ ਚੈਨਲਾਂ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਮੁਲਜ਼ਮਾਂ ਦੀ ਪਛਾਣ ਕੀਤੀ ਹੈ।

ਦੋ ਫਗਵਾੜਾ ਦੇ ਰਹਿਣ ਵਾਲੇ ਡਿਲੀਵਰੀ ਬੁਆਏ

ਉਨ੍ਹਾਂ ਦੱਸਿਆ ਕਿ 1 ਅਕਤੂਬਰ ਨੂੰ ਫਗਵਾੜਾ ਦੇ ਰਹਿਣ ਵਾਲੇ ਗਗਨਦੀਪ ਅਤੇ ਜਸਮੀਤ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲਿਸ ਨੇ ਜਾਂਚ ਦੌਰਾਨ ਉਨ੍ਹਾਂ ਦਾ ਪਤਾ ਲਗਾਇਆ। ਜਾਂਚ ਤੋਂ ਪਤਾ ਲੱਗਾ ਕਿ ਦੋਵੇਂ ਦੋਸ਼ੀ ਡੋਮਿਨੋਜ਼ ਦੇ ਪੀਜ਼ਾ ਡਿਲੀਵਰੀ ਬੁਆਏ ਸਨ। ਉਨ੍ਹਾਂ ਨੂੰ ਯੂਨੀਵਰਸਿਟੀ ਵਿੱਚ ਹਿੰਸਾ ਬਾਰੇ ਜਾਣਕਾਰੀ ਮਿਲੀ ਸੀ ਅਤੇ ਉਹ ਲੁੱਟ-ਖੋਹ ਕਰਨ ਦੇ ਇਰਾਦੇ ਨਾਲ ਉੱਥੇ ਗਏ ਸਨ।

ਇਹ ਵੀ ਪੜ੍ਹੋ... Lovlina ਨੇ ਜਨਮ ਦਿਨ 'ਤੇ ਭਾਰਤ ਨੂੰ ਦਿੱਤਾ ਤੋਹਫ਼ਾ ! ਮੁੱਕੇਬਾਜ਼ੀ 'ਚ ਜਿੱਤਿਆ ਸੋਨ ਤਗਮਾ, ਭਾਰਤ ਦੀ ਦੂਜੀ ਮਹਿਲਾ ਬਣੀ

ਪੁਲਿਸ ਨੇ ਹਿੰਸਾ ਦੇ ਸਬੰਧ ਵਿੱਚ ਸੋਸ਼ਲ ਮੀਡੀਆ ਪ੍ਰਭਾਵਕ ਜੇਮਸ ਦਹੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ 'ਤੇ ਕੈਂਪਸ ਵਿੱਚ ਭੰਨਤੋੜ ਕਰਨ ਅਤੇ ਸੋਸ਼ਲ ਮੀਡੀਆ 'ਤੇ ਵਿਦਿਆਰਥੀਆਂ ਨੂੰ ਭੜਕਾਉਣ ਦਾ ਦੋਸ਼ ਹੈ। ਰਿਪੋਰਟਾਂ ਅਨੁਸਾਰ, ਦੋਸ਼ੀ ਯੂਨੀਵਰਸਿਟੀ ਦਾ ਵਿਦਿਆਰਥੀ ਹੈ। ਉਹ ਕੈਂਪਸ ਵਿੱਚ ਇੱਕ ਰੈਸਟੋਰੈਂਟ ਵੀ ਚਲਾਉਂਦਾ ਹੈ, ਜਿਸਨੂੰ ਉਸਨੇ ਟੇਸਟ ਆਫ਼ ਪੰਜਾਬ ਦਾ ਨਾਮ ਦਿੱਤਾ ਹੈ।

ਉਸਦੇ ਇੰਸਟਾਗ੍ਰਾਮ 'ਤੇ 4,500 ਤੋਂ ਵੱਧ ਫਾਲੋਅਰ ਹਨ। ਉਹ ਅਕਸਰ ਕੈਂਪਸ ਦੇ ਅੰਦਰੋਂ ਵੀਡੀਓ ਪੋਸਟ ਕਰਦਾ ਸੀ। ਉਹ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦਾ ਰਹਿਣ ਵਾਲਾ ਹੈ ਅਤੇ ਫਗਵਾੜਾ ਦੇ ਗ੍ਰੀਨ ਵੈਲੀ ਵਿਖੇ ਇੱਕ ਪੀਜੀ ਵਿੱਚ ਰਹਿੰਦਾ ਸੀ।

ਮਿਗ-23 'ਤੇ ਚੜ੍ਹਨ ਵਾਲਾ ਵੀ ਗ੍ਰਿਫ਼ਤਾਰ, ਹਿਮਾਚਲ ਡੀਸੀ ਦਫਤਰ 'ਚ ਅਧਿਕਾਰੀ ਹੈ ਪਿਤਾ

ਉਨ੍ਹਾਂ ਦੱਸਿਆ ਕਿ ਹਿੰਸਾ ਦੌਰਾਨ ਕੈਂਪਸ ਦੇ ਬਾਹਰ ਤਾਇਨਾਤ ਮਿਗ-23UM ਲੜਾਕੂ ਜਹਾਜ਼ ਵਿੱਚ ਸਵਾਰ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ। ਪੁਲਿਸ ਨੇ ਸੀਸੀਟੀਵੀ ਫੁਟੇਜ ਸਕੈਨ ਕਰਕੇ ਉਸਦੀ ਪਛਾਣ ਕੀਤੀ। ਬਾਅਦ ਵਿੱਚ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਮੁਲਜ਼ਮ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਹ ਨਾਬਾਲਗ ਹੈ, ਉਸੇ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਮੰਡੀ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਉਸਦੇ ਪਿਤਾ ਮੰਡੀ ਡੀਸੀ ਦਫ਼ਤਰ ਵਿੱਚ ਇੱਕ ਅਧਿਕਾਰੀ ਵਜੋਂ ਤਾਇਨਾਤ ਹਨ।

ਖਬਰ ਅਪਡੇਟ ਜਾਰੀ...

ਇਹ ਵੀ ਪੜ੍ਹੋ...

ICC ਨੇ 2027 ਵਿਸ਼ਵ ਕੱਪ ਦਾ ਸ਼ਡਿਊਲ ਕੀਤਾ ਜਾਰੀ, ਵੇਖੋ ਭਾਰਤ ਤੇ ਪਾਕਿਸਤਾਨ ਦੇ ਮੈਚਾਂ ਦੀਆਂ ਤਰੀਕਾਂ

All is Not Well...! ਪੰਜਾਬ ਪੁਲਿਸ ਨੇ ਇੰਸਪੈਕਟਰ ਸੁਨੀਤਾ ਰਾਣੀ ਨੂੰ ਕੀਤਾ ਬਰਖ਼ਾਸਤ, ਕਾਰਵਾਈ ਪਿੱਛੇ ਅਸਲ ਕਾਰਨ ਆਇਆ ਸਾਹਮਣੇ

Related Post