Ludhiana By Election Result 2025 Highlights : AAP ਦੇ ਉਮੀਦਵਾਰ ਤੇ MP ਸੰਜੀਵ ਅਰੋੜਾ ਨੇ ਜਿੱਤ ਕੀਤੀ ਹਾਸਿਲ , ਜਾਣੋ ਕਿੰਨੇ ਵੋਟਾਂ ਦੇ ਫਰਕ ਨਾਲ ਕਾਂਗਰਸ ਨੂੰ ਹਰਾਇਆ

ਗੁਰਪ੍ਰੀਤ ਗੋਗੀ ਤੋਂ ਬਾਅਦ, ਹੁਣ ਹਲਕਾ ਪੱਛਮੀ ਨੂੰ ਅੱਜ ਆਪਣਾ ਨਵਾਂ ਵਿਧਾਇਕ ਮਿਲ ਗਿਆ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸਾਂਸਦ ਸੰਜੀਵ ਅਰੋੜਾ ਨੇ ਇਸ ਚੋਣ ’ਚ ਜਿੱਤ ਹਾਸਿਲ ਕੀਤੀ ਹੈ।

By  Aarti June 23rd 2025 08:22 AM -- Updated: June 23rd 2025 04:05 PM

Jun 23, 2025 04:05 PM

ਲੁਧਿਆਣਾ WEST 'ਚ ਆਮ ਆਦਮੀ ਪਾਰਟੀ ਦੀ ਜਿੱਤ

ਲਾਈਵ ਬਲੌਗ ਇੱਥੇ ਸਮਾਪਤ ਹੁੰਦਾ ਹੈ। ਹੋਰ ਨਵੀਂਆਂ ਖਬਰਾਂ ਲਈ ਦੇਖਦੇ ਹੋਏ ਪੀਟੀਸੀ ਨਿਊਜ਼ 

Jun 23, 2025 03:33 PM

ਪੰਜ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਉਪ ਚੋਣਾਂ

ਦੇਸ਼ ਦੇ ਚਾਰ ਰਾਜਾਂ ਵਿੱਚ ਪੰਜ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਚੰਗੀ ਸਫਲਤਾ ਮਿਲਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਪੰਜ ਸੀਟਾਂ ਵਿੱਚੋਂ ਦੋ 'ਤੇ 'ਆਪ' ਨੇ ਚੰਗੀ ਲੀਡ ਹਾਸਲ ਕੀਤੀ ਹੈ। ਗੁਜਰਾਤ ਅਤੇ ਪੰਜਾਬ ਉਪ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ, 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਸ਼ਾਮ 4 ਵਜੇ ਇੱਕ ਪ੍ਰੈਸ ਕਾਨਫਰੰਸ ਕਰਨਗੇ।

Jun 23, 2025 02:24 PM

ਸੀਐੱਮ ਭਗਵੰਤ ਮਾਨ ਨੇ ਜਿੱਤ ਦੀ ਦਿੱਤੀ ਵਧਾਈ

Jun 23, 2025 02:20 PM

ਜਸ਼ਨ ’ਚ ਡੁੱਬੇ ਆਮ ਆਦਮੀ ਪਾਰਟੀ ਦੇ ਵਰਕਰ

Jun 23, 2025 02:08 PM

AAP ਦੇ ਉਮੀਦਵਾਰ ਤੇ MP ਸੰਜੀਵ ਅਰੋੜਾ ਨੇ ਜਿੱਤ ਕੀਤੀ ਹਾਸਿਲ


Jun 23, 2025 01:54 PM

ਆਮ ਆਦਮੀ ਪਾਰਟੀ ਦੇ ਵਰਕਰਾਂ ’ਚ ਜਿੱਤ ਦੀ ਖੁਸ਼ੀ

ਲੁਧਿਆਣਾ ਪੱਛਮੀ ਤੋਂ ਆਪ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਦੇ ਗੁਰੂ ਨਗਰੀ ਚ ਮਨਾਏ ਜਾ ਰਹੇ ਜਸ਼ਨ

Jun 23, 2025 01:42 PM

14ਵੇ ਗੇੜ ਦੀ ਗਿਣਤੀ ਹੋਈ ਸ਼ੁਰੂ


Jun 23, 2025 01:40 PM

AAP ਦੀ ਜਿੱਤ ਦਾ ਰਸਮੀ ਐਲਾਨ ਬਾਕੀ

ਜਿੱਤ ਦੇ ਜਸ਼ਨ  ’ਚ ਡੁੱਬੇ 'ਆਪ' ਵਰਕਰ

Jun 23, 2025 12:49 PM

ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਦੀ ਲੀਡ 5 ਹਜ਼ਾਰ ਤੋਂ ਹੋਈ ਪਾਰ

  • 'ਆਪ' ਦੇ ਸੰਜੀਵ ਅਰੋੜਾ ਨੂੰ 10ਵੇਂ ਰਾਊਂਡ ’ਚ 'ਆਪ' ਨੂੰ 23,189 ਵੋਟਾਂ 
  • ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ 18,030 ਵੋਟਾਂ ਨਾਲ ਦੂਜੇ ਨੰਬਰ ’ਤੇ 
  • 14,177 ਵੋਟਾਂ ਨਾਲ ਬੀਜੇਪੀ ਦੇ ਜੀਵਨ ਗੁਪਤਾ ਤੀਜੇ ਨੰਬਰ ’ਤੇ

Jun 23, 2025 12:27 PM

10ਵਾਂ ਗੇੜ ’ਚ ਵੋਟਾਂ ਦੀ ਗਿਣਤੀ ਹੋਈ ਸ਼ੁਰੂ

ਕੁੱਲ ਗਿਣਤੀ ਹੋਈ 59581

Jun 23, 2025 12:18 PM

ਹੁਣ 36221 ਵੋਟਾਂ ਦੀ ਗਿਣਤੀ ਰਹਿ ਗਈ


Jun 23, 2025 12:08 PM

ਨਤੀਜੇ ਕਰ ਰਹੇ ਸਾਰਿਆਂ ਨੂੰ ਹੈਰਾਨ, BJP ਦੇ ਪ੍ਰਦਰਸ਼ਨ ਨਾਲ Ashu ਨੂੰ ਝਟਕਾ !

Jun 23, 2025 11:45 AM

ਲੁਧਿਆਣਾ ਪੱਛਮੀ ਜ਼ਿਮਨੀ ਚੋਣ

6ਵਾਂ ਗੇੜ

ਵੋਟਾਂ
ਆਪ - ਸੰਜੀਵ ਅਰੋੜਾ - 14,486
ਕਾਂਗਰਸ - ਭਾਰਤ ਭੂਸ਼ਣ ਆਸ਼ੂ - 12,220
ਭਾਜਪਾ- ਜੀਵਨ ਗੁਪਤਾ- 10,703
ਅਕਾਲੀ - ਪਰਉਪਕਾਰ ਘੁਮਾਣ - 3283

ਲੀਡ - 2286

ਕੁੱਲ ਵੋਟਾਂ ਦੀ ਗਿਣਤੀ 41464

Jun 23, 2025 11:25 AM

ਨੀਟੂ ਸ਼ਟਰਾਂ ਵਾਲੇ ਨੇ ਤੋੜਿਆ ਗੁੱਸੇ ਵਿੱਚ ਆ ਕੇ ਆਪਣਾ ਮੋਬਾਈਲ

ਨੀਟੂ ਨੂੰ ਪਈਆਂ ਹੁਣ ਤੱਕ 33 ਵੋਟਾਂ

Jun 23, 2025 10:51 AM

ਪੰਜਵੇਂ ਗੇੜ ਦੀਆਂ ਵੋਟਾਂ ਦੀ ਗਿਣਤੀ ਜਾਰੀ

ਕੱਲ੍ਹ 90 ਹਜ਼ਾਰ ਪਈਆਂ ਸਨ ਵੋਟਾਂ 

ਹਾਲੇ ਵੀ 92 ਹਜ਼ਾਰ ਵੋਟਾਂ ਦੀ ਗਿਣਤੀ ਬਾਕੀ

  • ਆਪ 10265
  • ਕਾਂਗਰਸ-7421
  • ਬੀਜੇਪੀ-7193
  • ਸ਼੍ਰੋਮਣੀ ਅਕਾਲੀ ਦਲ-2718

Jun 23, 2025 10:39 AM

ਚੌਥੇ ਰਾਊਂਡ ਤੋਂ ਬਾਅਦ ਵੀ 'ਆਪ' ਚੱਲ ਰਹੀ ਅੱਗੇ

  • 2586 ਵੋਟਾਂ ਨਾਲ ਸੰਜੀਵ ਅਰੋੜਾ ਅੱਗੇ
  • ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਮੁੜ ਦੂਜੇ ਨੰਬਰ ’ਤੇ
  • ਚੌਥੇ ਰਾਊਂਡ ’ਚ ਕਾਂਗਰਸ ਨੂੰ ਪਈਆਂ 7421 ਵੋਟਾਂ 

Jun 23, 2025 10:37 AM

ਪੰਜਵੇਂ ਗੇੜ ਦੀ ਗਿਣਤੀ ਸ਼ੁਰੂ


Jun 23, 2025 10:37 AM

'ਆਪ' ਦੇ ਸੰਜੀਵ ਅਰੋੜਾ 8996 ਵੋਟਾਂ ਨਾਲ ਅੱਗੇ, ਪਾਰਟੀ ਦਫ਼ਤਰ ਵਿੱਚ ਜਸ਼ਨ

Jun 23, 2025 10:17 AM

ਤੀਜੇ ਗੇੜ ਦੀ ਗਿਣਤੀ ਮੁਕੰਮਲ

ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਚੱਲ ਰਹੇ ਅੱਗੇ 

5217 ਵੋਟਾਂ ਨਾਲ ਭਾਜਪਾ ਦੇ ਜੀਵਨ ਗੁਪਤਾ ਦੂਜੇ ਨੰਬਰ ’ਤੇ ਆਏ 

ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਤੀਜੇ ਨੰਬਰ ’ਤੇ ਖਿਸਕੇ

Jun 23, 2025 10:12 AM

ਤੀਜੇ ਗੇੜ ਵਿੱਚ ਵੀ 'ਆਪ' ਦੀ ਲੀਡ ਬਰਕਰਾਰ


Jun 23, 2025 09:52 AM

ਦੂਜੇ ਦੌਰ ਦੀ ਗਿਣਤੀ ਪੂਰੀ

ਦੂਜੇ ਦੌਰ ਦੀ ਗਿਣਤੀ ਪੂਰੀ ਹੋ ਗਈ ਹੈ। 'ਆਪ' ਉਮੀਦਵਾਰ 1995 ਵੋਟਾਂ ਨਾਲ ਅੱਗੇ ਹੈ। 'ਆਪ' ਨੂੰ 4335, ਕਾਂਗਰਸ ਨੂੰ 2340, ਭਾਜਪਾ ਨੂੰ 2069 ਅਤੇ ਅਕਾਲੀ ਦਲ ਨੂੰ 1312 ਵੋਟਾਂ ਮਿਲੀਆਂ ਹਨ।

Jun 23, 2025 09:31 AM

ਦੂਜੇ ਗੇੜ ਦੇ ਰੂਝਾਨ ਵੀ ਆਏ ਸਾਹਮਣੇ

  • 4535 ਆਪ
  • ਬੀਜੇਪੀ 2069
  • ਸ਼੍ਰੋਮਣੀ ਅਕਾਲੀ ਦਲ 1312
  • ਕਾਂਗਰਸ 2340

Jun 23, 2025 09:30 AM

ਲੁਧਿਆਣਾ ਚੋਣਾਂ ਦੇ ਆ ਰਹੇ ਨਤੀਜੇ

Jun 23, 2025 09:29 AM

ਅੱਕਿਆ ਫਿਰਦੈ ਨੀਟੂ ਸ਼ਟਰਾਂਵਾਲਾ, 9 ਵਾਰ ਹਾਰ ਕੇ ਐਤਕੀ 10ਵੀਂ ਵਾਰ ਲੜੀ ਚੋਣ !

Jun 23, 2025 09:27 AM

ਸ਼ੁਰੂਆਤੀ ਰੁਝਾਨਾਂ ’ਚ AAP ਦੇ ਸੰਜੀਵ ਅਰੋੜਾ ਅੱਗੇ

ਪਹਿਲੇ ਰਾਊਂਡ ਦੀ ਗਿਣਤੀ ’ਚ ਨੋਟਾ ਨੂੰ 51 ਵੋਟਾਂ 

ਆਪ 2895 

ਬੀਜੇਪੀ-1177

ਕਾਂਗਰਸ-1626

ਸ਼੍ਰੋਮਣੀ ਅਕਾਲੀ ਦਲ-703

Jun 23, 2025 09:08 AM

ਰੂਝਾਨ ਆਉਣੇ ਹੋਏ ਸ਼ੁਰੂ

ਪਹਿਲੇ ਰਾਉਂਡ ’ਤੇ ਆਪ ਉਮੀਦਵਾਰ ਸੰਜੀਵ ਅਰੋੜਾ ਅੱਗੇ


Jun 23, 2025 09:06 AM

ਲੁਧਿਆਣਾ ਦੇ ਖਾਲਸਾ ਕਾਲਜ ਫਾਰ ਵੂਮੈਨ ਵਿੱਚ ਗਿਣਤੀ ਜਾਰੀ ਹੈ।


Jun 23, 2025 08:32 AM

ਲੁਧਿਆਣਾ ਚੋਣਾਂ ਦੀ ਗਿਣਤੀ ਸ਼ੁਰੂ, ਪਲਟ ਰਹੀ ਬਾਜ਼ੀ, ਸਭ ਹੈਰਾਨ !

Jun 23, 2025 08:31 AM

'ਆਪ' ਉਮੀਦਵਾਰ ਸੰਜੀਵ ਅਰੋੜਾ ਪਹੁੰਚੇ ਮੰਦਰ


Jun 23, 2025 08:29 AM

ਨਤੀਜਿਆਂ ਤੋਂ ਪਹਿਲਾਂ ਪਰਮਾਤਮਾ ਦੇ ਦਰ ’ਤੇ ਉਮੀਦਵਾਰ

ਗੁਰਦੁਆਰਾ ਸਾਹਿਬ ਨਤਮਸਤਕ ਹੋਏ ਪਰਉਪਕਾਰ ਸਿੰਘ ਘੁੰਮਣ 


Jun 23, 2025 08:26 AM

ਅੱਜ ਲੁਧਿਆਣਾ ਪੱਛਮੀ ਨੂੰ ਮਿਲੇਗਾ ਨਵਾਂ ਵਿਧਾਇਕ

  • ਵੋਟਾਂ ਦੀ ਗਿਣਤੀ ਜਾਰੀ 
  • ਕੁਝ ਹੀ ਪਲਾਂ ’ਚ ਆਵੇਗਾ ਪਹਿਲਾ ਰੁਝਾਨ 

Ludhiana By Election Result 2025 Live Updates:  ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਗਿਣਤੀ ਸ਼ੁਰੂ ਹੋ ਗਈ ਹੈ। ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਪਹਿਲਾਂ ਡਾਕ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਪਹਿਲਾ ਰੁਝਾਨ ਸਵੇਰੇ 9 ਵਜੇ ਤੱਕ ਆਉਣ ਦੀ ਉਮੀਦ ਹੈ। ਵੋਟਾਂ ਦੀ ਗਿਣਤੀ 14 ਦੌਰਾਂ ਵਿੱਚ ਕੀਤੀ ਜਾਵੇਗੀ। ਇਸ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਵੋ ਪਾਈ।

ਗਿਣਤੀ ਤੋਂ ਪਹਿਲਾਂ, ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਨੇ ਆਪਣੇ ਪਰਿਵਾਰ ਸਮੇਤ ਸਾਂਗਲਾ ਸ਼ਿਵਾਲਾ ਮੰਦਰ ਵਿੱਚ ਮੱਥਾ ਟੇਕਿਆ।

ਸੂਬੇ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ (ਆਪ) ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਅਜਿਹੀ ਸਥਿਤੀ ਵਿੱਚ, ਚਰਚਾ ਹੈ ਕਿ ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ, ਤਾਂ 'ਆਪ' ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੀ ਜਗ੍ਹਾ ਰਾਜ ਸਭਾ ਜਾ ਸਕਦੇ ਹਨ।

ਕਾਂਗਰਸ ਨੇ ਇਸ ਸੀਟ ਤੋਂ ਦੋ ਵਾਰ ਜੇਤੂ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਦੇ ਨਾਲ ਹੀ ਉਪਕਾਰ ਸਿੰਘ ਘੁੰਮਣ ਨੇ ਅਕਾਲੀ ਦਲ ਅਤੇ ਜੀਵਨ ਗੁਪਤਾ ਨੇ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਹੈ।

ਆਪ ਉਮੀਦਵਾਰ ਗੁਰਪ੍ਰੀਤ ਗੋਗੀ ਨੇ 2022 ਵਿੱਚ ਇਹ ਲੁਧਿਆਣਾ ਪੱਛਮੀ ਸੀਟ ਜਿੱਤੀ ਸੀ। ਹਾਲਾਂਕਿ, ਕੁਝ ਮਹੀਨੇ ਪਹਿਲਾਂ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇੱਥੇ ਉਪ ਚੋਣ ਹੋਈ।

ਇਹ ਵੀ ਪੜ੍ਹੋ : Israel Iran conflict Highlights : ਤੇਲ ਕੀਮਤਾਂ ਨੂੰ ਲੱਗੇਗੀ ਅੱਗ ! ਈਰਾਨ ਨੇ ਬੰਦ ਕੀਤਾ ਹੋਰਮੁਜ਼ ਜਲਡਮਰੂ, ਅਮਰੀਕਾ ਨੂੰ ਚੇਤਾਵਨੀ

Related Post