Fri, Oct 2, 2026
Whatsapp

Vibe Punjab Di : 'ਮੇਰੀਆਂ ਧੀਆਂ ਮੇਰੇ ਨਾਲੋਂ ਮੇਰੀ ਧਰਮਪਤਨੀ ਕੋਲੋਂ ਡਰਦੀਆਂ ਨੇ...' ਸੁਖਬੀਰ ਸਿੰਘ ਬਾਦਲ ਨੇ GenZ ਨਾਲ ਕੀਤੀਆਂ ਦਿਲ ਦੀਆਂ ਗੱਲਾਂ

Vibe Punjab di at Patiala : ਸਰਦਾਰ ਬਾਦਲ ਨੇ ਰਸਦੀਪ ਕੌਰ ਨੂੰ ਇਹ ਵੀ ਆਖਿਆ ਕਿ ਉਹ ਇਕ ਬਹੁਤ ਹੀ ਚੰਗੇ ਪਿਤਾ ਹਨ ਅਤੇ ਮੇਰੀਆਂ ਧੀਆਂ ਉਹਨਾਂ ਨਾਲੋਂ ਉਹਨਾਂ ਦੀ ਪਤਨੀ ਹਰਸਿਮਰਤ ਕੌਰ ਬਾਦਲ ਤੋਂ ਵੱਧ ਡਰਦੀਆਂ ਹਨ। ਉਹ ਮੇਰੀਆਂ ਦੋਸਤ ਹਨ। ਮੈਂ ਕਦੇ ਵੀ ਉਹਨਾਂ ਨੂੰ ਕੁਝ ਨਹੀਂ ਆਖਦਾ।

Reported by:  PTC News Desk  Edited by:  KRISHAN KUMAR SHARMA -- October 02nd 2026 08:42 AM -- Updated: October 02nd 2026 08:48 AM
Vibe Punjab Di : 'ਮੇਰੀਆਂ ਧੀਆਂ ਮੇਰੇ ਨਾਲੋਂ ਮੇਰੀ ਧਰਮਪਤਨੀ ਕੋਲੋਂ ਡਰਦੀਆਂ ਨੇ...' ਸੁਖਬੀਰ ਸਿੰਘ ਬਾਦਲ ਨੇ GenZ ਨਾਲ ਕੀਤੀਆਂ ਦਿਲ ਦੀਆਂ ਗੱਲਾਂ

Vibe Punjab Di : 'ਮੇਰੀਆਂ ਧੀਆਂ ਮੇਰੇ ਨਾਲੋਂ ਮੇਰੀ ਧਰਮਪਤਨੀ ਕੋਲੋਂ ਡਰਦੀਆਂ ਨੇ...' ਸੁਖਬੀਰ ਸਿੰਘ ਬਾਦਲ ਨੇ GenZ ਨਾਲ ਕੀਤੀਆਂ ਦਿਲ ਦੀਆਂ ਗੱਲਾਂ

Vibe Punjab di at Patiala : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਨੇ ਅੱਜ ਕਿਹਾ ਕਿ ਸੂਬੇ ਵਿਚ ਇਕ ਸ਼ਖਸੀਅਤ ਹੀ ਤੁਹਾਡੀ ਤਕਦੀਰ ਬਦਲ ਸਕਦੀ ਹੈ ਤੇ ਉਹਨਾਂ ਜ਼ੋਰ ਦੇ ਕੇ ਕਿਹਾ ਕਿ ਉਹ ਇਕ ’ਵਿਕਾਸ ਪੁਰਸ਼’ ਹਨ, ਜੋ ਪੰਜਾਬੀਆਂ ਦੀ ਜ਼ਿੰਦਗੀ ਅਸਲ ਵਿਚ ਬਦਲ ਸਕਦੇ ਹਨ।

ਸੁਖਬੀਰ ਸਿੰਘ ਬਾਦਲ, ਜਿਹਨਾਂ ਨੇ ਇਥੇ ਖਾਲਸਾ ਕਾਲਜ ਪਟਿਆਲਾ ਵਿਚ ਹੋਏ ’ਵਾਈਬ ਪੰਜਾਬ ਦੀ’ ਪ੍ਰੋਗਰਾਮ ਦੇ ਤਹਿਤ ਨੌਜਵਾਨਾਂ ਦੀ ਰਗ ਨਾਲ ਰਗ ਮਿਲਾਈ, ਨੇ ਨੌਜਵਾਨਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਤੇ ਉਹਨਾਂ ਨੂੰ ਅਪੀਲ ਕੀਤੀ ਕਿ ਉਹ 2027 ਵਿਚ ਸੂਬੇ ਦੀ ਅਗਵਾਈ ਕਰਨ ਵਾਸਤੇ ਸਹੀ ਚੋਣ ਕਰਨ।

'ਭਗਵੰਤ ਮਾਨ ਹਨੇਰੇ 'ਚ ਪੰਕਚਰ ਲਾਉਂਦਾ...'

ਉਹਨਾਂ ਕਿਹਾ ਕਿ ਪੰਜਾਬ ਨੇ ਪਹਿਲਾਂ ਹੀ ਦੋ ਵਾਰ ਗਲਤ ਚੋਣ ਕਰ ਕੇ ਬਹੁਤ ਸੰਤਾਪ ਹੰਢਾ ਲਿਆ ਹੈ ਕਿਉਂਕਿ ਕਾਂਗਰਸ ਦੇ ਕੈਪਟਨ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਤੁਹਾਨੂੰ ਫੇਲ੍ਹ ਕਰ ਕੇ ਰੱਖ ਦਿੱਤਾ ਹੈ। ਪੰਜਾਬ ਨੂੰ ਅਜਿਹੇ ਵਿਅਕਤੀ ਦੀ ਲੋੜ ਹੈ ਜੋ ਵਿਕਾਸ, ਬੁਨਿਆਦੀ ਢਾਂਚੇ ਦੀ ਉਸਾਰੀ ਤੇ ਆਧੁਨਿਕਤਾ ਬਾਰੇ ਸੋਚਦਾ ਹੋਵੇ। ਉਹਨਾਂ ਨੇ ਮਖੌਲ ਵਿਚ ਕਿਹਾ ਕਿ ਲੋਕਾਂ ਕੋਲ ਦੋ ਬਦਲ ਹਨ ਚੰਨੀ ਜੋ ਕਹਿੰਦਾ ਹੈ ਕਿ ਮੈਂ ਬੱਕਰੀਆਂ ਚੋਅ ਸਕਦਾ ਹਾਂ ਤੇ ਭਗਵੰਤ ਮਾਨ, ਜੋ ਹਨੇਰੇ ਵਿਚ ਪੰਕਚਰ ਲਗਾ ਸਕਦਾ ਹੈ।

ਉਹਨਾਂ ਜ਼ੋਰ ਦੇ ਕੇ ਕਿਹਾ ਕਿ ਅਕਾਲੀ ਦਲ ਨੇ 2007 ਤੋਂ 2017 ਤੱਕ 10 ਸਾਲਾਂ ਦੇ ਰਾਜ ਵਿਚ ਕ੍ਰਾਂਤੀਕਾਰੀ ਤਬਦੀਲੀਆਂ ਲਿਆਂਦੀਆਂ। ਉਹਨਾਂ ਕਿਹਾ ਕਿ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਅਤੇ ਅੰਮ੍ਰਿਤਸਰ ਨਾਲ ਚਹੁੰ ਮਾਰਗੀ ਸੜਕਾਂ ਰਾਹੀਂ ਜੋੜਿਆ ਗਿਆ। ਨਵੇਂ ਥਰਮਲ ਪਲਾਂਟ ਲਗਾਏ ਗਏ। ਏਮਜ਼, ਆਈ ਆਈ ਟੀ, ਆਇਸਰ, ਨਾਇਪਰ ਤੇ ਆਈ ਐਸ ਬੀ ਵਰਗੀਆਂ ਸੰਸਥਾਵਾਂ ਪੰਜਾਬ ਵਿਚ ਲਿਆਂਦੀਆਂ ਗਈਆਂ। ਸੂਬੇ ਦੇ ਕੁੱਲ ਘਰੇਲੂ ਉਤਪਾਦ ਦੀ ਦਰ ਦੇ ਮੁਤਾਬਕ ਕਰਜ਼ਾ 46 ਫੀਸਦੀ ਤੋਂ ਘਟਾ ਕੇ 32 ਫੀਸਦੀ ਕੀਤਾ ਗਿਆ ਤੇ ਵੈਟ ਤਹਿਤ ਆਮਦਨ 5000 ਕਰੋੜ ਰੁਪਏ ਤੋਂ ਵੱਧ ਕੇ 20 ਹਜ਼ਾਰ ਕਰੋੜ ਰੁਪਏ ਹੋ ਗਈ।

'ਅਕਾਲੀ ਦਲ ਨੇ ਜੇ ਕਰਜ਼ਾ ਚੁੱਕਿਆ ਤਾਂ ਸਿਰਫ਼ ਪੰਜਾਬ ਦੇ ਬੁਨਿਆਦੀ ਢਾਂਚੇ ਵਾਸਤੇ'

ਵਿਦਿਆਰਥੀ ਦੇ ਇਕ ਸਵਾਲ ਦੇ ਜਵਾਬ ਵਿਚ ਸਰਦਾਰ ਬਾਦਲ ਨੇ ਕਿਹਾ ਕਿ ਇਹ ਸਭ ਕੁਝ ਇਸ ਕਰ ਕੇ ਹੀ ਸੰਭਵ ਹੋਇਆ ਕਿਉਂਕਿ ਅਕਾਲੀ ਦਲ ਦੀ ਸਰਕਾਰ ਨੇ ਬੁਨਿਆਦੀ ਢਾਂਚੇ ਦੀ ਸਿਰਜਣਾ ਵਾਸਤੇ ਕਰਜ਼ਾ ਚੁੱਕਿਆ। ਮੌਜੂਦਾ ਆਪ ਸਰਕਾਰ ਸਿਰਫ ਮਾੜੇ ਕੰਮਾਂ ਵਾਸਤੇ ਕਰਜ਼ਾ ਚੁੱਕ ਰਹੀ ਹੈ ਤੇ ਇਸ਼ਤਿਹਾਰਬਾਜ਼ੀ ’ਤੇ ਹੀ 6 ਹਜ਼ਾਰ ਕਰੋੜ ਰੁਪਏ ਖਰਚ ਹੋ ਚੁੱਕੇ ਹਨ।

ਉਹਨਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਉਹਨਾਂ ਕੋਲ ਹਾਈਡਰੋਪੋਨਿਕਸ ਵਰਗੀਆਂ ਨਵੀਂਆਂ ਤਕਨਾਲੋਜੀਆਂ ਰਾਹੀਂ ਖੇਤੀਬਾੜੀ ਖੇਤਰਵਿਚ  ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੀ ਯੋਜਨਾ ਹੈ ਜਿਸ ਤਹਿਤ ਫੂਡ ਪ੍ਰੋਸੈਸਿੰਗ ਵਾਸਤੇ ਸਬਸਿਡੀ ਵੀ ਦਿੱਤੀ ਜਾਵੇਗੀ।

ਕਾਲਜ ਦੇ ਦਿਨਾਂ ਨੂੰ ਯਾਦ ਕਰਕੇ ਭਾਵੁਕ ਹੋਏ ਸੁਖਬੀਰ ਸਿੰਘ ਬਾਦਲ

ਉਹਨਾਂ ਨੇ ਉਤਸ਼ਾਹ ਵਿਚ ਆਏ ਵਿਦਿਆਰਥੀਆਂ ਨਾਲ ਆਪਣੇ ਜੀਵਨ ਦੀ ਕਹਾਣੀ ਵੀ ਸਾਂਝੀ ਕੀਤੀ। ਉਹਨਾਂ ਨੇ ਰਸ਼ਨਪ੍ਰੀਤ ਕੌਰ ਨਾਂ ਦੀ ਵਿਦਿਆਰਥਣ ਨੂੰ ਦੱਸਿਆ ਕਿ ਜਦੋਂ ਉਹ ਕਾਲਜ ਵਿਚ ਸਨ ਤਾਂ ਉਹਨਾਂ ਦਾ ਜੀਵਨ ਵੀ ਇਹੋ ਜਿਹਾ ਹੀ ਸੀ। ਉਹਨਾਂ ਕਿਹਾ ਕਿ ਸਾਡਾ ਵੀ ਉਦੋਂ ’ਗੇੜੀ’ ਰੂਟ ਹੁੰਦਾ ਸੀ ਤੇ ਅਕਸਰ ਅਸੀਂ ਵੀ ਹਾਜ਼ਰੀ ਪੂਰੀ ਕਰਨ ਵਾਸਤੇ ਮਦਦ ਲੈਂਦੇ ਹੁੰਦੇ ਸੀ। ਉਹਨਾਂ ਇਹ ਵੀ ਦੱਸਿਆ ਕਿ ਉਹ ਹਮੇਸ਼ਾ ਪਹਿਲੇ ਦਰਜੇ ਦੇ ਵਿਦਿਆਰਥੀ ਰਹੇ ਹਨ। ਉਹਨਾਂ ਕਿਹਾ ਕਿ ਮੈਂ ਉਹ ਸਮਾਂ ਮੁੜ ਮੁੜ ਚੇਤੇ ਕਰਦਾ ਹਾਂ। ਉਹਨਾਂ ਕਿਹਾ ਕਿ ਵਿਦਿਆਰਥੀ ਜੀਵਨ ਵਜੋਂ ਉਹ ਮੇਰੀ ਜ਼ਿੰਦਗੀ ਦੇ ਬੇਹਤਰੀਨ ਦਿਨ ਸਨ ਤੇ ਮੈਂ ਸੋਚਦਾ ਹਾਂ ਕਿ ਕਾਸ਼ ਉਹ ਦਿਨ ਮੁੜ ਆਉਣ।

'ਮੇਰੀਆਂ ਧੀਆਂ ਮੇਰੀ ਧਰਮਪਤਨੀ ਕੋਲੋਂ ਡਰਦੀਆਂ ਨੇ...'

ਸਰਦਾਰ ਬਾਦਲ ਨੇ ਰਸਦੀਪ ਕੌਰ ਨੂੰ ਇਹ ਵੀ ਆਖਿਆ ਕਿ ਉਹ ਇਕ ਬਹੁਤ ਹੀ ਚੰਗੇ ਪਿਤਾ ਹਨ ਅਤੇ ਮੇਰੀਆਂ ਧੀਆਂ ਮੇਰੇ ਨਾਲੋਂ ਮੇਰੀ ਧਰਮਪਤਨੀ ਤੇ ਬਠਿੰਡਾ ਦੀ ਐਮ ਪੀ ਹਰਸਿਮਰਤ ਕੌਰ ਬਾਦਲ ਤੋਂ ਵੱਧ ਡਰਦੀਆਂ ਹਨ। ਉਹ ਮੇਰੀਆਂ ਦੋਸਤ ਹਨ। ਮੈਂ ਕਦੇ ਵੀ ਉਹਨਾਂ ਨੂੰ ਕੁਝ ਨਹੀਂ ਆਖਦਾ।

ਉਹਨਾਂ ਨੇ ਪੁਰਾਣੇ ਦਿਨ ਚੇਤੇ ਕਰਦਿਆਂ ਦੱਸਿਆ ਕਿ ਕਿਵੇਂ ਉਹ ਆਪਣੇ ਪਿਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਯਾਦ ਕਰਦੇ ਹਨ ਕਿਉਂਕਿ ਉਹਨਾਂ (ਸਰਦਾਰ ਪ੍ਰਕਾਸ਼ ਸਿੰਘ ਬਾਦਲ) ਨੇ ਉਹਨਾਂ ਦੀ (ਸੁਖਬੀਰ ਬਾਦਲ) ਦੀ ਚੜ੍ਹਦੀ ਜਵਾਨੀ ਦਾ ਸਮਾਂ ਜੇਲ੍ਹ ਵਿਚ ਬਿਤਾਇਆ। ਬਾਦਲ ਸਾਹਿਬ ਨੇ ਹਮੇਸ਼ਾ ਲੋਕਾਂ ਦੀ ਗੱਲ ਕੀਤੀ। ਉਹ ਤਾਂ ਇਹ ਵੀ ਨਹੀਂ ਜਾਣਦੇ ਸਨ ਕਿ ਮੈਂ ਕਿਹੜੇ ਸਕੂਲ ਵਿਚ ਪੜ੍ਹਦਾ ਸੀ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਾ ਤੇ ਉਹ ਲਾਰੰਸ ਸਕੂਲ ਸਨਾਵਰ ਆਏ ਤਾਂ ਉਹਨਾਂ ਪ੍ਰਿੰਸੀਪਲ ਨੂੰ ਆ ਕੇ ਮੇਰੇ ਬਾਰੇ ’ਲਾਲੀ’ ਕਿਥੇ ਹੈ ਪੁੱਛਿਆ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੇ ਪਿਤਾ ਤੋਂ ਕਾਫੀ ਕੁੱਛ ਸਿੱਖਿਆ ਜਿਹਨਾਂ ਨੇ ਉਹਨਾਂ ਨੂੰ ਹਮੇਸ਼ਾ ਇਹੀ ਆਖਿਆ ਕਿ ਆਪਣੀ ਲੀਹ ਲੰਬੀ ਖਿੱਚੋ ਤਾਂ ਜੋ ਉਹਨਾਂ ਨੂੰ ਕਿਸੇ ਹੋਰ ਨਾਲ ਮੁਕਾਬਲਾ ਨਾ ਕਰਨਾ ਪਵੇ।

ਨਵੀ ਆਨੰਦ ਨਾਂ ਦੇ ਫੂਡ ਬਲੋਗਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸਰਦਾਰ ਬਾਦਲ ਨੇ ਦੱਸਿਆ ਕਿ ਉਹ ਨਿਰੋਲ ਸ਼ਾਕਾਹਾਰੀ ਹਨ ਜੋ ਹਮੇਸ਼ਾ ਪੀਜ਼ਾ ਤੇ ਪਾਸਤਾ ਖਾ ਕੇ ਖੁਸ਼ ਹਨ। ਉਹਨਾਂ ਇਹ ਵੀ ਕਿਹਾ ਕਿ ਉਹ ’ਮਾਂਹ ਦੀ ਦਾਲ’ ਤੇ ਡਾਈਟ ਕੋਕ ਤੋਂ ਬਗੈਰ ਨਹੀਂ ਰਹਿ ਸਕਦੇ ਜਿਸਦੇ ਉਹ ਅਣਅਧਿਕਾਰਤ ਅੰਬੈਸਡਰ ਵੀ ਹਨ।

ਇਹ ਵੀ ਪੜ੍ਹੋ...

India Hockey Match : CM ਮਾਨ ਦਾ ਜਾਪਾਨ ਜਾ ਕੇ ਹਾਕੀ ਦਾ ਫਾਈਨਲ ਮੈਚ ਵੇਖਣਾ ਹੋਇਆ ਰੱਦ, ਜਾਣੋ ਕੀ ਰਿਹਾ ਕਾਰਨ ?

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK