Ludhiana By Election Result 2025 Highlights : AAP ਦੇ ਉਮੀਦਵਾਰ ਤੇ MP ਸੰਜੀਵ ਅਰੋੜਾ ਨੇ ਜਿੱਤ ਕੀਤੀ ਹਾਸਿਲ , ਜਾਣੋ ਕਿੰਨੇ ਵੋਟਾਂ ਦੇ ਫਰਕ ਨਾਲ ਕਾਂਗਰਸ ਨੂੰ ਹਰਾਇਆ
ਦੇਸ਼ ਦੇ ਚਾਰ ਰਾਜਾਂ ਵਿੱਚ ਪੰਜ ਵਿਧਾਨ ਸਭਾ ਸੀਟਾਂ 'ਤੇ ਹੋਈਆਂ ਉਪ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਚੰਗੀ ਸਫਲਤਾ ਮਿਲਦੀ ਦਿਖਾਈ ਦੇ ਰਹੀ ਹੈ। ਇਨ੍ਹਾਂ ਪੰਜ ਸੀਟਾਂ ਵਿੱਚੋਂ ਦੋ 'ਤੇ 'ਆਪ' ਨੇ ਚੰਗੀ ਲੀਡ ਹਾਸਲ ਕੀਤੀ ਹੈ। ਗੁਜਰਾਤ ਅਤੇ ਪੰਜਾਬ ਉਪ ਚੋਣਾਂ ਵਿੱਚ ਵੱਡੀ ਜਿੱਤ ਤੋਂ ਬਾਅਦ, 'ਆਪ' ਕਨਵੀਨਰ ਅਰਵਿੰਦ ਕੇਜਰੀਵਾਲ ਸ਼ਾਮ 4 ਵਜੇ ਇੱਕ ਪ੍ਰੈਸ ਕਾਨਫਰੰਸ ਕਰਨਗੇ।
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਾਨਦਾਰ ਜਿੱਤ ਦੀਆਂ ਸਭ ਨੂੰ ਬਹੁਤ-ਬਹੁਤ ਵਧਾਈਆਂ। ਵੱਡੀ ਲੀਡ ਨਾਲ ਮਿਲੀ ਜਿੱਤ ਦਰਸਾਉਂਦੀ ਹੈ ਕਿ ਸੂਬੇ ਦੇ ਲੋਕ ਸਾਡੀ ਸਰਕਾਰ ਦੇ ਕੰਮਾਂ ਤੋਂ ਬੇਹੱਦ ਖੁਸ਼ ਹਨ। ਅਸੀਂ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਦਿਨ ਰਾਤ ਬਿਨਾਂ ਭੇਦਭਾਵ ਤੇ ਇਮਾਨਦਾਰੀ ਨਾਲ ਕੰਮ ਕਰ ਰਹੇ… pic.twitter.com/gxNfyTUPs7
— Bhagwant Mann (@BhagwantMann) June 23, 2025
ਲੁਧਿਆਣਾ ਪੱਛਮੀ ਤੋਂ ਆਪ ਉਮੀਦਵਾਰ ਸੰਜੀਵ ਅਰੋੜਾ ਦੀ ਜਿੱਤ ਦੇ ਗੁਰੂ ਨਗਰੀ ਚ ਮਨਾਏ ਜਾ ਰਹੇ ਜਸ਼ਨ
ਜਿੱਤ ਦੇ ਜਸ਼ਨ ’ਚ ਡੁੱਬੇ 'ਆਪ' ਵਰਕਰ
ਕੁੱਲ ਗਿਣਤੀ ਹੋਈ 59581
ਨੀਟੂ ਨੂੰ ਪਈਆਂ ਹੁਣ ਤੱਕ 33 ਵੋਟਾਂ
ਕੱਲ੍ਹ 90 ਹਜ਼ਾਰ ਪਈਆਂ ਸਨ ਵੋਟਾਂ
ਹਾਲੇ ਵੀ 92 ਹਜ਼ਾਰ ਵੋਟਾਂ ਦੀ ਗਿਣਤੀ ਬਾਕੀ
ਆਮ ਆਦਮੀ ਪਾਰਟੀ ਦੇ ਸੰਜੀਵ ਅਰੋੜਾ ਚੱਲ ਰਹੇ ਅੱਗੇ
5217 ਵੋਟਾਂ ਨਾਲ ਭਾਜਪਾ ਦੇ ਜੀਵਨ ਗੁਪਤਾ ਦੂਜੇ ਨੰਬਰ ’ਤੇ ਆਏ
ਕਾਂਗਰਸ ਦੇ ਭਾਰਤ ਭੂਸ਼ਣ ਆਸ਼ੂ ਤੀਜੇ ਨੰਬਰ ’ਤੇ ਖਿਸਕੇ
ਦੂਜੇ ਦੌਰ ਦੀ ਗਿਣਤੀ ਪੂਰੀ ਹੋ ਗਈ ਹੈ। 'ਆਪ' ਉਮੀਦਵਾਰ 1995 ਵੋਟਾਂ ਨਾਲ ਅੱਗੇ ਹੈ। 'ਆਪ' ਨੂੰ 4335, ਕਾਂਗਰਸ ਨੂੰ 2340, ਭਾਜਪਾ ਨੂੰ 2069 ਅਤੇ ਅਕਾਲੀ ਦਲ ਨੂੰ 1312 ਵੋਟਾਂ ਮਿਲੀਆਂ ਹਨ।
ਪਹਿਲੇ ਰਾਊਂਡ ਦੀ ਗਿਣਤੀ ’ਚ ਨੋਟਾ ਨੂੰ 51 ਵੋਟਾਂ
ਆਪ 2895
ਬੀਜੇਪੀ-1177
ਕਾਂਗਰਸ-1626
ਸ਼੍ਰੋਮਣੀ ਅਕਾਲੀ ਦਲ-703
ਪਹਿਲੇ ਰਾਉਂਡ ’ਤੇ ਆਪ ਉਮੀਦਵਾਰ ਸੰਜੀਵ ਅਰੋੜਾ ਅੱਗੇ
ਗੁਰਦੁਆਰਾ ਸਾਹਿਬ ਨਤਮਸਤਕ ਹੋਏ ਪਰਉਪਕਾਰ ਸਿੰਘ ਘੁੰਮਣ
Ludhiana By Election Result 2025 Live Updates: ਪੰਜਾਬ ਦੀ ਲੁਧਿਆਣਾ ਪੱਛਮੀ ਵਿਧਾਨ ਸਭਾ ਸੀਟ 'ਤੇ ਗਿਣਤੀ ਸ਼ੁਰੂ ਹੋ ਗਈ ਹੈ। ਖਾਲਸਾ ਕਾਲਜ ਫਾਰ ਵੂਮੈਨ ਦੇ ਆਡੀਟੋਰੀਅਮ ਵਿੱਚ ਪਹਿਲਾਂ ਡਾਕ ਵੋਟਾਂ ਦੀ ਗਿਣਤੀ ਕੀਤੀ ਜਾ ਰਹੀ ਹੈ। ਪਹਿਲਾ ਰੁਝਾਨ ਸਵੇਰੇ 9 ਵਜੇ ਤੱਕ ਆਉਣ ਦੀ ਉਮੀਦ ਹੈ। ਵੋਟਾਂ ਦੀ ਗਿਣਤੀ 14 ਦੌਰਾਂ ਵਿੱਚ ਕੀਤੀ ਜਾਵੇਗੀ। ਇਸ ਲਈ ਵੋਟਿੰਗ 19 ਜੂਨ ਨੂੰ ਹੋਈ ਸੀ, ਜਿਸ ਵਿੱਚ 51.33% ਵੋਟਰਾਂ ਨੇ ਵੋ ਪਾਈ।
ਗਿਣਤੀ ਤੋਂ ਪਹਿਲਾਂ, ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੰਜੀਵ ਅਰੋੜਾ ਨੇ ਆਪਣੇ ਪਰਿਵਾਰ ਸਮੇਤ ਸਾਂਗਲਾ ਸ਼ਿਵਾਲਾ ਮੰਦਰ ਵਿੱਚ ਮੱਥਾ ਟੇਕਿਆ।
ਸੂਬੇ ਵਿੱਚ ਸਰਕਾਰ ਚਲਾ ਰਹੀ ਆਮ ਆਦਮੀ ਪਾਰਟੀ (ਆਪ) ਨੇ ਇੱਥੋਂ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੂੰ ਮੈਦਾਨ ਵਿੱਚ ਉਤਾਰਿਆ ਹੈ। ਅਜਿਹੀ ਸਥਿਤੀ ਵਿੱਚ, ਚਰਚਾ ਹੈ ਕਿ ਜੇਕਰ ਉਹ ਇਹ ਚੋਣ ਜਿੱਤ ਜਾਂਦੇ ਹਨ, ਤਾਂ 'ਆਪ' ਸੁਪਰੀਮੋ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਉਨ੍ਹਾਂ ਦੀ ਜਗ੍ਹਾ ਰਾਜ ਸਭਾ ਜਾ ਸਕਦੇ ਹਨ।
ਕਾਂਗਰਸ ਨੇ ਇਸ ਸੀਟ ਤੋਂ ਦੋ ਵਾਰ ਜੇਤੂ ਰਹੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਇਸ ਦੇ ਨਾਲ ਹੀ ਉਪਕਾਰ ਸਿੰਘ ਘੁੰਮਣ ਨੇ ਅਕਾਲੀ ਦਲ ਅਤੇ ਜੀਵਨ ਗੁਪਤਾ ਨੇ ਭਾਜਪਾ ਦੀ ਟਿਕਟ 'ਤੇ ਚੋਣ ਲੜੀ ਹੈ।
ਆਪ ਉਮੀਦਵਾਰ ਗੁਰਪ੍ਰੀਤ ਗੋਗੀ ਨੇ 2022 ਵਿੱਚ ਇਹ ਲੁਧਿਆਣਾ ਪੱਛਮੀ ਸੀਟ ਜਿੱਤੀ ਸੀ। ਹਾਲਾਂਕਿ, ਕੁਝ ਮਹੀਨੇ ਪਹਿਲਾਂ ਗੋਲੀ ਲੱਗਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਇੱਥੇ ਉਪ ਚੋਣ ਹੋਈ।
ਇਹ ਵੀ ਪੜ੍ਹੋ : Israel Iran conflict Highlights : ਤੇਲ ਕੀਮਤਾਂ ਨੂੰ ਲੱਗੇਗੀ ਅੱਗ ! ਈਰਾਨ ਨੇ ਬੰਦ ਕੀਤਾ ਹੋਰਮੁਜ਼ ਜਲਡਮਰੂ, ਅਮਰੀਕਾ ਨੂੰ ਚੇਤਾਵਨੀ
- PTC NEWS